ਬਂਕ ਏਟੀਐਮ ਦੀ ਤਰਜ ‘ਤੇ ਕਰੇਗਾ ਕੰਮ, ਖਪਤਕਾਰ ਅੰਗੁਠਾ ਲਗਾ ਕੇ ਮਸ਼ੀਨ ਤੋਂ ਕੱਢ ਸਕੇਗਾ ਅਨਾਜ – ਡਿਪਟੀ ਸੀਐਮ
ਚੰਡੀਗੜ੍ਹ – ਹੁਣ ਸਰਕਾਰੀ ਰਾਸ਼ਨ ਡਿਪੋਆਂ ਦੇ ਅੱਗੇ ਅਨਾਜ ਲੈਣ ਲਈ ਖਪਤਕਾਰਾਂ ਨੂੰ ਨਾ ਤਾਂ ਲੰਬੀ ਲਾਇਨਾਂ ਵਿਚ ਲਗਨਾ ਹੋਵੇਗਾ ਅਤੇ ਨਾ ਹੀ ਰਾਸ਼ਨ ਘੱਟ ਮਿਲਣ ਦੀ ਸ਼ਿਕਾਇਤ ਦਾ ਕੋਈ ਮੌਕਾ ਰਹੇਗਾ, ਕਿਉਂਕਿ ਹਰਿਆਣਾ ਸਰਕਾਰ ਹੁਣ ਸੂਬੇ ਦੇ ਖਪਤਕਾਰਾਂ ਦੇ ਲਈ ਗੇ੍ਰਨ ਏਟੀਐਮ (ਅਨਾਜ ਦਾ ਏਟੀਐਮ) ਸਥਾਪਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।ਹਰਿਆਣਾ ਦੇ ਗੁਰੂਗ੍ਰਾਮ ਜਿਲ੍ਹਾ ਵਿਚ ਪਾਇਲਟ ਪੋ੍ਰਜੈਕਟ ਵਜੋ ਦੇਸ਼ ਦਾ ਪਹਿਲਾ ਗ੍ਰੇਨ ਏਟੀਐਮ ਸਥਾਪਤ ਕਰ ਦਿੱਤਾ ਗਿਆ ਹੈ।ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ , ਜਿਨ੍ਹਾਂ ਦੇ ਕੋਲ ਖੁਰਾਕ ਅਤੇ ਸਪਲਾਈ ਵਿਭਾਗ ਦਾ ਕਾਰਜਭਾਰ ਵੀ ਹੈ, ਦਾ ਕਹਿਨਾ ਹੈ ਕਿ ਗੇ੍ਰਨ ਏਟੀਐਮ ਲਗਣ ਨਾਲ ਸਰਕਾਰੀ ਦੁਕਾਨਾਂ ਤੋਂ ਰਾਸ਼ਨ ਲੈਣ ਵਾਲਿਆਂ ਦੇ ਸਮੇਂ ਅਤੇ ਪੂਰਾ ਮਾਪ ਨਾ ਮਿਲਣ ਨੂੰ ਲੈ ਕੇ ਤਮਾਮ ਸ਼ਿਕਾਇਤਾਂ ਦੂਰ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਮਸ਼ੀਨ ਲਗਾਉਣ ਦਾ ਮਕਸਦ ਰਾਇਟ ਕੁਆਂਟਿਟੀ ਟੂ ਰਾਇਟ ਬੈਨਿਫੀਸ਼ਰੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਖਪਤਕਾਰਾਂ ਨੂੰ ਫਾਇਦਾ ਮਿਲੇਗਾ ਸਗੋ ਸਰਕਾਰੀ ਡਿਪੋਆਂ ‘ਤੇ ਅਨਾਜ ਘਟਣ ਦਾ ਝੰਝਟ ਵੀ ਖਤਮ ਹੋਵੇਗਾ ਅਤੇ ਜਨਤਕ ਅਨਾਜ ਵੰਡ ਪ੍ਰਣਾਲੀ ਵਿਚ ਪਹਿਲਾਂ ਤੋ ਵੱਧ ਪਾਰਦਰਸ਼ਿਤਾ ਆਏਗੀ।ਡਿਪਟੀ ਸੀਐਮ ਨੇ ਕਿਹਾ ਕਿ ਇਹ ਮਸ਼ੀਨਾਂ ਨਾ ਸਿਰਫ ਸਰਕਾਰੀ ਡਿਪੋ ਸੰਚਾਲਕਾਂ ਨੂੰ ਅਨਾਜ ਵੰਡ ਵਿਚ ਸਹਾਇਕ ਸਾਬਤ ਹੋਣਗੀਆਂ ਸਗੋ ਇਸ ਨਾਲ ਡਿਪੋ ਸੰਚਾਲਕਾਂ ਦਾ ਸਮੇਂ ਵੀ ਬਚੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਜਿਲ੍ਹਾ ਦੇ ਫਰੁਖਨਗਰ ਵਿਚ ਇਹ ਪਾਇਲਟ ਪੋ੍ਰਜੈਕਟ ਸਫਲ ਹੋਣ ਦੇ ਬਾਅਦ ਇੰਨ੍ਹਾਂ ਅਨਾਜ ਸਪਲਾਈ ਮਸ਼ੀਨਾਂ ਨੂੰ ਪੂਰੇ ਸੂਬੇ ਵਿਚ ਸਰਕਾਰੀ ਡਿਪੋਆਂ ‘ਤੇ ਲਗਾਉਣ ਦੀ ਯੋਜਨਾ ਹੈ।
ਅਜਿਹੇ ਕੰਮ ਕਰਦੀ ਹੈ ਗੇ੍ਰਨ ਏਟੀਐਮ ਮਸ਼ੀਨ
ਇਹ ਇਕ ਆਟੋਮੈਟਿਕ ਮਸ਼ੀਨ ਹੈ ਜੋ ਕਿ ਬੈਂਕ ਏਟੀਐਮ ਦੀ ਤਰਜ ‘ਤੇ ਕਾਰਜ ਕਰਦੀ ਹੈ। ਯੁਨਾਇਟੇਡ ਨੇਸ਼ਨ ਦੇ ਵਲਡ ਫੂਡ ਪੋ੍ਰਗ੍ਰਾਮ ਦੇ ਤਹਿਤ ਸਥਾਪਿਤ ਕੀਤੀ ਜਾਣ ਵਾਲੀ ਇਸ ਮਸ਼ੀਨ ਨੂੰ ਆਟੋਮੇਟਿਡ, ਮਲਟੀ ਕਮੋਡਿਟੀ, ਗੇ੍ਰਨ ਡਿਸਪੇਸਿੰਗ ਮਸ਼ੀਨ ਕਿਹਾ ਗਿਆ ਹੈ। ਇਸ ਪੋ੍ਰਗ੍ਰਾਮ ਨਾਲ ਜੁੜੇ ਅਧਿਕਾਰੀ ਅੰਕਿਤ ਸੂਦ ਦਾ ਕਹਿਨਾ ਹੈ ਕਿ ਅਨਾਜ ਦੇ ਮਾਪਤੋਲ ਨੂੰ ਲੈ ਕੇ ਇਸ ਵਿਚ ਗਲਤੀ ਨਾ ਦੇ ਬਰਾਬਰ ਹੈ ਅਤੇ ਇਕ ਵਾਰ ਵਿਚ ਇਹ ਮਸ਼ੀਨ 70 ਕਿਲੋਗ੍ਰਾਮ ਤਕ ਅਨਾਜ ਪੰਜ ਤੋਂ 7 ਮਿੰਟ ਤਕ ਕੱਢ ਸਕਦੀ ਹੈ।ਮਸ਼ੀਨ ਵਿਚ ਲੱਗੀ ਟੱਚ ਸਕ੍ਰੀਨ ਦੇ ਨਾਲ ਇਕ ਬਾਇਓਮੈਟ੍ਰਿਕ ਮਸ਼ੀਨ ਵੀ ਲੱਗੀ ਹੋਈ ਹੈ, ਜਿੱਥੇ ਲਾਭਪਾਤਰ ਨੂੰ ਆਧਾਰ ਰਾਸ਼ਨ ਕਾਰਡ ਦਾ ਨੰਬਰ ਪਾਉਣਾ ਹੋਵੇਗਾ। ਬਾਇਮੈਟ੍ਰਿਕ ਨਾਲ ਪ੍ਰਮਾਣਿਕਤਾ ਹੋਣ ‘ਤੇ ਲਾਭਪਾਤਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਅਨਾਜ ਆਪਣੇ ਆਪ ਮਸ਼ੀਨ ਦੇ ਹੇਠਾਂ ਲਗਾਏ ਗਏ ਬੈਗ ਵਿਚ ਭਰ ਜਾਵੇਗਾ। ਇਸ ਮਸ਼ੀਨ ਰਾਹੀਂ ਤਿੰਨ ਤਰ੍ਹਾ ਦੇ ਅਨਾਜ ਕਣਕ, ਚਾਵਲ ਅਤੇ ਬਾਜਰਾ ਦਾ ਵੰਡ ਕੀਤਾ ਜਾ ਸਕਦਾ ਹੈ। ਫਿਲਹਾਲ ਫਰੂਖਨਗਰ ਵਿਚ ਸਥਾਪਿਤ ਗੇ੍ਰਨ ਏਟੀਐਮ ਮਸ਼ੀਨ ਵਿਚ ਕਣਕ ਦਾ ਵੰਡ ਸ਼ੁਰੂ ਕਰ ਦਿੱਤਾ ਗਿਆ ਹੈ।