ਨਵੀਂ ਦਿੱਲੀ – ਕੇਂਦਰੀ ਰਿਜ਼ਰਵ ਪੁਲੀਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਮੁਖੀ ਕੁਲਦੀਪ ਸਿੰਘ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਡਾਇਰੈਕਟਰ ਜਨਰਲ ਅਹੁਦੇ ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਉਹ ਸੇਵਾਮੁਕਤ ਹੋ ਰਹੇ ਵਾਈ.ਸੀ. ਮੋਦੀ ਦਾ ਸਥਾਨ ਲੈਣਗੇ। ਗ੍ਰਹਿ ਮੰਤਰਾਲਾ ਨੇ ਇਕ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ। ਆਸਾਮ-ਮੇਘਾਲਿਆ ਕਾਡਰ ਦੇ 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਮੋਦੀ ਸਤੰਬਰ 2017 ਵਿੱਚ ਇਸ ਸੰਘੀਏ ਅੱਤਵਾਦ ਰੋਕੂ ਜਾਂਚ ਏਜੰਸੀ ਦੇ ਮੁਖੀ ਨਿਯੁਕਤ ਹੋਏ ਸ਼ਨ।ਗ੍ਰਹਿ ਮੰਤਰਾਲਾ ਵਲੋਂ ਜਾਰੀ ਇਕ ਹੁਕਮ ਵਿੱਚ ਕਿਹਾ ਗਿਆ ਕਿ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਵਾਈ.ਸੀ. ਮੋਦੀ 31 ਮਈ 2021 ਨੂੰ ਸੇਵਾਮੁਕਤ ਹੋ ਰਹੇ ਹਨ ਅਤੇ ਸੰਬੰਧਤ ਅਥਾਰਟੀ ਨੇ ਸੀ.ਆਰ.ਪੀ.ਐੱਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਅਹੁਦੇ ਦਾ ਐਡੀਸ਼ਨਲ ਚਾਰਜ ਉਦੋਂ ਤੱਕ ਦੇਣ ਤੇ ਮੋਹਰ ਲਗਾ ਦਿੱਤੀ ਹੈ, ਜਦੋਂ ਤੱਕ ਕਿ ਇਸ ਅਹੁਦੇ ਲਈ ਕਿਸੇ ਦੀ ਨਿਯੁਕਤੀ ਨਹੀਂ ਹੋ ਜਾਂਦੀ ਜਾਂ ਇਸ ਸੰਬੰਧ ਵਿੱਚ ਅਗਲਾ ਹੁਕਮ ਨਹੀਂ ਆ ਜਾਂਦਾ।