ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਅਤ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਜਿਲ੍ਹਾ ਅੰਬਾਲਾ ਵਿਚ ਬਬਅਿਾਲ ਤੋਂ ਚੰਦਪੁਰਾ ਜਾਣ ਵਾਲੇ ਰਸਤੇ ਵਿਚ ਟਾਂਕਰੀ ਨਦੀ ‘ਤੇ ਬਣਾਇਆ ਜਾ ਰਿਹਾ ਪੁੱਲ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਵੇਗਾ। ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਪੁੱਲ ਦੇ ਨਿਰਮਾਣ ਦਾ ਕਾਰਜ 80 ਫੀਸਦੀ ਤਕ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ਕਾਰਜ ਨੂੰ ਅਕਤੂਬਰ ਤਕ ਪੂਰਾ ਕਰ ਲਿਆ ਜਾਵੇਗਾ।ਉਨ੍ਹਾਂ ਨੇ ਦਸਿਆ ਕਿ ਇਸ ਪੁੱਲ ਦੇ ਬਨਦ ਨਾਲ ਜਿਲ੍ਹਾ ਅੰਬਾਲਾ ਦੇ ਚੰਦਪੁਰਾ, ਬਬਿਆਲ, ਰਾਮਪੁਰ, ਸਰਸਹੇੜੀ, ਮਹੇਸ਼ਨਗਰ ਦੇ ਨਾਲ-ਨਾਲ ਹੋਰ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਹੂਲਤ ਮਿਲ ਸਕੇਗੀ।ਸ੍ਰੀ ਵਿਜ ਨੇ ਦਸਿਆ ਕਿ ਲੋਕਾਂ ਨੂੰ ਆਵਾਜਾਈ ਦੇ ਲਈ ਆਂਗਰੀ ਨਦੀ ਦੇ ਵਿਚ ਤੋਂ ਜਾਣਾ ਪੈਂਦਾ ਸੀ ਪਰ ਇਸ ਪੁੱਲ ਦੇ ਨਿਰਮਾਣ ਕਾਰਜ ਦੇ ਪੂਰਾ ਹੋਣ ਨਾਲ ਸਬੰਧਿਤ ਖੇਤਰ ਦੇ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਆਵਾਜਾਈ ਦੀ ਵਿਵਸਥਾ ਸੁਚਾਰੂ ਹੋਣ ਦੇ ਨਾਲ-ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਵੇਗੀ। ਇਸੀ ਤਰ੍ਹਾ, ਇਸ ਪੁੱਲ ਦੇ ਬਨਣ ਨਾਲ ਆਵਾਜਾਈ ਸੁਗਮ ਹੋਦ ਤੋਂ ਇਲਾਵਾ ਲੋਕਾਂ ਦੀ ਰਕਮ ਦੀ ਵੀ ਬਚੱਤ ਹੋਵੇਗੀ ਅਤੇ ਵਿਵਸਥਾ ਵੀ ਵੱਧ ਬਿਹਤਰ ਹੋ ਜਾਵੇਗੀ।ਵਰਨਣਯੋਗ ਹੈ ਕਿ ਇਸ ਪੁੱਲ ਦੀ ਲੰਬਾਈ ਨਿਰਧਾਰਤ ਵਿਵਸਥਾ ਦੇ ਤਹਿਤ ਕੀਤੀ ਗਈ ਹੈ ਅਤੇ ਇਸ ਦੀ ਚੌੜਾਈ ਕਰੀਬ 7 ਮੀਟਰ ਹੈ। ਇਸ ਪੁੱਲ ‘ਤੇ ਹਰ ਤਰ੍ਹਾ ਦਾ ਟ੍ਰੈਫਿਕ ਆ-ਜਾ ਸਕੇਗਾ। ਪੁੱਲ ਦੇ ਬਨਣ ਨਾਲ ਬਬਿਆਲ ਤੋਂ ਚੰਦਪੁਰਾ, ਸਰਸਹੇੜੀ ਦੇ ਵੱਲ ਜਾਣ ਵਾਲੇ ਲੋਕਾਂ ਨੁੰ ਮਹੇਸ਼ਨਗਰ ਤੋਂ ਘੁਮ ਕੇ ਨਹੀਂ ਆਉਣਾ ਪਵੇਗਾ ਸਗੋ ਇਹ ਪੁੱਲ ਰਾਹੀਂ ਸਿੱਧੇ ਆ-ਜਾ ਸਕਣਗੇ।