ਚੰਡੀਗੜ੍ਹ, 30 ਅਗਸਤ, 2021: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ 31 ਅਗਸਤ ਨੁੰ ਚਡੀਗੜ੍ਹ ਦੌਰੇ ’ਤੇ ਅ ਸਕਦੇ ਹਨ। ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਬਾਗੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾਂ ਸਕਦੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਆਪਸ ਵਿਚ ਉਲਝੀਆਂ ਦੋਵੇਂ ਧਿਰਾਂ ਯਾਨੀ ਮੁੱਖ ਮੰਤਰੀ ਦੀ ਧਿਰ ਤੇ ਨਵਜੋਤ ਸਿੱਧੂ ਧੜੇ ਦਰਮਿਆਨ ਸੁਲਾਹ ਸਫਾਈ ਦਾ ਯਤਨ ਕਰਨਗੇ। ਯਾਦ ਰਹੇ ਕਿ ਦੋ ਦਿਨ ਪਹਿਲਾਂ ਹੀ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਚ ਇਕ ਸਮਾਗਮ ਵਿਚ ਸਪਸ਼ਟ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਨੁੰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਗਈ ਤਾਂ ਫਿਰ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਇਸੇ ਦੌਰਾਨ ਪਰਗਟ ਸਿੰਘ ਨੇ ਹਰੀਸ਼ ਰਾਵਤ ਦੇ ਬਿਆਨ ਤੇ ਵੀ ਸਵਾਲ ਚੁੱਕੇ ਹਨ .