ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲੀਆਂ ਰਹਿਣਗੀਆਂ ਦੁਕਾਨਾਂ
ਚੰਡੀਗੜ੍ਹ – ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਨੁੰ ਰੋਕਨ ਦੇ ਲਈ ਹਰਿਆਣਾ ਸਰਕਾਰ ਨੇ ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਨੂੰ ਇਕ ਹੋਰ ਹਫਤੇ ਯਾਨੀ 7 ਜੂਨ, 2021 ਸਵੇਰੇ 5 ਵਜੇ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੀਮਤ ਗਿਣਤੀ ਦੇ ਨਾਲ ਸ਼ਾਪਿੰਗ ਮਾਲ ਖੋਲਣ ਲਈ ਛੋਟ ਦਿੱਤੀ ਗਈ ਹੈ। ਹੁਣ ਸ਼ਾਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲੇ ਰਹਿਣਗੇ। ਮਹਾਮਾਰੀ ਅਲਰਟ੍ਰਸੁਰੱਖਿਅਤ ਹਰਿਆਣਾ ਦੇ ਤਹਿਤ ਮੌਜੂਦਾ ਪਾਬੰਦੀ 31 ਮਈ, 2021 ਨੂੰ ਸਵੇਰੇ 5 ਵਜੇ ਖਤਮ ਹੋ ਰਹੀ ਹੈ।ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕੀਤਾ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੁਕਾਨਦਾਰਾਂ, ਵਿਕਰੇਤਾਵਾਂ ਅਤੇ ਵਪਾਰੀਆਂ ਵੱਲੋਂ ਦੁਕਾਨਾਂ ਦੇ ਖੁਲਣ ਦਾ ਸਮੇਂ ਵਧਾਉਣ ਲਈ ਕੀਤੇ ਗਈ ਅਪੀਲ ਅਨੁਸਾਰ, ਹੁਣ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਆਡ੍ਰਇਵਨ ਫਾਰਮੂਲਾ ਦੇ ਨਾਲ ਖੋਲੀਆਂ ਜਾ ਸਕਦੀਆਂ ਹਨ। ਜਦੋਂ ਕਿ ਪਹਿਲਾਂ ਇਹ ਸਮੇਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤਕ ਸੀ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਂਗਨਵਾੜੀ ਅਤੇ ਕੇ੍ਰਚ 30 ਜੂਨ ਤਕ ਸਕੂਲ ਅਤੇ ਆਈਟੀਆਈ 15 ਜੂਨ ਤਕ ਬੰਦ ਰਹਿਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸ਼ਾਪਿੰਗ ਮਾਲ ਨੂੰ ਗ੍ਰਾਹਕਾਂ ਦੀ ਸੀਮਤ ਗਿਣਤੀ ਅਤੇ ਤੈਅ ਸਮੇਂ ਸੀਮਾ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਲਈ ਇਕ ਫਾਰਮੂਲਾ ਬਣਾਇਆ ਗਿਆ ਜਿਸ ਦੇ ਤਹਿਤ 25 ਵਰਗ ਮੀਟਰ ਦੇ ਖੇਤਰ ਵਿਚ ਇਕ ਵਿਅਕਤੀ ਨੂੰ ਮੌਜੂਦ ਰਹਿਣ ਦੀ ਮੰਜੂਰੀ ਹੋਵੇਗੀ। ਇਸੀ ਤਰ੍ਹਾ, ਵਿਅਕਤੀਆਂ ਦੀ ਗਿਣਤੀ ਸ਼ਾਪਿੰਗ ਮਾਲ ਦੇ ਖੇਤਰਫਲ ਦੇ ਅਨੁਸਾਰ ਪਿੰਨ ਹੋ ਸਕਦੀ ਹੈ। ਮਾਲ ਮਾਲਿਕਾਂ ਨੂੰ ਪ੍ਰਵੇਸ਼ ਅਤੇ ਨਿਕਾਸੀ ਤੇ ਨਜਰ ਰੱਖਣ ਲਈ ਇਕ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕਰਨੀ ਹੋਵੇਗੀ। ਮਾਲ ਮਾਲਿਕਾਂ ਨੂੰ ਇਸ ਸਾਰੀ ਵਿਵਸਥਾਵਾਂ ਦੇ ਲਈ ਨਿਯਮ ਬਨਾਉਣੇ ਹੋਣਗੇ ਅਤੇ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰਾਂ ਤੋਂ ਮੰਜੂਰੀ ਪ੍ਰਾਪਤ ਕਰਨੀ ਹੋਵੇਗੀ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਦਯੋਗਾਂ ਨੂੰ ਕੋਵਿਡ੍ਰ19 ਐਪ੍ਰੋਪ੍ਰਇਏਟ ਵਿਵਹਾਰ ਦਾ ਪਾਲਣ ਕਰਦੇ ਹੋਏ ਕਾਰਜ ਸੰਚਾਲਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਦਫਤਰਾਂ ਵਿਚ ਕਰਮਚਾਰੀਆਂ ਦੀ 50 ਫੀਸਦੀ ਗਿਣਤੀ ਦੇ ਦਿਸ਼ਾ-ਨਿਰਦੇਸ਼ ਪਹਿਲਾਂ ਦੀ ਤਰ੍ਹਾ ਜਾਰੀ ਰਹਿਣਗੇ।