ਦਿੱਲੀ – ਉੱਤਰ-ਪੂਰਬੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੰਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੇ ਤਿੰਨ ਸੂਬਿਆਂ ਵਿੱਚ ਵੱਖ-ਵੱਖ ਸਮੇਂ ਤੇ ਭੂਚਾਲ ਆਇਆ। ਰਿਕਟਰ ਸਕੇਲ ਤੇ ਭੂਚਾਲ ਦੀ ਤੀਵਰਤਾ 4.1, 3.0 ਅਤੇ 2.6 ਮਾਪੀ ਗਈ ਹੈ। ਇਹ ਭੂਚਾਲ ਸੋਨੀਤਪੁਰ (ਅਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਹਿੱਲਸ (ਮੇਗਾਲਿਆ) ਵਿੱਚ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਪੱਛਮੀ ਖਾਸੀ ਹਿੱਲਸ (ਮੇਘਾਲਿਆ) ਵਿੱਚ ਭੂਚਾਲ ਦੇ ਝਟਕੇ ਸੇਵੇਰੇ 4.20 ਤੇ ਮਹਿਸੂਸ ਕੀਤੇ ਗਏ, ਇਥੇ ਇਸ ਦੀ ਤੀਵਰਤਾ ਸਭ ਤੋਂ ਘੱਟ 2.6 ਮਾਪੀ ਗਈ। ਉਥੇ ਹੀ ਚੰਦੇਲ (ਮਣੀਪੁਰ) ਵਿੱਚ ਦੇਰ ਰਾਤ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਥੇ ਤੀਵਰਤਾ 3.0 ਮਾਪੀ ਗਈ ਹੈ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਨਹੀ ਹੋਇਆ ਹੈ।