ਭੁਵਨੇਸ਼ਵਰ, 14 ਸਤੰਬਰ- ਓਡੀਸ਼ਾ ਵਿੱਚ ਇਕ ਮਾਲਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਰੇਲਵੇ ਨਾਲ ਜੁੜੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰੇਲਵੇ ਦੀ ਇਕ ਮਾਲਗੱਡੀ ਦੇ ਕਰੀਬ 6 ਡੱਬੇ ਸਵੇਰੇ ਪੱਟੜੀ ਤੋਂ ਉੱਤਰ ਗਏ ਅਤੇ ਨਦੀ ਵਿੱਚ ਡਿੱਗ ਗਏ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਮਾਲ ਗੱਡੀ ਦੇ ਡੱਬੇ ਪੱਟੜੀ ਤੋਂ ਉੱਤਰ ਕੇ ਨਦੀ ਵਿੱਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਕਣਕ ਲੈ ਕੇ ਜਾ ਰਹੀ ਇਸ ਮਾਲਗੱਡੀ ਦੇ 6 ਡੱਬੇ ਤੜਕੇ ਕਰੀਬ 2.30 ਵਜੇ ਨਦੀ ਵਿੱਚ ਡਿੱਗ ਗਏ। ਹਾਲਾਂਕਿ ਇੰਜਣ ਪੱਟੜੀ ਤੇ ਹੀ ਸੀ, ਇਸ ਦੌਰਾਨ ਲੋਕੋ ਪਾਇਲਟ ਅਤੇ ਹੋਰ ਕਰਮਚਾਰੀਆਂ ਨੇ ਟ੍ਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਰੇਲ ਅਧਿਕਾਰੀਆਂ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਵਿੱਚ ਗਹਿਰੇ ਦਬਾਅ ਕਾਰਨ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਇਸ ਕਾਰਨ ਉਡੀਸ਼ਾ ਦੀ ਨੰਦੀਰਾ ਨਦੀ ਤੇ ਬਣੇ ਪੁਲ਼ ਦੇ ਕਮਜ਼ੋਰ ਹੋਣ ਕਾਰਨ ਮਾਲਗੱਡੀ ਦੇ ਦੁਰਘਟਨਾਗ੍ਰਸਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹ ਮਾਲਗੱਡੀ ਫਿਰੋਜ਼ਪੁਰ ਤੋਂ ਖੁਦਰਾ ਰੋਡ ਵੱਲ ਜਾ ਰਹੀ ਸੀ, ਤਾਂ ਇਹ ਹਾਦਸਾ ਹੋਇਆ।