ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਝਾਰਖੰਡ ਤੋਂ ਰਾਜ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਟਰੱਕ ਵਿਚ ਚਾਵਲ ਦੇ ਕੱਟਿਆਂ ਦੇ ਹੇਠਾਂ ਛਿਪਾ ਕੇ ਲਿਆਇਆ ਜਾ ਰਿਹਾ 1.28 ਕੁਇੰਟਲ ਡੋਡਾ ਪੋਸਤ ਅਤੇ 7.5 ਕਿਲੋ ਤੋਂ ਵੱਧ ਅਫੀਮ ਨੂੰ ਕਰਨਾਲ ਜਿਲ੍ਹਾ ਤੋਂ ਜਬਤ ਕੀਤਾ ਹੈ।ਹਰਿਆਣਾ ਪੁਲਿਸ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਕਾਰਵਾਈ ਅਪਰਾਧ ਜਾਂਚ ਏਜੰਸੀ ਅਤੇ ਸਪੈਸ਼ਲ ਟਾਸਕ ਫੋਰਸ ਅੰਬਾਲਾ ਦੇ ਸੰਯੁਕਤ ਮੁਹਿੰਮਦੌਰਾਨ ਕੀਤੀ ਗਈ।ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਦੋਸ਼ੀ ਝਾਰਖੰਡ ਦੇ ਰਾਂਚੀ ਤੋਂ ਆਪਣੇ ਟਰੱਕ ਵਿਚ ਚਾਵਲ ਦੇ ਬੋਰੇ ਲਿਆਏ ਸਨ ਅਤੇ ਉਨ੍ਹਾਂ ਨੂੰ ਇੰਨ੍ਹਾਂ ਚਾਵਲ ਦੇ ਕੱਟਿਆਂ ਨੂੰ ਅੰਬਾਲਾ ਉਤਾਰਨਾ ਸੀ। ਇਸ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੇ ਸਸਤੇ ਦਾਮਾਂ ‘ਤੇ ਰਾਂਚੀ ਤੋਂ ਅਫੀਮ ਅਤੇ ਡੋਡਾ ਪੋਸਤ ਖਰੀਦਿਆ ਅਤੇ ਚਾਵਲ ਦੇ ਕੱਟਿਆਂ ਦੇ ਵਿਚ ਛਿਪਾ ਦਿੱਤਾ। ਨਸ਼ੇ ਦੀ ਇਹ ਖੇਪ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਮਹਿੰਗੇ ਦਾਮਾਂ ‘ਤੇ ਸਪਲਾਈ ਕਰਨੀ ਸੀ।ਉੱਤਰ ਪ੍ਰਦੇਸ਼ ਵੱਲੋਂ ਆ ਰਹੇ ਟਰੱਕ ਵਿਚ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਭਰੋਸੇਮੰਦ ਯੋਜਨਾ ਮਿਲਣ ਦੇ ਬਾਅਦ ਸੀਆਈਏ ਅਤੇ ਐਸਟੀਐਫ ਦੀ ਸੰਯੁਕਤ ਟੀਮ ਨੇ ਕਾਰਵਾਈ ਕਰਦੇ ਹੋਏ ਕਰਨਾਲ ਜਿਲ੍ਹੇ ਦੇ ਮੇਰਠ ਰੋਡ ਤੋਂ ਵਾਹਨ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਪੁਲਿਸ ਟੀਮ ਨੂੰ ਚਾਵਲ ਦੇ ਕੱਟਿਆਂ ਵਿਚ ਛਿਪੇ 8 ਕੱਟਿਆਂ ਵਿਚ 1.28 ਕਿਲੋ ਡੋਡਾ ਪੋਸਤ ਅਤੇ ਹਿਕ ਪਲਾਸਟਿਕ ਬੈਗ ਵਿਚ 7 ਕਿਲੋ 530 ਗ੍ਰਾਮ ਅਫੀਮ ਬਰਾਮਦ ਹਇਆ।ਫੜੇ ਗਏ ਦੋਸ਼ੀਆਂ ਨੂੰ ਪਹਿਚਾਣ ਰਜਤ, ਕੁਲਦੀਪ ਸਿੰਘ ਅਤੇ ਗੁਰਮੀਤ ਵਜੋ ਹੋਈ ਹੈ। ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਅਵੈਧ ਨਸ਼ੇ ਦੇ ਕਰੋਬਾਰ ਨਾਲ ਸਬੰਧਿਤ ਚੇਨ ਦਾ ਪਤਾ ਲਗਾਉਣ ਦੇ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।