ਚੰਡੀਗੜ੍ਹ, 30 ਅਗਸਤ 2021-ਪੰਜਾਬ ਕਾਂਗਰਸ ਕਮੇਟੀ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਖਰੀਦ ਸਮਝੌਤਿਆਂ ਨੂੰ ਖਤਮ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ 5-7 ਦਿਨਾਂ ਲਈ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਨਵਾਂ ਕਾਨੂੰਨ ਲਿਆਂਦਾ ਜਾ ਸਕੇ। ਸਿੱਧੂ ਨੇ ਵੀਡਿਓ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕ ਉਹ ਜਨਤਾ ਦੇ ਹਿੱਤਾਂ ਲਈ ਪੀਐਸਈਅਰਸੀ ਨੂੰ ਨਿਰਦੇਸ਼ ਜਰੀ ਕਰਨ ਕਿ ਪ੍ਰਾਈਵੇਟ ਪਾਵਰ ਪਲਾਂਟ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਨੁਕਸਾਨਦੇਹ ਪੀਪੀਏ ਨੂੰ ਰੱਦ ਕਰ ਦਿੱਤਾ ਜਾਏ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਜਨਰਲ ਕੈਟਾਗਿਰੀ ਸਮੇਤ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ, ਘਰੇਲੂ ਟੈਰਿਫ ਘਟਾ ਕੇ 3 ਰੁਪਏ ਯੂਨਿਟ ਅਤੇ ਉਦਯੋਗ ਲਈ 5 ਰੁਪਏ ਯੂਨਿਟ ਕਰਨ ਨਾਲ ਬਕਾਇਆ ਬਿੱਲਾਂ ਦਾ ਨਿਪਟਾਰਾ ਤੇ ਮੁਫਤ ਕਰਨ ਵਿਚ ਸਹਾਇਤਾ ਮਿਲੇਗੀ।