ਥਾਈਲੈਂਡ – ਬੈਂਕਾਕ ਏਅਰਪੋਰਟ ਨੇੜੇ ਇਕ ਫੈਕਟਰੀ ਵਿੱਚ ਧਮਾਕਾ ਹੋ ਗਿਆ ਹੈ। ਘਟਨਾਂ ਵਾਲੀ ਥਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਬੈਂਕਾਕ ਦੇ ਦੱਖਣੀ-ਪੂਰਬੀ ਇਲਾਕੇ ਵਿੱਚ ਸੁਵਰਣਭੂਮੀ ਹਵਾਈ ਅੱਡੇ ਕੋਲ ਫੋਮ ਅਤੇ ਪਲਾਸਟਿਕ ਪੈਲੇਟ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਜਬਰਦਸਤ ਧਮਾਕਾ ਹੋਇਆ।ਜਿਕਰਯੋਗ ਹੈ ਕਿ ਧਮਾਕੇ ਤੋਂ ਬਾਅਦ ਘਰਾਂ ਦੀਆਂ ਖਿੜਕੀਆਂ ਅਤੇ ਕੱਚ ਟੁੱਟ ਗਏ ਹਨ ਅਤੇ ਸੜਕਾਂ ਤੇ ਮਲਬਾ ਖਿੱਲਰਿਆ ਪਿਆ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਕਈ ਹਜ਼ਾਰ ਲੀਟਰ ਰਸਾਇਣ ਲੀਕ ਹੋਣ ਕਾਰਨ ਵਿਸਫੋਟ ਹੋਣ ਦੇ ਖਦਸ਼ੇ ਦੇ ਚਲਦਿਆਂ ਨੇੜੇ-ਤੇੜੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬੈਂਗ ਫ਼ਲੀ ਇਲਾਕੇ ਵਿੱਚ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ। ਇਸ ਦੌਰਾਨ 11 ਵਿਅਕਤੀਆਂ ਦੇ ਜ਼ਖਮੀ ਹੋਏ ਹਨ।ਵਿਸਫੋਟ ਤੋਂ ਬਾਅਦ ਬੈਂਕਾਕ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਤੇ ਅਲਰਟ ਐਲਾਨ ਦਿੱਤਾ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਉਡਾਣ ਸੇਵਾ ਰੱਦ ਨਹੀਂ ਕੀਤੀ ਗਈ।