ਚੰਡੀਗੜ੍ਹ – ਹਰਿਆਣਾ ਦੇ ਖਾਨ ਅਤੇ ਭੁ-ਵਿਗਿਆਨ ਮੰਤਰੀ ਸ੍ਰੀ ਮੂਲਚਦ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਨੇ ਫਰੀਦਾਬਾਦ ਜਿਲ੍ਹੇ ਵਿਚ ਰੇਤ ਦੀ ਚਾਰ ਖਾਨਾਂ ਦਾ ਰਾਖਵਾਂ ਮੁੱਲ ਨਿਰਧਾਰਤ ਕਰ ਦਿੱਤਾ ਹੈ ਜਿਸ ਨਾਲ ਜਲਦੀ ਹੀ ਇੰਨ੍ਹਾਂ ਖਨਨ ਇਕਾਈਆਂ ਦੀ ਨੀਲਾਮੀ ਦਾ ਰਸਤਾ ਸਾਫ ਹੋ ਗਿਆ ਹੈ।ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਦੀ ਇੰਨ੍ਹਾਂ ਖਾਨਾਂ ਦੇ ਰਾਖਵੇਂ ਮੁੱਲ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ। ਨਾਲ ਹੀ, ਮੁੱਖ ਮੰਤਰੀ ਨੇ ਹਰਿਆਣਾ ਖਾਨ, ਖਣਿਜ ਰਿਆਇਤ, ਖਣਿਜ ਵੇਅਰਹਾਊਸ ਟ੍ਰਾਂਸਪੋਰਟ ਅਤੇ ਅਵੈਧ ਖਨਨ ਰੋਕਥਾਮ ਨਿਯਮ, 2012 ਦੀ ਸਮੀਖਿਆ ਲਈ ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਕਮੇਟੀ ਦੇ ਗਠਨ ਨੂੰ ਵੀ ਮੰਜੂਰੀ ਦਿੱਤੀ ਹੈ। ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਇਸ ਕਮੇਟੀ ਦੇ ਮੈਂਬਰ ਜਦੋਂ ਕਿ ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਮਹਾਨਿਦੇਸ਼ਕ ਇਸ ਦੇ ਮੈਂਬਰ-ਸਕੱਤਰ ਹੋਣਗੇ।ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਇੰਨ੍ਹਾਂ ਖਨਨ ਇਕਾਈਆਂ ਦਾ ਰਾਖਵਾਂ ਮੁੱਲ 18 ਲੱਖ ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਨਿਰਧਾਰਤ ਕੀਤਾ ਗਿਆ ਹੈ। ਰਿਜਰਵ ਪ੍ਰਾਇਸ ਸਿਰਫ ਖਨਨ ਤਹਿਤ ਵਰਤੋ ਕੀਤੇ ਜਾਣ ਵਾਲੇ ਖੇਤਰ ਦੇ ਆਧਾਰ ‘ਤੇ ਹੀ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਵਿਚ ਸਹਾਇਕ ਗਤੀਵਿਧੀਆਂ ਦੇ ਲਈ ਤੈਅ ਖੇਤਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।ਉਨ੍ਹਾਂ ਨੇ ਦਸਿਆ ਕਿ ਯੂਨਿਟ ਗਿਣਤੀ-1 ਦਦਾਸਿਆ-ਕਿਰਨਵਾਲੀ ਦੇ 84.15 ਹੈਕਟੇਅਰ ਖੇਤਰ ਲਈ ਰਾਖਵਾਂ ਮੁੱਲ 12.87 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਯੂਨਿਟ ਗਿਣਤੀ-2 ਮਹਾਵਤਪੁਰ-ਬਸਕੋਲਾ ਦੇ 52.9 ਹੈਕਟੇਅਰ ਖੇਤਰ ਲਈ ਰਾਖਵਾਂ ਮੁੱਲ 7.58 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸੀ ਤਰ੍ਹਾ, ਯੂਨਿਟ ਗਿਣਤੀ-3 ਅਮੀਪੁਰ ਦੇ 91.43 ਹਕਟੇਅਰ ਖੇਤਰ ਲਈ ਰਿਜਰਵ ਪ੍ਰਾਇਸ 11.92 ਕਰੋੜ ਰੁਪਏ ਅਤੇ ਯੂਨਿਟ ਗਿਣਤੀ-4 ਮਾਖਨਪੁਰ ਦੇ 66.15 ਹੈਕਟੇਅਰ ਖੇਤਰ ਦੇ ਲਈ ਰਾਖਵਾਂ ਮੁੱਲ 10.08 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ।ਖਾਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਖਨਨ ਇਕਾਈਆਂ ਦੀ ਨੀਲਾਮੀ ਹੋਣ ਨਾਲ ਰੇਤ ਦੀ ਚੋਰੀ ‘ਤੇ ਲਗਾਮ ਲੱਗੇਗੀ ਅਤੇ ਲੋਕਾਂ ਨੂੰ ਨਿਰਮਾਣ ਕਾਰਜ ਦੇ ਲਈ ਸਸਤੀ ਰੇਤ ਉਪਲਬਧ ਹੋਵੇਗੀ। ਨਾਲ ਹੀ, ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚਹਜਾਰਾਂ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ।