ਵਾਸ਼ਿੰਗਟਨ, 25 ਅਕਤੂਬਰ -ਬਾਈਡੇਨ ਪ੍ਰਸ਼ਾਸਨ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਹੈ ਕਿ ਅਮਰੀਕਾ 55,600 ਅਫਗਾਨ ਸ਼ਰਨਾਰਥੀਆਂ ਦਾ ਸਥਾਈ ਤੌਰ ਤੇ ਪੁਨਰਵਾਸ ਕਰੇਗਾ।
ਬਾਈਡੇਨ ਪ੍ਰਸ਼ਾਸਨ ਨੇ ਦੱਸਿਆ ਕਿ 1980 ਦੇ ਦਹਾਕੇ ਦੇ ਬਾਅਦ ਇਹ ਸਭ ਤੋਂ ਵੱਡਾ ਪੁਨਰਵਾਸ ਪ੍ਰੋਗਰਾਮ ਹੋਵੇਗਾ। ਇਸ ਸਮੇਂ ਇਹ ਸ਼ਰਨਾਰਥੀ ਅਮਰੀਕੀ ਮਿਲਟਰੀ ਬੇਸ ਵਿੱਚ ਰਹਿ ਰਹੇ ਹਨ। ਇਹਨਾਂ ਨੂੰ ਅਮਰੀਕਾ ਵਿੱਚ ਸਥਾਈ ਘਰ ਮਿਲ ਸਕਦੇ ਹਨ।
ਇਹਨਾਂ ਨੂੰ ਅਫਗਾਨਿਸਤਾਨ ਵਿੱਚ ਅਮਰੀਕਾ ਲਈ ਕੰਮ ਕਰਨ ਕਾਰਨ ਜਾਨ ਦਾ ਖਤਰਾ ਹੋਣ ਦੇ ਖਦਸ਼ੇ ਤਹਿਤ ਕੱਢਿਆ ਗਿਆ ਸੀ। ਇਹਨਾਂ ਸ਼ਰਨਾਰਥੀਆਂ ਨੂੰ ਵਿਸ਼ੇਸ਼ ਵਿੱਤੀ ਮਦਦ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਅਮਰੀਕਾ ਵਿੱਚ ਨਵੀਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਸਕਣ। ਇਸ ਲਈ ਅਮਰੀਕੀਆਂ ਵੱਲੋਂ ਅਫਗਾਨਾਂ ਦਾ 90 ਦਿਨ ਦਾ ਖਰਚ ਚੁੱਕਣ ਦਾ ਵੀ ਪ੍ਰੋਗਰਾਮ ਬਣਾਇਆ ਗਿਆ ਹੈ।
ਉੱਧਰ ਬ੍ਰਿਟਿਸ਼ ਹਵਾਈ ਸੈਨਾ ਨੇ ਆਪਰੇਸ਼ਨ ਪਿਟਿੰਗ ਪੂਰਾ ਹੋਣ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜੇ 102 ਵਿਅਕਤੀਆਂ ਨੂੰ ਏਅਰਲਿਫਟ ਕੀਤਾ ਹੈ।
AddThis Sharing Buttons
Share to Facebook
Share to TwitterShare to PrintShare to EmailShare to More