ਨਵੀਂ ਦਿੱਲੀ, 24 ਅਗਸਤ – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ 6 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਯੋਜਨਾ (ਐੱਨ.ਐੱਮ.ਪੀ.) ਦੇ ਐਲਾਨ ਵਿੱਚ ਦੋਸ਼ ਲਗਾਇਆ ਕਿ ‘ਆਤਮਨਿਰਭਰ’ ਦੀ ਗੱਲ ਕਰਦੇ-ਕਰਦੇ ਪੂਰੀ ਸਰਕਾਰ ਨੂੰ ‘ਅਰਬਪਤੀ ਦੋਸਤਾਂ ਤੇ ਨਿਰਭਰ’ ਕਰ ਦਿੱਤਾ ਗਿਆ। ਉਨ੍ਹਾਂ ਟਵੀਟ ਕੀਤਾ,”ਆਤਮਨਿਰਭਰ ਦਾ ਜੁਮਲਾ ਦਿੰਦੇ-ਦਿੰਦੇ ਪੂਰੀ ਸਰਕਾਰ ਨੂੰ ਹੀ ਅਰਬਪਤੀ ਦੋਸਤਾਂ ਤੇ ਨਿਰਭਰ ਕਰ ਦਿੱਤਾ ਗਿਆ। ਸਾਰਾ ਕੰਮ ਉਨ੍ਹਾਂ ਅਰਬਪਤੀ ਦੋਸਤਾਂ ਲਈ, ਸਾਰੀ ਜਾਇਦਾਦ ਉਨ੍ਹਾਂ ਲਈ…। 70 ਸਾਲਾਂ ਵਿੱਚ ਦੇਸ਼ ਦੀ ਜਨਤਾ ਦੀ ਮਿਹਨਤ ਨਾਲ ਬਣੀ ਲੱਖਾਂ ਕਰੋੜ ਰੁਪਏ ਦੀ ਜਾਇਦਾਦ ਆਪਣੇ ਅਰਬਪਤੀ ਦੋਸਤਾਂ ਨੂੰ ਦੇ ਰਹੀ ਹੈ ਇਹ ਸਰਕਾਰ।”
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 6 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਯੋਜਨਾ (ਐੱਨ.ਐੱਮ.ਪੀ.) ਦਾ ਐਲਾਨ ਕੀਤਾ। ਇਸ ਦੇ ਅਧੀਨ ਯਾਤਰੀ ਰੇਲ, ਰੇਲਵੇ ਸਟੇਸ਼ਨ ਤੋਂ ਲੈ ਕੇ ਹਵਾਈਅੱਡੇ, ਸੜਕਾਂ ਅਤੇ ਸਟੇਡੀਅਮ ਦਾ ਮੁਦਰੀਕਰਨ ਕਰਨ ਲਈ ਚੇਨਈ, ਭੋਪਾਲ, ਵਾਰਾਣਸੀ ਅਤੇ ਵਡੋਦਰਾ ਸਮੇਤ ਭਾਰਤੀ ਹਵਾਈ ਅੱਡਾ ਅਥਾਰਟੀ (ਏ.ਏ.ਆਈ.) ਦੇ ਰੀਬ 25 ਹਵਾਈ ਅੱਡੇ, 40 ਰੇਲਵੇ ਸਟੇਸ਼ਨਾਂ, 15 ਰੇਲਵੇ ਸਟੇਡੀਅਮ ਅਤੇ ਕਈ ਰੇਲਵੇ ਕਾਲੋਨੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਨੂੰ ਨਿੱਜੀ ਖੇਤਰ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਜਾਵੇ।