ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਰੂਰੀ ਵਿਵਸਥਾਵਾਂ ਪੂਰੀਆਂ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੁਆਰਥਹੀਣ ਭਾਵ ਨਾਲ ਸਮਾਜ ਸੇਵਾ ਕਰਨ ਦੇ ਇਛੁੱਕ ਲੋਕਾਂ ਲਈ ਸਰਕਾਰੀ ਪੱਧਰ ‘ਤੇ ਪਲੇਟਫਾਰਮ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਸਹਿਯੋਗ ਲੈ ਕੇ ਵਿਵਸਥਾਵਾਂ ਵਿਚ ਹੋਰ ਸੁਧਾਰ ਲਿਆਇਆ ਜਾ ਸਕੇ। ਮੁੱਖ ਮੰਤਰੀ ਅੱਜ ਇੱਥੇ ਇਸ ਸਬੰਧ ਵਿਚ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਸਮਾਜ ਦੇ ਲਈ ਆਪਣੀ ਇੱਛਾ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਬਦਲੇ ਵਿਚ ਕਿਸੇ ਚੀਜ ਦੀ ਚਾਹ ਜਾਂ ਜਰੂਰਤ ਨਹੀਂ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਲੋਕਾਂ ਦੇ ਲਈ ਵਾਲੰਟਿਅਰ ਸੇਵਾ ਦੇਣ ਤਹਿਤ ਪਲੇਟਫਾਰਮ ਤਿਆਰ ਕਰਨ ਦੀ ਸਾਰੇ ਜਰੂਰੀ ਰਸਮੀ ਕਾਰਵਾਈਆਂ ਜਲਦੀ ਤੋਂ ਜਲਦੀ ਨਾਲ ਪੂਰੀਆਂ ਕਰਨ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਬਹੁਤੇ ਅਜਿਹੇ ਸੇਵਾਮੁਕਤ ਵਿਅਕਤੀ ਹਨ ਜੋ ਸਮਾਜ ਦੇ ਲਈ ਕੁੱਝ ਕਰਨਾ ਚਾਹੁੰਦੇ ਹਨ, ਇੰਨ੍ਹਾਂ ਦੇ ਤਜਰਬਿਆਂ ਦਾ ਲਾਭ ਚੁੱਕਦੇ ਹੋਏ ਕਾਰਜ ਯੋਜਨਾ ਤਿਆਰ ਕੀਤੀ ਜਾਣੀ ਬੇਹੱਦ ਜਰੂਰੀ ਹੈ। ਇਸ ਨਾਲ ਨਾ ਸਿਰਫ ਸਮਾਜ ਦਾ ਭਲਾ ਹੋਵੇਗਾ ਸਗੋ ਇੰਨ੍ਹਾਂ ਤਜਰਬੇਕਾਰ ਲੋਕਾਂ ਨੂੰ ਵੀ ਆਤਮਸੰਤੁਸ਼ਟੀ ਹੋਵੇਗੀ।ਮੁੱਖ ਮੰਤਰੀ ਨੇ ਇਜਰਾਇਲ ਦੇ ਯੇਰੂਸ਼ਲਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਥੇ 5 ਹਜਾਰ ਤੋਂ ਵੱਧ ਲੋਕ ਐਂਬੂਬਾਇਕ ਸੇਵਾ ਨਾਲ ਜੁੜੇ ਹੋਏ ਹਨ। ਇਹ ਸਾਰੇ ਕਿਸੇ ਵੀ ਸਮੇਂ ਐਮਰਜੈਂਸੀ ਸੇਵਾਵਾਂ ਦੇਣ ਦੇ ਲਈ ਤਿਆਰ ਰਹਿੰਦੇ ਹਨ। ਜਿਵੇਂ ਹੀ ਇੰਨ੍ਹਾਂ ਦਾ ਮੋਬਾਇਲ ਵਜਦਾ ਹੈ ਤਾਂ ਇਹ ਜਲਦੀ ਦੁਰਘਟਨਾ ਸਥਾਨ ‘ਤੇ ਐਂਬੂਬਾਇਕ ਲੈ ਕੇ ਪਹੁੰਚ ਜਾਂਦੇ ਹਨ ਅਤੇ ਜਖਮੀਆਂ ਦੀ ਮਦਦ ਕਰਦੇ ਹਨ। ਉਸ ਵਿਚ ਉਨ੍ਹਾਂ ਨੂੰ ਪ੍ਰਾਥਮਿਕ ਉਪਚਾਰ ਦੇਣਾ ਅਤੇ ਹਸਪਤਾਲ ਪਹੁੰਚਣਾ ਆਦਿ ਸ਼ਾਮਿਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਮਰਪਣ ਭਾਵ ਨਾਲ ਸੇਵਾ ਕਰਨ ਵਾਲੇ ਲੋਕਾਂ ਦੇ ਲਈ ਇਸੀ ਤਰ੍ਹਾ ਨਾਲ ਮੰਚ ਪ੍ਰਦਾਨ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧ ਵਿਚ ਜਲਦੀ ਤੋਂ ਜਲਦੀ ਜਰੂਰੀ ਯੋਜਨਾ ਦਾ ਖਾਕਾ ਤਿਆਰ ਕਰਨ।ਮੁੱਖ ਮੰਤਰੀ ਨੇ ਕਿਹਾ ਕਿ ਦੁਰਗਾ ਸ਼ਕਤੀ ਐਪ ਅਤੇ ਡਾਇਲ 112 ਸਹੂਲਤਾਂ ਵੀ ਹਾਲਾਂਕਿ ਐਮਰਜੈਂਸੀ ਸਥਿਤੀ ਵਿਚ ਸਹਿਯੋਗ ਦੇ ਲਈ ਹੈ ਪਰ ਸਮਾਜ ਦਾ ਇਕ ਬਹੁਤ ਵੱਡਾ ਵਰਗ ਅਜਿਹਾ ਹੈ ਜੋ ਸਰਕਾਰੀ ਸੇਵਾ ਵਿਚ ਨਹੀਂ ਹੈ ਅਤੇ ਉਹ ਸਮਾਜ ਨੂੰ ਸੇਵਾ ਦੇਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਇਹ ਭਾਵ ਜਗਨਾ ਚਾਹੀਦਾ ਹੈ ਕਿ ਮੈਂ ਸਮਾਜ ਨੂੰ ਕੀ ਦਵਾਂਗਾ।ਮੀਟਿੰਗ ਵਿਚ ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਰਿਸੋਰਸ ਮੋਬਲਾਈਜੇਸ਼ਨ ਸਲਾਹਕਾਰ ਯੋਗੇਂਦਰ ਚੌਧਰੀ ਨੇ ਵਿਸਥਾਰ ਨਾਲ ਇਸ ਪੋ੍ਰਜੈਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਸੇਵਾ ਦੇ ਲਈ ਅੱਗੇ ਆਉਂਦੇ ਹੋਏ ਸੂਬੇ ਦੇ 89680 ਲੋਕਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਵੀਐਸ ਕੁੰਡੂ, ਪ੍ਰਧਾਨ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।