ਜਲਾਲਾਬਾਦ / ਫਾਜ਼ਿਲਕਾ 14 ਸਤੰਬਰ , ਜਲਾਲਾਬਾਦ ਦੇ ਸਰਕਾਰੀ ਹਸਪਤਾਲ ਅੰਦਰ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਆਕਸੀਜਨ ਪਲਾਂਟ ਦਾ ਉਦਘਾਟਨ ਕਰ ਕੇ ਆਮ ਨਾਗਰਿਕਾਂ ਨੂੰ ਸਮਰਪਤ ਕੀਤਾ ਗਿਆ ।ਉਦਘਾਟਨ ਕਰਨ ਦੀ ਰਸਮ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਨਿਭਾਈ ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸਿਜ਼ ਫਰੀਦਕੋਟ , ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸਵਾਰ ਅਰਵਿੰਦਪਾਲ ਸਿੰਘ ਸੰਧੂ ਅਤੇ ਸ਼੍ਰੀ ਵਿਵੇਕ ਡੋਡਾ ਸਰਕਲ ਹੈੱਡ ਐੱਚ ਡੀ ਐੱਫ ਸੀ ਬੈਂਕ ਮੌਜੂਦ ਸਨ ।
ਇਹ ਆਕਸੀਜਨ ਪਲਾਂਟ ਐਚ ਡੀ ਐਫ ਸੀ ਬੈਂਕ ਵੱਲੋਂ ਤਿਆਰ ਕਰਵਾਇਆ ਗਿਆ ਹੈ ।
ਇਸ ਮੌਕੇ ਬੋਲਦਿਆਂ ਸ੍ਰੀ ਬੇਰੋਕ ਵਿਵੇਕ ਡੋਡਾ ਨੇ ਦੱਸਿਆ ਕਿ ਦੇਸ਼ ਭਰ ਵਿਚ ਐਚ ਡੀ ਐਫ ਸੀ ਵੱਲੋਂ 20 ਪਲਾਂਟ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇਹ ਸਭ ਤੋਂ ਪਹਿਲਾਂ ਪਲਾਂਟ ਹੈ ।
ਉਨ੍ਹਾਂ ਦੱਸਿਆ ਕਿ ਜਦੋਂ ਐਚ ਡੀ ਐਫ ਸੀ ਵੱਲੋਂ ਪੰਜਾਬ ਸਰਕਾਰ ਨੂੰ ਆਕਸੀਜਨ ਪਲਾਂਟ ਲਗਾ ਕੇ ਦੇਣ ਦੀ ਪੇਸ਼ਕਸ਼ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਜ਼ਿਲਾ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਵਿਚ ਆਕਸੀਜਨ ਪਲਾਂਟ ਲਗਾਉਣ ਦੀ ਤਜਵੀਜ਼ ਦੱਸੀ ।
ਇਸ ਮੌਕੇ ਬੋਲਦਿਆਂ ਡਾ ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਦੱਸਿਆ ਕਿ ਜਲਾਲਾਬਾਦ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਇਹ ਹਸਪਤਾਲ ਅਤੇ ਨਰਸਿੰਗ ਕਾਲਜ ਸ਼ੁਰੂ ਕੀਤਾ ਗਿਆ ਸੀ ।
ਉਨ੍ਹਾਂ ਦੱਸਿਆ ਕਿ ਭਾਵੇਂ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਅੰਦਰ ਆਕਸੀਜਨ ਦੀ ਭਾਰੀ ਕਿੱਲਤ ਰਹੀ ਪਰ ਸਾਨੂੰ ਮਾਣ ਹੈ ਕਿ ਅਸੀਂ ਆਕਸੀਜਨ ਦੀ ਸਪਲਾਈ ਪੂਰੀ ਕਰਨ ਵਿਚ ਕਾਮਯਾਬ ਰਹੇ ਹਾਂ ।
ਉਨ੍ਹਾਂ ਦੱਸਿਆ ਕਿ ਇਕ ਵੇਲਾ ਉਹ ਵੀ ਸੀ ਜਦੋਂ ਅਸੀਂ ਫਰੀਦਕੋਟ ਤੋਂ ਅੰਮ੍ਰਿਤਸਰ ਦੇ ਹਸਪਤਾਲਾਂ ਲਈ ਆਕਸੀਜਨ ਭੇਜ ਰਹੇ ਸੀ ।
ਉਨ੍ਹਾਂ ਕਿਹਾ ਕਿ ਅੱਜ ਰਾਜ ਦੇ ਸਾਰੇ ਹੀ ਜ਼ਿਲ੍ਹੇ ਆਕਸੀਜਨ ਸਬੰਧੀ ਆਤਮ ਨਿਰਭਰ ਹੋ ਗਏ ਹਨ ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਐਚ ਡੀ ਐਫ ਸੀ ਵੱਲੋਂ ਇਸ ਪਲਾਂਟ ਨੌਂ ਲਗਾਉਣ ਲਈ ਪਹਿਲ ਕੀਤੀ ਹੈ ਉਸ ਤਰ੍ਹਾਂ ਹੋਰ ਵੀ ਸਮਾਜਿਕ ਜਥੇਬੰਦੀਆਂ ਨੇ ਅਗਾਂਹਵਧੂ ਰੋਲ ਨਿਭਾਇਆ ਹੈ ।
ਡਾ ਰਾਜ ਬਹਾਦਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ ਐੱਸਪੀ ਸਿੰਘ ਓਬਰਾਏ ਵੱਲੋਂ 10 ਕਰੋੜਾਂ ਰੁਪਏ ਦੀ ਲਾਗਤ ਨਾਲ ਪੰਜ ਪਲਾਂਟ ਪੰਜਾਬ ਅੰਦਰ ਲਗਾ ਕੇ ਦਿੱਤੇ ਗਏ ਹਨ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਂਟਾਂ ਤੋਂ ਲੈਵਲ ਇੱਕ ਵਾਲੇ ਮਰੀਜ਼ਾਂ ਨੂੰ ਘਰ ਅੰਦਰ ਆਕਸੀਜਨ ਸਪਲਾਈ ਦਿੱਤੀ ਜਾਵੇਗੀ ਜਦ ਕਿ ਲੈਵਲ ਦੋ ਦੇ ਮਰੀਜ਼ਾਂ ਨੂੰ ਹਸਪਤਾਲਾਂ ਅੰਦਰ ਕੋਰੋਨਾ ਪੋਜ਼ੀਟਿਵ ਅਤੇ ਹੋਰ ਐਮਰਜੈਂਸੀ ਹਾਲਾਤ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਇਹ ਆਕਸੀਜਨ ਪਲਾਂਟ ਸਹਾਈ ਹੋਣਗੇ ।
ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਮੌਕੇ ਚਾਹੇ ਆਕਸੀਜਨ , ਦਵਾਈਆਂ ਅਤੇ ਮਤੇ ਪੂਰੀ ਜਾਣਕਾਰੀ ਦੀ ਕਮੀ ਸੀ ਪਰ ਫਿਰ ਵੀ ਜਲਾਲਾਬਾਦ ਦੇ ਇਸ ਹਸਪਤਾਲ ਨੇ ਸਰਹੱਦੀ ਜ਼ਿਲ੍ਹੇ ਵਿਚਲੇ ਕੋਰੋਨਾ ਫੌਜ ਚ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਵੱਡਾ ਰੋਲ ਨਿਭਾਇਆ ।
ਉਨ੍ਹਾਂ ਦੱਸਿਆ ਕਿ ਇਹ ਖ਼ੁਸ਼ਕਿਸਮਤੀ ਹੀ ਕਹੀ ਜਾਵੇਗੀ ਕਿ ਇਥੋਂ ਡਾਕਟਰੀ ਸਹਾਇਤਾ ਲੈਣ ਲਈ ਪੁੱਜੇ ਮਰੀਜ਼ਾਂ ਵਿਚੋਂ ਇਕ ਵੀ ਮਰੀਜ਼ ਦੀ ਜਾਨ ਨਹੀਂ ਗਈ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹ ਘਰ ਘਰ ਅੰਦਰ ਆਕਸੀਜਨ ਪਹੁੰਚਾਉਣ ਵਿੱਚ ਕਾਮਯਾਬ ਰਹੇ ।
ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਸਿਹਤ ਸਹੂਲਤਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਥੇ ਪਲਾਂਟ ਲਗਾਉਣ ਨੂੰ ਤਰਜੀਹ ਦਿੱਤੀ ।
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ ਦੋ ਪਲਾਂਟ ਚਾਲੂ ਹੋ ਚੁੱਕੇ ਹਨ ।
ਪਹਿਲਾ ਪਲਾਂਟ ਅਬੋਹਰ ਅਤੇ ਦੂਜਾ ਪਲਾਂਟ ਜਲਾਲਾਬਾਦ ਵਿਖੇ ਸ਼ੁਰੂ ਹੋਇਆ ਹੈ ।
ਤੀਜਾ ਆਕਸੀਜਨ ਪਲਾਂਟ ਫਾਜ਼ਿਲਕਾ ਵਿਖੇ ਬਣ ਰਹੇ ਕੈਂਸਰ ਹਸਪਤਾਲ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ ਜੋ ਕਿ ਜਲਦੀ ਹੀ ਸ਼ੁਰੂ ਹੋ ਜਾਵੇਗਾ ।
ਆਕਾਸ਼ਦੀਪ ਚੌਧਰੀ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ, ਰਾਜ ਬਖਸ਼ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਐੱਚ ਡੀ ਐੱਫ ਸੀ ਟੀਮ ਵਿੱਚ ਰਤਨ ਸਿੰਘ (ਜ਼ੋਨਲ ਹੈਡ ਜੀ ਆਈ ਬੀ) , ਅਮਰਦੀਪ ਸਿੰਘ ਸਟੇਟ ਹੈਡ ਪੰਜਾਬ ,
ਵਿਵੇਕ ਡੋਡਾ ਜ਼ੋਨਲ ਹੈਡ, ਐੱਸ ਡੀ ਐੱਮ ਜਲਾਲਾਬਾਦ ਰਵਿੰਦਰ ਸਿੰਘ ਅਰੋੜਾ , ਸੀ ਐੱਮ ਓ ਡਾ ਦਵਿੰਦਰ ਕਮਰਾ , ਤਹਿਸੀਲਦਰਾ ਸਿਸ਼ਪਾਲ ਸਿੰਗਲਾ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।