ਇਸ ਯੋਜਨਾ ‘ਤੇ 17 ਕਰੋੜ 95 ਲੱਖ ਰੁਪਏ ਦੀ ਰਕਮ ਹੋਵੇਗੀ ਖਰਚ – ਅਨਿਲ ਵਿਜ
ਚੰਡੀਗੜ੍ਹ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕਂੈਟ ਸਦਰ ਖੇਤਰ ਵਿਚ ਐਲਈਡੀ ਲਾਇਟਸ ਦੇ ਨਾਲ-ਨਾਲ ਹਾਈ ਮਾਸਕ ਲਾਇਟਸ ਲਗਾਈਆਂ ਜਾਣਗੀਆਂ ਜਿਸ ‘ਤੇ 17 ਕਰੋੜ 95 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਅੰਬਾਲਾ ਸਦਰ ਖੇਤਰ ਵਿਚ ਜਿਨ੍ਹੀ ਵੀ ਪੁਰਾਣੀ ਸੋਡੀਅਮ, ਟਿਯੂਬ ਲਾਇਟ ਤੇ ਸੀਐਫਐਲ ਲਾਇਟਾਂ ਹਨ ਉਨ੍ਹਾਂ ਸਾਰਿਆਂ ਨੂੰ ਐਲਈਡੀ ਵਿਚ ਬਦਲਿਆ ਜਾਵੇਗਾ ਅਤੇ ਸਦਰ ਵਿਚ ਲੱਗੀਆਂ ਸਾਰੀਆਂ ਲਾਇਟਾਂ ਨੂੰ ਸੀਸੀਐਮਐਸ ਪੈਨਲ ਤੇ ਸਕਾਡਾ ਸਿਸਟਮ ਨਾਲ ਕਨੈਕਟ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਲਾਇਟਾਂ ਦੇ ਲਗਨ ਦੇ ਬਾਅਦ ਸਦਰ ਖੇਤਰ ਦੀ ਸੁੰਦਰਤਾ ਵਧੇਗੀ ਅਤੇ ਲੋਕਾਂ ਨੂੰ ਆਵਾਜਾਈ ਵਿਚ ਆਸਾਨੀ ਹੋਵੇਗੀ। ਇੰਨ੍ਹਾਂ ਲਾਇਟਾਂ ਨਾਲ ਬਾਜਾਰ ਵੀ ਜਗਮਗ ਹੋਣਗੇ।ਵਰਨਣਯੋਗ ਹੈ ਕਿ ਅੰਬਾਲਾ ਦੇ ਜਿਨ੍ਹਾਂ ਖੇਤਰਾਂ ਵਿਚ ਹਾਈ ਮਾਸਕ ਲਾਇਟਾਂ ਲਗਾਈਆਂ ਜਾਣਗੀਆਂ ਉਨ੍ਹਾਂ ਵਿਚ ਸ਼ਾਸਤਰੀ ਕਲੌਨੀ ਵਿਚ ਤਿੰਨ, ਭਗਤ ਸਿੰਘ ਚੌਕ, ਫੁੱਟਬਾਲ ਚੌਕ, ਬ੍ਰਹਮਕੁਮਾਰ ਚੌਕ, ਕੈਪੀਟਲ ਚੌਕ, ਸੇਵਾ ਕਮੇਟੀ ਚੌਕ, ਅਕਾਲਗੜ੍ਹ ਗੁਰੂਦੁਆਰਾ ਚੌਕ, ਦਿਆਲ ਬਾਗ ਚੌਕ, ਟੁੰਡਲ ਮੰਡੀ ਚੌਕ, ਗੁਰੂਦੁਆਰਾ ਚੌਕ ਡਿਫੈਂਸ ਕਲੋਨੀ, ਸੈਕਟਰ-ਏ ਚੌਕ, ਡਿਫੈਂਸ ਕਲੋਨੀ, ਕਲਰੇਹੜੀ ਚੌਕ, ਰਾਮਪੁਰ ਚੌਕ, ਡਾ. ਓਮ ਪ੍ਰਕਾਸ਼ ਸ਼ਰਮਾ ਹਸਪਤਾਲ ਚੌਕ ਬਬਿਆਲ, ਖੁਖਰੈਨ ਧਰਮਸ਼ਾਲਾ ਚੌਕ ਓਪੋਜਿਟ ਸੁਭਾਸ਼ ਪਾਰਕ, ਹਾਊਸਿੰਗ ਬੋਰਡ ਵਿਚ, ਮਿਲਾਪ ਨਗਰ (ਨਨਹੇੜਾ), ਸਰਕਾਰੀ ਸਕੂਲ ਮਚਛੋੜਾ, ਵਿਜੈਰਤਨ ਚੌਕ, ਚੰਦਰਪੁਰੀ ਨੇੜੇ ਸ਼ਿਵ ਮੰਦਿਰ, ਦਲੀਪਨਗਰ ਨੇੜੇ ਗੁੰਗਾ ਮੇੜੀ, ਮਹੇਸ਼ਨਗਰ ਨੇੜੇ ਵਾਟਰ ਵਰਕਸ ਦੇ ਕੋਲ ਤੇ ਕਰਧਾਨ/ਸਲਾਰਹੇੜੀ ਚੌਕ ‘ਤੇ ਇਕ-ਇਕ ਹਾਈ ਮਾਸਕ ਲਾਇਟਾਂ ਲਗਾਈਆਂ ਜਾਂਣੀਆਂ ਸ਼ਾਮਿਲ ਹਨ।