ਲੁਧਿਆਣਾ 12 ਅਕਤੂਬਰ 2021- ਸਰਕਟ ਹਾਊਸ ਲੁਧਿਆਣਾ ਵਿੱਚ ਸੈਣੀ ਸਮਾਜ ਵੱਲੋ ਪਲੇਠੀ ਮੀਟਿੰਗ ਕੀਤੀ ਗਈ। ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋ ਸੈਣੀ ਸਭਾਵਾਂ ਦੇ ਨੁਮਾਇੰਦੇ ਆਏ। ਮੀਟਿੰਗ ਵਿੱਚ ਸੈਣੀ ਸਮਾਜ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸਮਾਜਿਕ ਆਰਥਿਕ ਅਤੇ ਰਾਜਨੀਤਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਸੈਣੀ ਸਮਾਜ ਵੱਲੋ ਚਰਚਾ ਦੌਰਾਨ ਪ੍ਰਧਾਨ ਜਤਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੈਣੀ ਸਮਾਜ ਦਾ ਪੰਜਾਬ ਦੀ ਰਾਜਨੀਤਿ ਵਿਚ ਇਕ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸੈਣੀ ਸਮਾਜ ਨੂੰ ਹਰ ਵਾਰ ਅਣਦੇਖਿਆ ਕੀਤਾ ਜਾਂਦਾ ਹੈ। ਸਾਡੇ ਸਮਾਜ ਦਾ ਵੀ ਪੰਜਾਬ ਦੀ ਹਰ ਵਾਰ ਬਣਨ ਵਾਲੀ ਸਰਕਾਰ ਵਿਚ ਪੂਰਾ ਯੋਗਦਾਨ ਹੁੰਦਾ ਹੈ।
ਸਾਡੇ ਸਮਾਜ ਹੁਣ ਤੱਕ ਕਿਸੇ ਵੀ ਪੰਜਾਬ ਦੀ ਰਵਾਇਤੀ ਪਾਰਟੀਆਂ ਵੱਲੋਂ ਇਲੈਕਸ਼ਨ ਲੜਨ ਵਾਸਤੇ ਟਿਕਟਾਂ ਨਹੀਂ ਦਿੱਤੀਆਂ ਗਈਆਂ। ਪਰ ਹੁਣ ਸੈਣੀ ਸਮਾਜ ਆਪਣੇ ਹੱਕ ਲੈਣ ਲਈ ਜਾਗ ਚੁੱਕਾ ਹੈ। ਸੈਣੀ ਸਮਾਜ ਐਲਾਨ ਕਰਦਾ ਹੈ ਅਗਰ ਰਵਾਇਤੀ ਪਾਰਟੀਆਂ ਵੱਲੋਂ ਬਣਦਾ ਹੱਕ ਨਹੀਂ ਦਿੱਤਾ ਗਿਆ ਤਾਂ ਸੈਣੀ ਸਮਾਜ ਆਪਣੇ ਬਹੁਤਾਤ ਵਾਲੇ ਇਲਾਕਿਆਂ ਵਿਚ ਆਪਣੇ ਭਾਈਚਾਰੇ ਦੇ ਉਮੀਦਵਾਰ ਮੈਦਾਨ ਵਿਚ ਉਤਾਰੇਗਾ । ਉਹਨਾਂ ਕਿਹਾ ਕਿ ਜਿਸ ਪਾਰਟੀ ਵੱਲੋਂ ਸੈਣੀ ਸਮਾਜ ਨੂੰ ਵੱਧ ਤੋਂ ਵੱਧ ਟਿਕਟਾਂ ਦੇ ਕੇ ਨਵਾਜਿਆ ਜਾਵੇਗਾ ਸਾਰਾ ਸੈਣੀ ਸਮਾਜ ਉਸ ਪਾਰਟੀ ਦੀ ਵੀ ਪੂਰੀ ਮਦਦ ਕਰੇਗਾ।
ਪੰਜਾਬ ਵਿੱਚ ਕਿਸੇ ਵੀ ਪਾਰਟੀ ਵੱਲੋ ਟਿਕਟਾਂ ਨਾ ਦਿੱਤੀਆਂ ਗਈਆਂ ਤਾਂ ਸੈਣੀ ਸਮਾਜ ਆਪਣੀ ਪਾਰਟੀ ਬਣਾ ਕੇ ਸਿਆਸੀ ਮੈਦਾਨ ਵਿਚ ਆਵੇਗਾ। ਇਸ ਮੌਕੇ ਤੇ ਜਤਿੰਦਰ ਸਿੰਘ (ਡਾਕਟਰ ਬਡਵਾਲ) ਡਾਕਟਰ ਬਲਜਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਐਡਵੋਕੇਟ ਗਗਨਦੀਪ ਸਿੰਘ ਸੈਣੀ, ਜਗਦੀਸ਼ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਰਣਜੀਤ ਸਿੰਘ ਪਤਿਆਲ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ ਮੁੰਡਿਆ, ਪ੍ਰਿਤਪਾਲ ਸਿੰਘ, ਮੋਹਿੰਦਰਪਾਲ ਸਿੰਘ, ਗੁਰਚਰਨ ਸਿੰਘ, ਨਵਤੇਜ ਸਿੰਘ, ਚਰਨਜੀਤ ਸਿੰਘ, ਡਾਕਟਰ ਰਜਿੰਦਰ ਸਿੰਘ, ਅਜੈਬ ਸਿੰਘ , ਨਿਰਮਲ ਸਿੰਘ, ਕੰਵਲਜੀਤ ਸਿੰਘ, ਡਾਕਟਰ ਵੀ. ਕੇ ਸਿੰਘ, ਦਵਿੰਦਰ ਸਿੰਘ, ਚਰਨਜੀਤ ਸਿੰਘ ਹਾਂਸੀ, ਹਰਦੇਵ ਸਿੰਘ, ਜੈਪਾਲ ਸਿੰਘ, ਜਰਨੈਲ ਸਿੰਘ, ਜੱਸ ਸਿੰਘ, ਅਜੈ ਸਿੰਘ, ਕਰਮਚੰਦ, ਲਖਵੀਰ ਸਿੰਘ, ਹੁਸ਼ਿਆਰਪੁਰ ਤੋਂ ਕੁਲਵੰਤ ਸਿੰਘ, ਸੰਦੀਪ ਸਿੰਘ, ਪ੍ਰੇਮ ਸਿੰਘ, ਪ੍ਰੀਤਮ ਸਿੰਘ ਤੇ ਹੋਰ ਹਾਜ਼ਰ ਸਨ, ਮੀਟਿੰਗ ਵਿੱਚ ਆਏ ਮੈਬਰ ਸਾਹਿਬਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।