ਵਾਤਾਵਰਣ ਅਤੇ ਮੌਸਮ ਮਾਹਿਰਾਂ ਦੀ ਸਲਾਹ ਅਤੇ ਜਲਵਾਯੂ ਤਬਦੀਲੀ ਮਾਹਿਰਾਂ ਦੇ ਸੁਝਾਅ ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਹੜ੍ਹਾਂ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਇੱਛਾਸ਼ਕਤੀ ਵਿਖਾਈ ਹੋਵੇ, ਅਜਿਹਾ ਨਜਰ ਨਈਂ ਆਉਂਦਾ। ਇਸ ਵਾਰ ਵੀ ਦੇਸ਼ ਦੇ ਤਮਾਮ ਇਲਾਕਿਆਂ ਵਿੱਚ ਮੀਂਹ ਦੇ ਕਾਰਨ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਰਾਜਾਂ ਵਿੱਚ ਬਾਦਲ ਫਟਣ, ਪਹਾੜਾਂ ਦੇ ਟੁੱਟ ਕੇ ਡਿੱਗਣ ਅਤੇ ਜ਼ਮੀਨ ਧਸਣ ਵਰਗੀਆਂ ਘਟਨਾਵਾਂ ਵਿੱਚ ਜਾਨ-ਮਾਲ ਦਾ ਵੀ ਕਾਫੀ ਨੁਕਸਾਨ ਹੋਇਆ। ਉੱਧਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਮ ਵਰਗੇ ਰਾਜਾਂ ਵਿੱਚ ਵੀ ਬਾਰਿਸ਼ ਦੇ ਤੇਵਰ ਹੈਰਾਨ ਕਰਨ ਵਾਲੇ ਰਹੇ।
ਰਾਜਸਥਾਨ ਦੇ ਕੋਟਾ, ਬਾਰਾਂ, ਜੋਧਪੁਰ ਸਮੇਤ 12 ਜਿਲ੍ਹਿਆਂ ਵਿੱਚ 15 ਦਿਨ ਤੱਕ ਮੀਂਹ ਪੈਂਦਾ ਰਿਹਾ। ਇਸ ਨਾਲ ਖਰੀਫ ਦੀ ਫਸਲ ਤਬਾਹ ਹੋ ਗਈ। ਇਸ ਸਾਲ ਦੇਸ਼ ਦੇ ਜਿਆਦਾਤਰ ਹਿੱਸਿਆਂ ਵਿੱਚ ਪੈਣ ਵਾਲੀ ਬਰਸਾਤ ਨੇ ਜਿਹੋ ਜਿਹੀ ਤਬਾਹੀ ਮਚਾਈ ਹੈ, ਉਸ ਨਾਲ ਤਾਂ ਲੱਗਦਾ ਹੈ ਕਿ ਹੁਣ ਬਾਰਿਸ਼ ਨਾਲ ਪੈਦਾ ਹੋਣ ਵਾਲੇ ਹਾਲਾਤ ਕਈ ਮਾਮਲਿਆਂ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਬਦਲ ਚੁੱਕੇ ਹਨ।
ਸਮਝਣ ਵਾਲੀ ਗੱਲ ਇਹ ਹੈ ਕਿ ਪਹਾੜ ਸਬੰਧੀ ਰਾਜਾਂ ਵਿੱਚ ਹੜ੍ਹ ਨੇ ਜਿਸ ਤਰ੍ਹਾਂ ਕਹਿਰ ਢਾਹਿਆ ਅਤੇ ਵੇਖਦੇ ਹੀ ਵੇਖਦੇ ਹਜਾਰਾਂ ਲੋਕਾਂ ਅਤੇ ਲੱਖਾਂ ਜੀਵ -ਜੰਤੂਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਉਸ ਨਾਲ ਹੁਣ ਬਦਲਦੇ ਰੁੱਤ ਚੱਕਰ ਤੋਂ ਡਰ ਲੱਗਣ ਲਗਾ ਹੈ। ਹਿਮਾਚਲ ਵਿੱਚ ਢਿੱਗਾਂ ਡਿੱਗਣ ਅਤੇ ਬੱਦਲ ਫਟਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਪਰ ਇਸ ਵਾਰ ਬੱਦਲ ਫਟਣ ਦੀਆਂ ਸਭਤੋਂ ਜ਼ਿਆਦਾ ਘਟਨਾਵਾਂ ਉਸ ਉਤਰਾਂਚਲ ਵਿੱਚ ਹੋਈਆਂ ਜਿੱਥੇ ਪਹਿਲਾਂ ਕਦੇ – ਕਦਾਰ ਹੀ ਅਜਿਹਾ ਹੁੰਦਾ ਸੀ। ਪਹਿਲਾਂ ਅਜਿਹੀਆਂ ਘਟਨਾਵਾਂ ਲੋਕਾਂ ਵਿੱਚ ਦਹਿਸ਼ਤ ਪੈਦਾ ਨਹੀਂ ਕਰਦੀਆਂ ਸਨ, ਜਿਸਦੇ ਨਾਲ ਲੋਕਾਂ ਨੂੰ ਆਪਣੇ ਜੱਦੀ ਘਰ ਛੱਡ ਕੇ ਸੁਰੱਖਿਅਤ ਠਿਕਾਣਿਆਂ ਵੱਲ ਪਲਾਇਨ ਨੂੰ ਮਜਬੂਰ ਹੋਣਾ ਪਵੇ। ਇਸੇ ਤਰ੍ਹਾਂ ਮਾਨਸੂਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਈ ਜਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਅਤੇ ਹੜ੍ਹ, ਬਿਜਲੀ ਡਿੱਗਣ ਅਤੇ ਬਾਰਿਸ਼ ਦੇ ਕਾਰਨ ਹੋਏ ਹਾਦਸਿਆਂ ਵਿੱਚ ਹੁਣ ਤੱਕ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਸਵਾਲ ਇਹ ਹੈ ਕਿ ਕੀ ਇਹਨਾਂ ਕੁਦਰਤੀ ਹਾਦਸਿਆਂ ਨੂੰ ਜਲਵਾਯੂ ਬਦਲਾਓ ਦਾ ਨਤੀਜਾ ਮੰਨ ਕੇ ਬੈਠ ਜਾਇਆ ਜਾਵੇ ਜਾਂ ਫਿਰ ਇਨ੍ਹਾਂ ਦੇ ਟਾਕਰੇ ਲਈ ਠੋਸ ਕਦਮ ਚੁੱਕੇ ਜਾਣ? ਜਿਸ ਮਹਾਰਾਸ਼ਟਰ ਦੇ ਜਿਆਦਾਤਰ ਇਲਾਕਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਸੋਕੇ ਦੀ ਹਾਲਤ ਬਣੀ ਹੋਈ ਸੀ, ਉੱਥੇ ਬਾਰਿਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ। ਅਜਿਹੀ ਹੀ ਹਾਲਤ ਮਧੱਪ੍ਰਦੇਸ਼, ਪੱਛਮ ਬੰਗਾਲ, ਝਾਰਖੰਡ, ਬਿਹਾਰ ਅਤੇ ਅਸਮ ਦੀ ਵੀ ਹੈ।
ਬਿਹਾਰ, ਅਸਮ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਹਰ ਸਾਲ ਲੱਖਾਂ ਲੋਕਾਂ ਦਾ ਉਜਾੜਾ ਹੁੰਦਾ ਹੈ ਅਤੇ ਇਹਨਾਂ ਕਾਰਨ ਵੱਡੇ ਪੈਮਾਨੇ ਤੇ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਹਰ ਸਾਲ ਜਿਵੇਂ ਹੀ ਮਾਨਸੂਨ ਆਉਂਦਾ ਹੈ, ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ। ਸਰਕਾਰੀ ਖਜਾਨੇ ਤੋਂ ਰਾਹਤ ਦੇ ਨਾਮ ਤੇ ਪਾਣੀ ਦੀ ਤਰ੍ਹਾਂ ਪੈਸਾ ਬਹਾਇਆ ਜਾਂਦਾ ਹੈ। ਹੜ੍ਹਾਂ ਵਿੱਚ ਇਹ ਸਾਰੀ ਰਕਮ ਕਿੱਥੇ ਰੁੜ੍ਹ ਜਾਂਦੀ ਹੈ, ਕੋਈ ਪੁੱਛਣ ਵਾਲਾ ਨਹੀਂ ਹੁੰਦਾ ਹੈ। ਹਰ ਸਾਲ ਇਹ ਕਿਹਾ ਜਾਂਦਾ ਹੈ ਕਿ ਹੜ੍ਹ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ, ਪਰ ਇਸਨੂੰ ਕਦੇ ਵੀ ਅਮਲ ਵਿੱਚ ਨਹੀਂ ਲਿਆਇਆ ਜਾਂਦਾ।
ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਤਾਲਮੇਲ ਦੀ ਕਮੀ ਕਾਰਨ ਹੜ੍ਹ ਦੀ ਸਮੱਸਿਆ ਵੱਧਦੀ ਜਾਂਦੀ ਹੈ। ਉਸੇ ਅਨੁਪਾਤ ਵਿੱਚ ‘ਰਾਹਤ ਦੀ ਰਕਮ ‘ ਵੀ ਵੱਧਦੀ ਜਾਂਦੀ ਹੈ। ਪਰ ਜਾਨੀ-ਮਾਲੀ ਨੁਕਸਾਨ ਵੱਡੇ ਪੈਮਾਨੇ ਤੇ ਹੋਣ ਦੇ ਬਾਵਜੂਦ ਸਰਕਾਰੀ ਹੱਲ ਉਸੇ ਪਰੰਪਰਾ ਵਿੱਚ ਹੀ ਕੀਤਾ ਜਾਂਦਾ ਹੈ, ਜਿਸਦੇ ਨਾਲ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਨਿਕਲ ਸਕੇ। ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਦੇਸ਼ ਦੇ ਹੜ੍ਹ ਪ੍ਰਬੰਧ ਮਾਹਿਰਾਂ ਦੀ ਸਲਾਹ ਨੂੰ ਅਮਲ ਵਿੱਚ ਲਿਆ ਕੇ ਇਸਦਾ ਸਥਾਈ ਹੱਲ ਕਰਨ ਦੀ ਗੱਲ ਤਾਂ ਕਰਦੀਆਂ ਹਨ, ਪਰ ਉਨ੍ਹਾਂ ਸੁਝਾਵਾਂ ਤੇ ਕਦੇ ਅਮਲ ਕਰਦੀਆਂ ਨਹੀਂ ਦਿਖਦੀਆਂ। ਇਸ ਦਾ ਨਤੀਜਾ ਹੈ ਕਿ ਹਰ ਸਾਲ ਹੜ੍ਹ ਆਉਂਦਾ ਹੈ ਅਤੇ ਫਿਰ ਉਹੀ ਰੌਲਾ ਪੈਂਦਾ ਹੈ।
ਭਾਰਤ ਵਿੱਚ ਹੜ੍ਹ ਦੀ ਸਮੱਸਿਆ ਨਵੀਂ ਨਹੀਂ ਹੈ। ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਕਿੰਨੀ ਵਾਰ ਇਸ ਦੇ ਸਥਾਈ ਹੱਲ ਲਈ ਸੁਝਾਅ ਆਏ, ਪਰ ਅੱਜ ਤੱਕ ਕੁੱਝ ਛੋਟੇ – ਮੋਟੇ ਰਾਜਾਂ ਨੂੰ ਛੱਡ ਕੇ ਦੇਸ਼ ਦੇ ਕਿਸੇ ਰਾਜ ਵਿੱਚ ਹੜ੍ਹ ਦੇ ਸੰਕਟ ਨਾਲ ਨਿਪਟਨ ਲਈ ਕੋਈ ਢਾਂਚਾ ਤਿਆਰ ਨਹੀਂ ਕੀਤਾ ਜਾ ਸਕਿਆ ਹੈ। ਵਾਤਾਵਰਣ ਮਾਹਿਰਾਂ ਅਤੇ ਮੌਸਮ ਮਾਹਿਰਾਂ ਦੀ ਸਲਾਹ ਅਤੇ ਜਲਵਾਯੂ ਬਦਲਾਓ ਮਾਹਿਰਾਂ ਦੇ ਸੁਝਾਅ ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਹੜ੍ਹ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਇੱਛਾਸ਼ਕਤੀ ਵਿਖਾਈ ਹੋਵੇ, ਅਜਿਹਾ ਨਜਰ ਨਹੀਂ ਆਉਂਦਾ। ਜਦੋਂ ਤੱਕ ਬਾਰਿਸ਼ ਹੁੰਦੀ ਰਹਿੰਦੀ ਹੈ ਅਤੇ ਹੜ੍ਹ ਦਾ ਖ਼ਤਰਾ ਮੌਜੂਦ ਰਹਿੰਦਾ ਹੈ, ਉਦੋਂ ਤੱਕ ਹੜ੍ਹ ਨਾਲ ਨਿਪਟਨ ਲਈ ਵੱਡੇ-ਵੱਡੇ ਫਾਮੂਰਲਿਆਂ ਤੇ ਅਮਲ ਦੀ ਪ੍ਰਕ੍ਰਿਆ ਵੀ (ਵਿਖਾਉਣ ਲਈ) ਚੱਲਦੀ ਰਹਿੰਦੀ ਹੈ। ਪਰ ਜਿਵੇਂ ਹੀ ਹੜ੍ਹ ਦਾ ਖੁਮਾਰ ਉਤਰਿਆ ਅਤੇ ਮਾਨਸੂਨ ਜਾਣ ਨੂੰ ਹੁੰਦਾ ਹੈ, ਹੜ੍ਹਾਂ ਦੀ ਸਮੱਸਿਆ ਨੂੰ ਸਿਰੇ ਤੋਂ ਭੁਲਾ ਦਿੱਤਾ ਜਾਂਦਾ ਹੈ।
ਹੜ੍ਹਾਂ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਨੂੰ ਲੈ ਕੇ ਉਂਝ ਤਾਂ ਸਰਕਾਰੀ ਅੰਕੜੇ ਆਉਂਦੇ ਹੀ ਹਨ। ਪਰ ਹਕੀਕਤ ਵਿੱਚ ਨੁਕਸਾਨ ਦਾ ਦਾਇਰਾ ਕਾਫੀ ਜ਼ਿਆਦਾ ਹੁੰਦਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਆਜ਼ਾਦੀ ਤੋਂ ਬਾਅਦ 1951 ਵਿੱਚ ਇੱਕ ਕਰੋੜ ਹੈਕਟੇਅਰ ਭੂਮੀ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਸੀ। ਅਗਲੇ ਦਸ ਸਾਲ ਮਤਲਬ 1960 ਵਿੱਚ ਇਹ ਅੰਕੜਾ ਵੱਧ ਕੇ ਲਗਭਗ ਢਾਈ ਕਰੋੜ ਹੈਕਟੇਅਰ ਹੋ ਗਿਆ। ਇਹ ਸਿਲਸਿਲਾ ਇੱਥੇ ਨਹੀਂ ਰੁਕਿਆ ਅਤੇ 1978 ਵਿੱਚ ਇਹ ਅੰਕੜਾ ਵਧਦਾ ਹੋਇਆ ਸਾਢੇ ਤਿੰਨ ਕਰੋੜ ਹੈਕਟੇਅਰ ਹੋ ਗਿਆ। 1980 ਤੋਂ ਬਾਅਦ ਤਾਂ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ ਅਤੇ ਮੌਜੂਦਾ ਵਕਤ ਵਿੱਚ ਇਹ ਅੰਕੜਾ ਚਾਰ ਕਰੋੜ ਹੈਕਟੇਅਰ ਦੇ ਪਾਰ ਨਿਕਲ ਗਿਆ ਹੈ। ਬਿਹਾਰ ਵਿੱਚ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਖੇਤਰ ਹਨ। ਅੰਕੜਿਆਂ ਦੇ ਮੁਤਾਬਕ ਰਾਜ ਦਾ 73.06 ਫੀਸਦੀ ਇਲਾਕਾ ਹੜ੍ਹ ਪ੍ਰਭਾਵਿਤ ਹੈ।
ਇਹ ਅੰਕੜੇ ਦੱਸਦੇ ਹਨ ਕਿ ਹੜ੍ਹਾਂ ਦੀ ਤਬਾਹੀ ਤੋਂ ਛੁਅਕਾਰਾ ਪਾਉਣ ਲਈ ਕੇਂਦਰ ਅਤੇ ਰਾਜ ਪੱਧਰ ਤੇ ਕਿਸੇ ਤਰ੍ਹਾਂ ਦੇ ਠੋਸ ਯਤਨ ਨਹੀਂ ਕੀਤੇ ਗਏ। ਵਿਗਿਆਨੀਆਂ ਦੇ ਮੁਤਾਬਕ ਵਿਕਾਸ ਦੇ ਨਵੇਂ-ਨਵੇਂ ਅਤੇ ਅਵਿਵਹਾਰਿਕ ਮਾਡਲ ਅਪਨਾਉਣ ਅਤੇ ਕੁਦਰਤ ਦੇ ਬੇਇੰਤਹਾ ਦੋਹਨ ਦੀ ਵਜ੍ਹਾ ਨਾਲ ਸੰਤੁਲਨ ਵਿਗੜ ਗਿਆ ਹੈ। ਇਸ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਜਹਿਰੀਲੀਆਂ ਗੈਸਾਂ, ਰੁੱਖਾਂ ਦੀ ਕਟਾਈ, ਵੱਡੇ-ਵੱਡੇ ਬੰਨਾਂ ਦੇ ਨਿਰਮਾਣ, ਨਦੀਆਂ ਦੀ ਨਿਰੰਤਰ ਧਾਰਾ ਨੂੰ ਰੋਕਣ ਅਤੇ ਨਦੀਆਂ ਦੇ ਕਿਨਾਰੇ ਹੁੰਦੀਆਂ ਵੱਡੀਆਂੇ-ਵੱਡੀਆਂ ਉਸਾਰੀਆਂ ਦੀ ਵਜ੍ਹਾ ਨਾਲ ਵਾਤਾਵਰਣ ਤੇ ਬਹੁਤ ਬੁਰਾ ਅਸਰ ਪਿਆ ਹੈ। ਇਸ ਤੋਂ ਇਲਾਵਾ ਹਰ ਸਾਲ ਲੱਖਾਂ ਟਨ ਮਿੱਟੀ ਅਤੇ ਕੂੜਾ ਨਦੀਆਂ ਵਿੱਚ ਪਾਉਣ ਦੀ ਵਜ੍ਹਾ ਨਾਲ ਨਦੀਆਂ ਵਿੱਚ ਗਾਰ ਵੱਧਦੀ ਜਾ ਰਹੀ ਹੈ। ਇਸ ਨਾਲ ਨਦੀਆਂ ਦਾ ਪ੍ਰਵਾਹ ਰੁਕ ਰਿਹਾ ਹੈ। ਜੋ ਨਦੀਆਂ ਡੂੰਘੀਆਂ ਸਨ ਉਹ ਖੋਖਲੀਆਂ ਹੁੰਦੀਆਂ ਜਾ ਰਹੀਆਂ ਹਨ।
ਪਿਛਲੇ ਕੁੱਝ ਸਾਲਾਂ ਵਿੱਚ ਉਤਰਾਖੰਡ, ਹਿਮਾਚਲ ਅਤੇ ਅਸਮ ਦੀਆਂ ਨਦੀਆਂ ਵਿੱਚ ਤਬਾਹੀ ਮਚਾਉਣ ਵਾਲੇ ਜੋ ਤਬਾਹਕੁਨ ਤੇਵਰ ਦੇਖਣ ਨੂੰ ਮਿਲੇ ਹਨ ਉਨ੍ਹਾਂ ਦੇ ਪਿੱਛੇ ਇਹੀ ਕਾਰਨ ਹਨ। ਪਹਾੜੀ ਰਾਜਾਂ ਵਿੱਚ ਜੋ ਬਾਰਿਸ਼ ਹੁੰਦੀ ਹੈ, ਉਸ ਨਾਲ ਪਹਾੜਾਂ ਦਾ ਕਟਾਵ ਹੁੰਦਾ ਹੈ। ਬੱਦਲ ਫਟਣ ਨਾਲ ਇਹ ਹਾਲਤ ਹੋਰ ਭਿਆਨਕ ਹੋ ਜਾਂਦੀ ਹੈ। ਉੱਪਰੋਂ ਪਹਾੜਾਂ ਦਾ ਮਲਬਾ ਇੰਨਾ ਜਿਆਦਾ ਡਿੱਗਦਾ ਹੈ ਕਿ ਪਿੰਡ ਦੇ ਪਿੰਡ ਉਸ ਵਿੱਚ ਸਮਾ ਜਾਂਦੇ ਹਨ।
ਦੇਸ਼ ਦੀਆਂ ਵੱਡੀਆਂ ਨਦੀਆਂ ਬ੍ਰਹਮਪੁਤਰ, ਗੰਗਾ, ਯਮੁਨਾ, ਮਹਾਨੰਦਾ, ਗੰਡਕ, ਕਮਲਾ ਅਤੇ ਕੋਸੀ ਹਰ ਸਾਲ ਤਬਾਹੀ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਛੋਟੀਆਂ – ਛੋਟੀਆਂ ਆਂਚਲਿਕ ਨਦੀਆਂ ਵੀ ਗਾਰ ਦੇ ਕਾਰਨ ਜਿਆਦਾ ਬਾਰਿਸ਼ ਹੋਣ ਤੇ ਤਬਾਹੀ ਮਚਾਉਣਾ ਸ਼ੁਰੂ ਕਰ ਦਿੰਦੀਆਂ ਹਨ। ਹੜ੍ਹ ਆਉਣ ਤੇ ਬਿਹਾਰ, ਉੱਤਰ ਪ੍ਰਦੇਸ਼, ਅਸਮ ਅਤੇ ਉੱਤਰਾਂਚਲ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਜਾਂਦੇ ਹਨ। ਉਸ ਹਾਲਤ ਵਿੱਚ ਇੱਥੇ ਦੇ ਲੱਖਾਂ ਲੋਕ ਪਲਾਇਨ ਕਰ ਜਾਂਦੇ ਹਨ। ਇਨ੍ਹਾਂ ਦੇ ਸਾਹਮਣੇ ਪੁਨਰਵਾਸ ਅਤੇ ਆਜੀਵਿਕਾ ਦੀ ਗੰਭੀਰ ਸਮੱਸਿਆ ਹੁੰਦੀ ਹੈ। ਉੱਤਰ ਪ੍ਰਦੇਸ਼, ਉੱਤਰਾਂਚਲ, ਅਸਮ ਸਮੇਤ ਦੂਜੇ ਰਾਜਾਂ ਵਿੱਚ ਨਦੀਆਂ ਤੇ ਵੱਡੇ ਪੈਮਾਨੇ ਤੇ ਬੰਨ੍ਹ ਬਣਾਏ ਜਾ ਰਹੇ ਹਨ। ਜਦੋਂ ਭਾਰੀ ਬਾਰਿਸ਼ ਹੁੰਦੀ ਹੈ ਅਤੇ ਪਾਣੀ ਆਪਣੇ ਪੂਰੇ ਵੇਗ ਨਾਲ ਅੱਗੇ ਵਧਦਾ ਹੈ ਤਾਂ ਬੰਨਾਂ ਦੇ ਫਾਟਕ ਖੋਲ ਦਿੱਤੇ ਜਾਂਦੇ ਹਨ ਅਤੇ ਅਚਾਨਕ ਛੱਡਿਆ ਗਿਆ ਪਾਣੀ ਪਿੰਡਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਲੱਖਾਂ ਹੈਕਟੇਅਰ ਭੂਮੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ। ਕੇਰਲ ਇਸਦੀ ਮਿਸਾਲ ਰਿਹਾ ਹੈ।
ਹੜ੍ਹ ਸਿਰਫ਼ ਜਿਆਦਾ ਬਾਰਿਸ਼ ਦੇ ਕਾਰਨ ਨਹੀਂ, ਸਗੋਂ ਕੁਪ੍ਰਬੰਧਨ, ਜਿਆਦਾ ਖਨਨ ਅਤੇ ਜੰਗਲਾਂ ਦੀ ਕਟਾਈ ਦੇ ਕਾਰਨ ਵੀ ਆਉਂਦੇ ਹਨ। ਇਸ ਲਈ ਜਦੋਂ ਤੱਕ ਇਹ ਤਮਾਮ ਕਾਰਨ ਮੌਜੂਦ ਰਹਿਣਗੇ, ਉਦੋਂ ਤੱਕ ਹੜ੍ਹਾਂ ਦੇ ਇਸ ਡਰਾਉਣੇ ਦ੍ਰਿਸ਼ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।