ਚੰਡੀਗੜ – ਰਾਖੀ ਬੰਪਰ-2020 ਦੀ ਸਫਲਤਾ ਤੋਂ ਬਾਅਦ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ‘ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2020’ ਪੇਸ਼ ਕੀਤਾ ਗਿਆ ਹੈ, ਜੋ ਲੋਕਾਂ ਨੂੰ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਿਹਰੀ ਮੌਕਾ ਦੇ ਰਿਹਾ ਹੈ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ (ਪ੍ਰਤੀ ਜੇਤੂ 1.50-1.50 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ ਅਤੇ ਪਹਿਲਾ ਇਨਾਮ ਆਮ ਜਨਤਾ ਵਿੱਚ ਵਿਕੀਆਂ ਟਿਕਟਾਂ ਵਿੱਚੋਂ ਹੀ ਦਿੱਤਾ ਜਾਵੇਗਾ।ਦੂਜਾ ਇਨਾਮ ਪੰਜ ਜੇਤੂਆਂ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਹਰੇਕ ਜੇਤੂ ਨੂੰ 10 ਲੱਖ ਰੁਪਏ ਮਿਲਣਗੇ। ਤੀਜਾ ਇਨਾਮ 2.5 ਲੱਖ ਰੁਪਏ ਦਾ ਹੋਵੇਗਾ ਅਤੇ ਇਹ 20 ਜੇਤੂਆਂ (ਪ੍ਰਤੀ ਜੇਤੂ 2.5 ਲੱਖ) ਨੂੰ ਮਿਲੇਗਾ। ਇਸ ਤੋਂ ਇਲਾਵਾ ਦੀਵਾਲੀ ਬੰਪਰ ਵਿੱਚ ਕਰੋੜਾਂ ਰੁਪਏ ਦੇ ਹੋਰ ਵੀ ਕਈ ਦਿਲ-ਖਿੱਚਵੇਂ ਇਨਾਮ ਹਨ। ਦੀਵਾਲੀ ਬੰਪਰ ਦਾ ਡਰਾਅ 18 ਨਵੰਬਰ, 2020 ਨੂੰ ਕੱਢਿਆ ਜਾਵੇਗਾ ਅਤੇ ਇਕ ਟਿਕਟ ਦੀ ਕੀਮਤ 250 ਰੁਪਏ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੁੰਗਾਰੇ ਤੇ ਉਤਸ਼ਾਹ ਨੂੰ ਦੇਖਦਿਆਂ ਲਾਟਰੀਜ਼ ਵਿਭਾਗ ਵੱਲੋਂ ਦੀਵਾਲੀ ਬੰਪਰ ਵਿੱਚ ਕਈ ਦਿਲ-ਟੁੰਬਵੇਂ ਇਨਾਮ ਸ਼ਾਮਲ ਕੀਤੇ ਗਏ ਹਨ ਤਾਂ ਜੋ ਜੇਤੂਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਕੀਤਾ ਜਾ ਸਕੇ।