ਚੰਡੀਗੜ੍ਹ, 14 ਅਕਤੂਬਰ 2021-ਅਖਿਲ ਭਾਰਤੀਯਾ ਸੰਘਰਸ਼ ਦਲ ਪਾਰਟੀ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਬਲਦੇਵ ਸਿੰਘ ਰਾਠੌਰ ਨੇ ਬੀਐਸਐਫ ਦਾ ਭਾਰਡਰ ਏਰੀਆ ਦੇ 50 ਕਿਲੋਮੀਟਰ ਦੇ ਏਰੀਆ ਵਿਚ ਵਾਧਾ ਕਰਨ ਦੇ ਫੈਸਲੇ ਤੇ ਕੇਂਦਰੀ ਗ੍ਰਹਿ ਮੰਤਰਾਲਿਆ ਦਾ ਸਵਾਗਤ ਕੀਤਾ ਹੈ। ਰਾਠੌਰ ਨੇ ਦੱਸਿਆ ਕਿ ਇਸ ਫੈਸਲੇ ਨਾਲ ਬਾਰਡਰ ਏਰੀਆ ਵਿਚ ਵਧ ਰਹੀ ਨਸ਼ੇ ਦੀ ਤਸ਼ਕਰੀ ਅਤੇ ਅੱਤਵਾਦ ਨੂੰ ਨੱਥ ਪਏਗੀ ਅਤੇ ਡਰੱਗ ਸਮਗਲਰਾਂ ਤੇ ਸਿਕੰਜਾ ਕੱਸਿਆ ਜਾਏਗਾ। ਇਸ ਫੈਸਲੇ ਦਾ ਨੁਕਸਾਨ ਸਿਰਫ ਤੇ ਸਿਰਫ ਡਰੱਗ ਸਮਗਲਰਾਂ ਅਤੇ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹੀ ਨੁਕਸਾਨ ਝੱਲਣਾ ਪਏਗਾ। ਇਸ ਲਈ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਦਾ ਸਵਾਗਤ ਕਰਨ ਨਾ ਕਿ ਡਰੱਗ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਗੱਲਾਂ ਵਿਚ ਆਉਣ। ਬਲਕਿ ਬੀਐਸਐਫ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਨਸ਼ੇ ਦੀ ਤਸ਼ਕਰੀ ਨੂੰ ਅਤੇ ਅੱਤਵਾਦ ਨੂੰ ਠੱਲ ਪਾਈ ਜਾ ਸਕੇ। ਇਸ ਫੈਸਲੇ ਨਾਲ ਪੰਜਾਬ ਦੀ ਆਮ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਪੰਜਾਬ ਦੀ ਜਨਤਾ ਨੂੰ ਫਾਇਦਾ ਹੋਵੇਗਾ।