ਨਵੀਂ ਦਿੱਲੀ, 8 ਅਕਤੂਬਰ, 2021: ਇਸ ਸਾਲ (2021) ਦਾ ਸਾਹਿਤ ਲਈ ਨੋਬਲ ਪੁਰਸਕਾਰ ਤਨਜ਼ਾਨੀਆ ਦੇ ਨਾਵਲਕਾਰ ਅਬਦੁੱਲਰਾਜ਼ਾਕ ਗੁਰਨਾਹ ਨੂੰ ਦੇਣ ਦਾ ਐਲਾਨ ਹੋਇਆ ਹੈ। ਉਸ ਦੇ ਜ਼ਿਕਰਯੋਗ ਨਾਵਲ ਹਨ :-
Paradise (1994)
By the Sea (2001)
Desertion (2005)
ਨੋਬਲ ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰਜ਼ਾਕ ਨੇ ਬਸਤੀਵਾਦ ਦੇ ਵਿਰੁੱਧ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ। ਉਸਨੇ ਆਪਣੇ ਸਾਹਿਤ ਦੁਆਰਾ ਇਸ ਬੁਰਾਈ ਦੀ ਜੜ੍ਹ ‘ਤੇ ਹਮਲਾ ਕੀਤਾ। ਗੁਰਨਾਹ ਲਿਖਤਾਂ ਰਾਹੀਂ ਮਹਾਂਦੀਪਾਂ ਦੇ ਵਿਚਕਾਰ ਡੂੰਘੇ ਸੱਭਿਆਚਾਰਕ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰਦਾ ਹੈ।
ਨੋਬਲ ਅਕਾਦਮੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਬਦੁਲ ਸੱਭਿਆਚਾਰ ਦੇ ਪਸਾਰ ਦੇ ਹਿਮਾਇਤੀ ਰਹੇ ਹਨ। ਉਹ ਬਚਪਨ ਤੋਂ ਹੀ ਸਾਹਿਤ ਦੇ ਖੇਤਰ ਵਿੱਚ ਕੁਝ ਕਰਨ ਦਾ ਸ਼ੌਕੀਨ ਸੀ। ਉਸਦੀ ਜੀਵਨ ਯਾਤਰਾ ਵਿੱਚ ਇਸਦੀ ਝਲਕ ਮਿਲਦੀ ਹੈ। ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਵੀ ਲਿਖਣਾ ਬੰਦ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਅਠਾਰਾਂ ਸਾਲ ਦੀ ਉਮਰ ਵਿਚ ਆਪਣੇ ਦੇਸ਼ ਦੇ ਮਾੜੇ ਹਾਲਾਤ ਕਾਰਣ ਭੱਜਕੇ ਇੰਗਲੈਂਡ ਵਿਚ ਸ਼ਰਣ ਲੈਣ ਵਾਲ਼ੇ ਇਸ ਲੇਖਕ ਨੇ ਅਫ਼ਰੀਕਾ ਅੰਦਰ ਬਸਤੀਵਾਦ ਦੇ ਬੁਰੇ ਪ੍ਰਭਾਵਾਂ ਬਾਰੇ ਲਿਖਿਆ ਹੈ।
ਹੁਣ ਤੱਕ 117 ਲੋਕਾਂ ਨੂੰ ਸਾਹਿਤ ਦਾ ਨੋਬਲ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 16 ਔਰਤਾਂ ਹਨ। ਪਿਛਲੇ ਸਾਲ ਸਾਹਿਤ ਦਾ ਨੋਬਲ ਅਮਰੀਕੀ ਕਵੀ ਲੁਈਸ ਲਕ ਨੂੰ ਦਿੱਤਾ ਗਿਆ ਸੀ। ਉਹ ਯੇਲ ਯੂਨੀਵਰਸਿਟੀ ਨਾਲ ਸਬੰਧਤ ਸੀ।