ਕੈਨੇਡਾ ਵਿੱਚ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ
October 11, 2021-ਬਰੈਂਪਟਨ, 11 ਅਕਤੂਬਰ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੇ ਸੈਂਟਰਲ ਰੋਬਰੀ ਬਰਿਉ ਅਤੇ ਸ਼ਟ੍ਰੈਟੇਜਿਕ ਟੈਕਟੀਕਲ ਇਨਫੋਰਸਮੈਂਟ ਪੈਟਰੋਲ ਵੱਲੋਂ ਬਰੈਂਪਟਨ ਵਿਖੇ ਬਦਮਾਸ਼ੀ ਨਾਲ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
9 ਅਕਤੂਬਰ ਨੂੰ ਬਰੈਂਪਟਨ ਦੇ ਵਿਲਿਅਮ ਪਾਰਕਵੇਅ ਅਤੇ ਏਲਬਰਨ ਮਾਰਕਲ ਡਰਾਈਵ ਵਿਖੇ ਪਹਿਲਾ ਇੰਨਾਂ ਦੋਸ਼ੀਆਂ ਨੇ ਇੱਕ ਗੱਡੀ ਦੇ ਪਿੱਛੇ ਆਪਣੀ ਗੱਡੀ, ਜੋ ਉਹਨਾਂ ਕੋਲ ਚੋਰੀ ਦੀ ਸੀ, ਦੇ ਨਾਲ ਟੱਕਰ ਮਾਰੀ। ਫਿਰ ਗੱਡੀ ਦਾ ਪਿੱਛਾ ਕਰਕੇ ਗੱਡੀ ਅਤੇ ਉਸ ਵਿੱਚ ਰੱਖਿਆ ਇਲੈਕਟ੍ਰੋਨਿਕ ਦਾ ਸਾਮਾਨ ਬਦਮਾਸ਼ੀ ਨਾਲ ਲੁੱਟ ਕੇ ਲੈ ਗਏ। ਪੁਲੀਸ ਨੇ ਬੜੀ ਮੁਸ਼ਤੈਦੀ ਦੇ ਨਾਲ ਦੋਸ਼ੀਆਂ ਨੂੰ ਫੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ ਸੀ। ਅੱਜ ਪੁਲੀਸ ਨੇ ਇੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੋਸ਼ੀਆ ਵਿੱਚ ਸਿਮਰਨਜੀਤ ਨਾਰੰਗ (29), ਦਵਿੰਦਰ ਮਾਨ (36) ਅਤੇ ਆਦੀਸ਼ ਸ਼ਰਮਾ (27) ਹਨ।
ਇੰਨਾਂ ਨਾਲ ਚੌਥਾ ਦੋਸ਼ੀ ਅਜੇ ਤੱਕ ਫਰਾਰ ਹੈ। ਪੁਲੀਸ ਨੇ ਦੋਸ਼ੀਆਂ ਕੋਲੋਂ ਲੁੱਟੀਆਂ ਹੋਈਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ ਪਰ ਹਾਲੇ ਤੱਕ ਇਲੈਕਟ੍ਰੋਨਿਕ ਦਾ ਸਾਮਾਨ ਬਰਾਮਦ ਨਹੀਂ ਹੋਇਆ।