ਚੰਡੀਗੜ੍ਹ – ਹਰਿਆਣਾ ਦੇ ਨਵੇਂ ਨਿਯੁਕਤ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਵੀਰਵਾਰ ਨੂੰ ਸੂਬੇ ਦੇ 18ਵੇਂ ਰਾਜਪਾਲ ਵਜੋ ਸੁੰਹ ਚੁੱਕੀ। ਹਰਿਆਣਾ ਰਾਜਭਵਨ ਵਿਚ ਆਯੋਜਿਤ ਸਮਾਰੋਹ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ ਰਵੀ ਸ਼ੰਕਰ ਝਾ ਨੇ ਸ੍ਰੀ ਬੰਡਾਰੂ ਦੱਤਾਤੇ੍ਰਅ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸੁੰਹ ਚੁਕਾਈ।ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸੁੰਹ ਗ੍ਰਹਿਣ ਸਮਾਰੋਹ ਵਿਚ ਆਏ ਹੋਏ ਮਹਿਮਾਨਾਂ ਨਾਲ ਨਿਜੀ ਤੌਰ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਵਧਾਈ ਸਵੀਕਾਰ ਕੀਤੀ। ਇਸ ਦੌਰਾਨ ਹਰਿਆਣਾ ਆਰਮਡ ਪੁਲਿਸ ਦੀ ਸਪੈਸ਼ਲ ਟੁਕੜੀ ਨੇ ਰਾਜਪਾਲ ਨੂੰ ਗਾਰਡ ਆਫ ਆਨਰ ਦਿੱਤਾ।ਸਮਾਰੋਹ ਵਿਚ ਰਾਜਪਾਲ ਦੀ ਪਤਨੀ ਤੇ ਰਾਜ ਦੀ ਫਸਟ ਲੇਡੀ ਸ੍ਰੀਮਤੀ ਬੰਡਾਰੂ ਵਸੰਤਾ, ਪੁਤਰੀ ਬੰਡਾਰੂ ਵਿਜੈਲਕਛਮੀ ਅਤੇ ਉਨ੍ਹਾਂ ਦੇ ਪਰਿਵਾਰਜਨ ਤੇ ਰਿਸ਼ਤੇਦਾਰ ਵੀ ਮੌਜੂਦ ਸਨ।ਸ੍ਰੀ ਬੰਡਾਰੂ ਦੱਤਾਤੇ੍ਰਅ ਕੇਂਦਰ ਸਰਕਾਰ ਵਿਚ ਤਿੰਨ ਵਾਰ ਮੰਤਰੀ ਅਤੇ ਚਾਰ ਵਾਰ ਸਾਂਸਦ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ 12 ਜੂਨ, 1947 ਨੂੰ ਹੈਦਰਾਬਾਦ ਵਿਚ ਹੋਇਆ ਸੀ। ਉਨ੍ਹਾਂ ਨੇ ਉਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਬੀਐਸਸੀ ਦੀ ਡਿਗਰੀ ਹਾਸਲ ਕੀਤੀ। ਉਹ ਪਹਿਲੀ ਵਾਰ 1991 ਵਿਚ ਦੱਸਵੀਂ ਲੋਕਸਭਾ ਦੇ ਮਂੈਬਰ ਚੁਣੇ ਗਏ। ਇਸ ਤੋਂ ਬਾਅਦ ਸਾਲ 1998 ਵਿਚ ਹੋਏ ਉਹ ਸਿਕੰਦਰਾਬਾਦ ਲੋਕਸਭਾ ਸੀਟ ਤੋਂ ਚੋਣ ਜਿੱਤੇ ਅਤੇ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਬਣੇ। ਸਾਲ 1999 ਵਿਚ ਹੋਏ ਮਿਡ-ਟਰਮ ਚੋਣ ਵਿਚ ਫਿਰ ਉਨ੍ਹਾਂ ਨੇ ਲੋਕਸਭਾ ਚੋਣ ਜਿੱਤਿਆ ਅਤੇ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਬਣੇ। ਸਾਲ 2002 ਤੋਂ 2003 ਤਕ ਇਹ ਕੇਂਦਰੀ ਰੇਲ ਰਾਜਮੰਤਰੀ ਰਹੇ ਅਤੇ ਸਾਲ 2003 ਤੋਂ 2004 ਤਕ ਉਨ੍ਹਾਂ ਨੇ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਅਤੇ ਗਰੀਬੀ ਉਨਮੁਲਨ (ਸੁਤੰਤਰ ਪ੍ਰਭਾਰ) ਦਾ ਕਾਰਜਭਾਰ ਸੰਭਾਲਿਆ।ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸਾਲ 2014 ਵਿਚ ਕੇਂਦਰੀ ਰਾਜਮੰਤਰੀ ਕਿਰਤ ਅਤੇ ਰੁਜਗਾਰ (ਸੁਤੰਤਰ ਕਾਰਜਭਾਰ) ਦਾ ਕਾਰਜਭਾਰ ਵੀ ਸੰਭਾਲਿਆ। ਸਾਲ 2019 ਵਿਚ ਉਹ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨਿਯੁਕਤ ਹੋਏ।ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ, ਸਿਖਿਆ ਮੰਤਰੀ ਸ੍ਰੀ ਕੰਵਰ ਪਾਲ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ, ਸਹਿਕਾਰਿਤਾ ਮੰਤਰੀ ਸ੍ਰੀ ਬਨਵਾਰੀ ਲਾਲ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸ੍ਰੀ ਓਪੀ ਯਾਦਵ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ, ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਮੁੱਖ ਸਕੱਤਰ ਸ੍ਰੀ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਰਾਜਪਾਲ ਦੇ ਸਕੱਤਰ ਸ੍ਰੀ ਅਤੁਲ ਦਿਵੇਦੀ, ਰਾਜਪਾਲ ਦੇ ਨਿਜੀ ਸਕੱਤਰ ਕੈਲਾਸ਼ ਨਾਗੇਸ਼, ਬੀਜੇਪੀ ਸੂਬਾ ਪ੍ਰਧਾਨ ਸ੍ਰੀ ਓਪੀ ਧਨਖੜ, ਹਰਿਆਣਾ ਦੇ ਸੂਬਾ ਭਾਜਪਾ ਸੰਗਠਨ ਮਹਾਮੰਤਰੀ ਸ੍ਰੀ ਰਵਿੰਦਰ ਰਾਜੂ ਸਮੇਤ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।ਪ੍ਰੋਗ੍ਰਾਮ ਵਿਚ ਪਰਿਵਾਰ ਦੇ ਮੈਂਬਰਾਂ ਅਤੇ ਨੇੜੇ ਰਿਸ਼ਤੇਦਾਰਾਂ ਵਿਚ ਬੀ. ਜਿਗਨੇਸ਼ ਰੇਡੀ, ਬੀ. ਜਨਾਰਦਨ ਰੇਡੀ, ਬੀ, ਜਆਵਾਣੀ ਰੇਡੀ, ਐਮ. ਸਤਅਮ ਯਾਦਵ, ਐਮ. ਚੈਤਨਅ, ਐਮ. ਆਸ਼ਰਿਤਾ, ਏਲਾ ਸਵਰੂਪਾ, ਏਲਾ ਆਧਾਸ੍ਰੀ, ਸੰਧਿਆ, ਏਲਾ ਸਾਦਨਾ, ਬੰਡਾਰੂ ਸ਼ਿਵਸ਼ੰਕਰ, ਐਨ. ਸੰਤੋਸ਼ ਕੁਮਾਰ, ਨਗਮਾ, ਰੋਹਿਤ ਰੇਡੀ (ਭਰਾ), ਏਲਾ ਸਾਰਥ ਬਾਬੂ, ਏਲਾ ਜੇਆ ਸ਼੍ਰੇਅਸ, ਸੁਰੀ ਵੇਂਕਟਰਮਣ, ਆਰ. ਮਹੇਸ਼, ਭਾਨੂ ਸ਼ੰਕਰ, ਨਲਿਨੀ ਸਜਾਤਾ, ਵਿਭਾਸ, ਪ੍ਰਣਵ ਆਦਿ ਮੌਜੂਦ ਸਨ।