ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਸਥਿਤ ਆਪਣੇ ਦਫਤਰ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨ ਰੋਵੇਟ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਯੂਕੇ ਦੇ ਆਪਸੀ ਸਬੰਧਾਂ ਅਤੇ ਵਿਕਾਸ ਮਾਡਲ ਵਜੋ ਉਭਰਦੇ ਹਰਿਆਣਾ ਨੂੰ ਮਜਬੂਤ ਕਰਨ ਦੇ ਲਈ ਵੱਖ-ਵੱਖ ਸੰਭਾਵਨਾਵਾਂ ‘ਤੇ ਚਰਚਾ ਕੀਤੀ।ਡਿਪਟੀ ਸੀਐਮ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਹਰਿਆਣਾ ਦੀ ਏਅਰੋਸਪੇਸ ਡਿਫਂੈਸ ਪੋਲਿਸੀ ਅਤੇ ਈ-ਵਹੀਕਲ ਪੋਲਿਸੀ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਸੂਬੇ ਵਿਚ ਵਿਕਾਸ ਦੇ ਲਈ ਦੂਰਗਾਮੀ ਸੋਚ ਨੂੰ ਧਿਆਨ ਵਿਚ ਰੱਖ ਕੇ ਕਈ ਨੀਤੀਆਂ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਸੂਬੇ ਦਾ ਇਕੋ ਵਰਗਾ ਵਿਕਾਸ ਯਕੀਨੀ ਕਰਨਾ ਹੈ, ਜਿਸ ਦੇ ਲਈ ਸਰਕਾਰ ਸ਼ਹਿਰੀ ਖੇਤਰਾਂ ਦੀ ਤਰ੍ਹਾ ਗ੍ਰਾਮੀਣ ਖੇਤਰਾਂ ਵਿਚ ਵੀ ਪ੍ਰਗਤੀ ਦੇ ਕਾਰਜ ਵਿਚ ਤੇਜੀ ਲਿਆ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਨਿਵੇਸ਼ ਕਰਨ ਵਾਲਿਆਂ ਦੇ ਲਈ ਰਾਜ ਸਰਕਾਰਵੱਲੋਂ ਜਮੀਨ ਖਰੀਦਣ ਤੋਂ ਲੈ ਕੇ ਹੋਰ ਬੁਨਿਆਦੀ ਢਾਂਚਾ ਖੜਾ ਕਰਨ ਤਕ ਕਈ ਸਬਸਿਡੀ ਦਿੱਤੀਆਂ ਜਾਂਦੀਆਂ ਹਨ। ਇਹ ਹੀ ਨਹੀਂ ਨਿਵੇਸ਼ਕਾਂ ਨੁੰ ਬਿਜਲੀ, ਸੰਪਤੀ ਟੈਕਸ ਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਿਚ ਕਾਫੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸੂਬਾ ਸਰਕਾਰ ਉਦਯੋਗਾਂ ਦੇ ਲਈ ਹਰਿਆਣਾ ਨੂੰ ਇਕ ਨਿਵੇਸ਼ ਡੇਸਟੀਨੇਸ਼ਨ ਬਨਾਉਣ ਦੇ ਲਈ ਪ੍ਰਤੀਬੱਧ ਹੈ।ਸ੍ਰੀ ਦੁਸ਼ਯੰਤ ਚੌਟਾਲਾ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨਾ ਰੋਵੇਟ ਨੂੰ ਇਹ ਵੀ ਦਸਿਆ ਕਿ ਰਾਜ ਸਰਕਾਰ ਸੂਬੇ ਵਿਚ ਪੁਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ‘ਤੇ ਕਈ ਪਰਿਯੋਜਨਾਵਾਂ ਜਿਵੇਂ ਫਲਾਇੰਗ ਟ੍ਰੇਨਿੰਗ ਸਕੂਲ ਆਦਿ ਸ਼ੁਰੂ ਕਰ ਰਹੀ ਹੈ। ਸੂਬਾ ਪਹਿਲਾਂ ਤੋਂ ਹੀ ਆਟੋਮੋਬਿਾਇਲ ਨਿਰਮਾਣ ਦੇ ਖੇਤਰ ਵਿਚ ਮੋਹਰੀ ਹੈ ਅਤੇ ਹੁਣ ਇੰਨ੍ਹਾਂ ਪ੍ਰਗਤੀਸ਼ੀਲ ਨੀਤੀਆਂ ਦੇ ਨਾਲ ਹੋਰ ਖੇਤਰਾਂ ਵਿਚ ਵੀ ਮੋਹਰੀ ਬਨਣ ਦੇ ਵੱਲ ਵੱਧ ਰਿਹਾ ਹੈ।ਸ੍ਰੀਮਤੀ ਕੈਰੋਲਿਨਾਂ ਰੋਵੇਟ ਨੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨਾਲ ਚਰਚਾ ਕਰਦੇ ਹੋਏ ਈ-ਵਹੀਕਲ ਪੋਲਿਸੀ ਵਰਗੀ ਰਾਜ ਦੀ ਆਗਾਮੀ ਪੋਲਿਸੀ ਤੇ ਪਰਿਯੋਜਨਾਵਾਂ ਵਿਚ ਵਿਆਪਕ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਦੇ ਭਵਿੱਖ ਵਾਦੀ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਰਾਜ ਸਰਕਾਰ ਦੀ ਵੱਖ-ਵੱਖ ਉਦਯੋਗਿਕ ਨੀਤੀਆਂ ਦੀ ਸ਼ਲਾਘਾ ਕੀਤੀ।