ਚੇਨਈ – ਸਾਲ 2019 ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਆਪਣੇ ਪਤਨੀ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਪਤਨੀ ਨਿਕਿਤਾ ਕੌਲ ਫ਼ੌਜ ਵਿੱਚ ਸ਼ਾਮਲ ਹੋ ਗਈ। ਫ਼ੌਜ ਦੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ. ਕੇ. ਜੋਸ਼ੀ ਨੇ ਤਾਮਿਨਲਾਡੂ ਦੇ ਚੇਨਈ ਵਿੱਚ ਅਧਿਕਾਰੀਆਂ ਦੀ ਸਿਖਲਾਈ ਅਕਾਦਮੀ ਵਿੱਚ ਨਿਕਿਤਾ ਦੇ ਮੋਢਿਆਂ ਤੇ ਸਟਾਰ ਲਾਏ।ਪੀ. ਆਰ. ਓ. ਊਧਮਪੁਰ ਨੇ ਟਵੀਟ ਕੀਤਾ ਕਿ ਪੁਲਵਾਮਾ ਹਮਲੇ ਵਿੱਚ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਨੂੰ ਮਰਨ ਉਪਰੰਤ ਸ਼ੌਰਈਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸਰਵਸ਼੍ਰੇਸ਼ਠ ਸ਼ਰਧਾਂਜਲੀ ਦਿੰਦੇ ਹੋਏ ਅੱਜ ਉਨ੍ਹਾਂ ਦੀ ਪਤਨੀ ਨਿਕਿਤਾ ਕੌਲ ਨੇ ਫ਼ੌਜ ਦੀ ਵਰਦੀ ਪਹਿਨ ਲਈ। ਫ਼ੌਜੀ ਕਮਾਂਡਰ ਲੈਫਟੀਨੈਂਟ ਵਾਈ. ਕੇ. ਜੋਸ਼ੀ ਨੇ ਉਨ੍ਹਾਂ ਦੇ ਮੋਢਿਆਂ ਤੇ ਸਟਾਰ ਲਾਏ। ਮੇਜਰ ਧੌਂਦਿਆਲ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਅਤੇ ਰਾਸ਼ਟਰ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੌਰਈਆ ਚੱਕਰ ਨਾਲ ਸਨਮਾਨਤ ਕੀਤਾ ਗਿਆ।