ਖਰੜ, 14 ਸਤੰਬਰ ਸੀਟੂ ਪੰਜਾਬ ਦੇ ਜਨਰਲ ਸਕੱਤਰ ਚੰਦਰ ਸ਼ੇਖਰ, ਮਹਾਂ ਸਿੰਘ ਰੋੜੀ ਪ੍ਰਧਾਨ ਅਤੇ ਸੁੱਚਾ ਸਿੰਘ ਅਜਨਾਲਾ ਨੇ ਪੰਜਾਬ ਦੇ ਟਰਾਂਸਪੋਰਟ ਕਾਮਿਆਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਟਰਾਂਸਪੋਰਟ ਕਾਮਿਆਂ ਦੀ ਪਿਛਲੇ ਦਸ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਸਮਾਪਤ ਹੋਣ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਹੈ ਕਿ ਟ੍ਰਾਂਪਰੋਰਟ ਕਾਮਿਆਂ ਦੀ ਮਿਹਨਤ ਰੰਗ ਲਿਆਈ ਹੈ।
ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਸਰਕਾਰ ਨਾਲ ਹੋਏ ਸਮਝੌਤੇ ਅਨੁਸਾਰ ਪਨਬਸ ਦੇ ਕਾਮਿਆਂ ਦੀ 37 ਪ੍ਰਤੀਸ਼ਤ ਅਤੇ ਪੀ ਆਰ ਟੀ ਸੀ ਕਾਮਿਆਂ ਦੀਆਂ ਤਨਖਾਹਾਂ ਵਿੱਚ 50 ਪ੍ਰਤੀਸ਼ਤ ਵਾਧਾ ਕਰਨ ਤੋਂ ਬਾਅਦ ਹੜਤਾਲ ਖਤਮ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਟਰਾਂਸਪੋਰਟ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਕੰਡਕਟਰ ਦੀ ਤਨਖਾਹ 9000/- ਰੁਪਏ ਤੇ 11000/- ਰੁਪਏ ਤੋਂ ਵਧ ਕੇ 17000/- ਰੁਪਏ ਤੋਂ ਵੱਧ ਅਤੇ ਡਰਾਈਵਰ ਦੀ ਤਨਖਾਹ 18000/- ਰੁਪਏ ਮਾਸਿਕ ਹੋ ਜਾਵੇਗੀ।
ਉਹਨਾਂ ਕਿਹਾ ਕਿ ਸਰਕਾਰ ਨਾਲ ਹੋਏ ਸਮਝੌਤੇ ਅਨੁਸਾਰ ਸਰਕਾਰ ਨੇ ਮੰਨਿਆ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਦਸ ਸਾਲਾਂ ਤੋਂ ਵੱਧ ਨੌਕਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਵਚਨਬੱਧ ਹੋਵੇਗੀ। ਉਹਨਾਂ ਦੱਸਿਆ ਕਿ ਹੜਤਾਲੀ ਕਾਮੇ 15 ਸਤੰਬਰ ਤੱਕ ਡਿਊਟੀਆਂ ਉੱਤੇ ਹਾਜ਼ਰ ਹੋ ਜਾਣਗੇ।