ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਹੋਰ ਸੀਨੀਅਰ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ਵਿਚ ਈਆਰਐਸਐਸ ਲਾਂਚ ਪੋ੍ਰਗ੍ਰਾਮ ਦੌਰਾਨ ਹਰਿਆਣਾ ਪੁਲਿਸ ਦੀ ਅਨਟੋਲਡ ਸਟੋਰੀਜ ਨਾਮਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।ਇਹ ਕਿਤਾਬ ਕੋਵਿਡ ਮਹਾਮਾਰੀ ਦੇ ਪਿਛਲੇ 16 ਮਹੀਨਿਆਂ ਦੌਰਾਨ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਅਨੇਕ ਵੀਰਤਾ ਵਾਲੇ ਕੰਮਾਂ ਨੂੰ ਚਿੱਤਰਾਂ ਵੱਲੋਂ ਦਰਸ਼ਾਇਆ ਹੈ ਅਤੇ ਉਨ੍ਹਾਂ 49 ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੰਦੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਸੰਕ੍ਰਮਿਤ ਹੋਣ ਦੇ ਕਾਰਣ ਸ਼ਹਾਦਤ ਪ੍ਰਾਪਤ ਕੀਤੀ। ਕਿਤਾਬ ਵਿਚ ਵਿਸ਼ੇਸ਼ ਰੂਪ ਨਾਲ ਪੁਲਿਸ ਵਿਭਾਗ ਦੇ ਕਰਮਵੀਰ ਉਨ੍ਹਾਂ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੇ ਪਿਛਲੇ 16 ਮਹੀਨਿਆਂ ਵਿਚ ਲਾਕਡਾਉਨ ਨੂੰ ਲਾਗੂ ਕਰਦੇ ਹੋਏ ਨਾਗਰਿਕਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਕੋਵਿਡ-19 ਸੁਰੱਖਿਆ ਉਪਾਆਂ ਦੇ ਬਾਰੇ ਵਿਚ ਜਾਗਰੁਕ ਕਰਨ ਦੇ ਲਈ ਆਪਣੀ ਜਿਮੇਵਾਰੀਆਂ ਤੋਂ ਵੱਧ ਕੰਮ ਕੀਤਾ।ਇਸ ਮੌਕੇ ‘ਤੇ ਮਹਾਮਾਰੀ ਦੀ ਰੋਕਥਾਮ ਵਿਚ ਪੁਲਿਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਚਨੌਤੀਪੂਰਣ ਸਮੇਂ ਦੌਰਾਨ ਹਰਿਆਣਾਂ ਪੁਲਿਸ ਅਤੇ ਉਸ ਦੇ ਅਗਵਾਈ ਵੱਲੋਂ ਪ੍ਰਦਰਸ਼ਿਤ ਸਮਰਪਣ ਅਤੇ ਕੜੀ ਮਿਹਨਤ ਸ਼ਲਾਘਾਯੋਗ ਹੈ। ਪੁਲਿਸ ਨੇ ਨਾ ਸਿਰਫ ਮਹਾਮਾਰੀ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਕੰਮਾਂ ਵਿਚ ਕੁਸ਼ਲਤਾ ਨਾਲ ਕਾਰਜ ਕੀਤਾ ਸਗੋ ਰਾਜ ਵਿਚ ਵੱਖ-ਵੱਖ ਤਰ੍ਹਾ ਦੀਆਂ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਵੱਧ ਚਨੌਤੀ ਨੂੰ ਵੀ ਸੰਭਾਲਿਆ।ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਵੀ ਇਸ ਗਲ ਦਾ ਵਿਸ਼ੇਸ਼ ਰੂਪ ਨਾਲ ਵਰਨਣ ਕੀਤਾ ਕਿ ਮਹਾਮਾਰੀ ਦੇ ਕੰਟਰੋਲ ਅਤੇ ਸੰਕ੍ਰਮਣ ਦਰ ਨੂੰ ਘੱਟ ਕਰਨ ਵਿਚ ਹਰਿਆਣਾ ਪੁਲਿਸ ਦੀ ਵੱਡੀ ਭੂਮਿਕਾ ਹੈ।ਡੀਜੀਪੀ ਹਰਿਆਣਾ ਸ੍ਰੀ ਮਨੋਜ ਯਾਦਵ ਵੱਲੋਂ ਲਿਖੀ ਗਈ ਕਿਤਾਬ ਵਿਚ ਮਹਾਮਾਰੀ ਦੌਰਾਨ ਪੁਲਿਸ ਦੀ ਅਹਿਮ ਭੁਮਿਕਾ ਦਾ ਅਵਲੋਕਨ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਿਚ ਹਰਿਆਣਾ ਪੁਲਿਸ ਦੀ ਅਹਿਮ ਭੁਮਿਕਾ ਰਹੀ ਹੈ। ਇਸ ਤੋਂ ਇਲਾਵਾ, ਇਸ ਮੁਸ਼ਕਲ ਸਮੇਂ ਵਿਚ ਪੁਲਿਸ ਦਾ ਮਨੁੱਖੀ ਚਿਹਰਾ ਸਾਹਮਣੇ ਆਇਆ ਜਿਸ ਵਿਚ ਹਰਿਆਣਾ ਪੁਲਿਸ ਦੇ 50,000 ਮਜਬੂਤ ਫੋਰਸ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਿਚ ਮਦਦ ਕਰਨ ਦੇ ਲਈ 24 ਘੰਟੇ ਕੰਮ ਕੀਤਾ ਜਿਸ ਨਾਲ ਕਾਫੀ ਟੇਲਬ ਬੁੱਕ ਰਾਹੀਂ ਵਰਨਣ ਕੀਤਾ ਗਿਆ ਹੈ।ਕੋਰੋਨਾ ਵਾਇਰਸ ਨਾਲ ਸੰਕ੍ਰਮਤ ਹੋਏ ਹਰਿਆਣਾ ਪੁਲਿਸ ਦੇ 6500 ਤੋਂ ਵੱਧ ਪੁਲਿਸ ਕਰਮਚਾਰੀਆਂ ਵਿੱਚੋਂ 49 ਨੇ ਆਪਦੀ ਜਿਮੇਵਾਰੀ ਨਿਭਾਉਣ ‘ਤੇ ਸਰਵੋਚ ਬਲਿਦਾਨ ਦਿੱਤਾ। ਹਰਿਆਣਾ ਪੁਲਿਸ ਦੀ ਅਨਟੋਲਡ ਸਟੋਰੀਜ ਕਿਤਾਬ ਵੀ ਸ਼ਹੀਦਾਂ ਵੱਲੋ. ਰਾਸ਼ਟਰ ਅਤੇ ਰਾਜ ਦੇ ਲੋਕਾਂ ਦੀ ਸੇਵਾ ਵਿਚ ਦਰਸ਼ਾਇਆ ਗਿਆ ਸਮਰਪਣ ਅਤੇ ਜਿਮੇਵਾਰੀ ਨੂੰ ਸਲਾਮ ਕਰਦੀ ਹੈ।ਇਸ ਕਾਫੀ ਟੇਬਲ ਬੁੱਕ ਵਿਚ ਨਾਗਰਿਕ ਪ੍ਰਸਾਸ਼ਨ ਦੇ ਸਹਿਯੋਗ ਨਾਲ ਚਲਾਏ ਗਏ ਸੀਆਈਡੀ ਦੇ ਆਪ੍ਰੇਸ਼ਨ ਸੰਵੇਦਨਾ ਦੀ ਇਕ ਝਲਕ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਹਜਾਰਾਂ ਮਜਦੂਰਾਂ ਅਤੇ ਪ੍ਰਵਾਸੀ ਕਾਮਿਆਂ ਨੂੰ ਭੋਜਨ, ਸ਼ੈਲਟਰ ਅਤੇ ਯਾਤਰਾ ਸਹਾਇਤਾ ਪ੍ਰਦਾਨ ਕਰਨ ਵਾਲੇ ਦ੍ਰਿਸ਼ਾਂ ਰਾਹੀਂ ਵੀ ਦੇਖੀ ਜਾ ਸਕਦੀ ਹੈ।ਇਸ ਮੌਕੇ ‘ਤੇ ਮੁੱਖ ਰੂਪ ਨਾਲ ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰਿਆਣਾ ਪੁਲਿਸ ਅਨਟੋਲਡ ਸਟੋਰੀਜ ਕਾਫੀ ਟੇਬਲ ਬੁੱਕ ਦੀ ਕੀਤੀ ਘੁੰਡ ਚੁਕਾਈ