ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ 135 ਸਮੂਦਾਇਕ ਸਿਹਤ ਕੇਂਦਰਾਂ ਅਤੇ ਜਿਲ੍ਹਾ ਹਸਪਤਾਲਾਂ ਵਿਚ ਆਕਸੀਜਨ ਉਤਪਾਦਨ ਪਲਾਂਟ ਲਗਾਏ ਜਾਣਗੇ ਤਾਂ ਜੋ ਆਕਸੀਜਨ ਦੀ ਤੁਰੰਤ ਸਪਲਾਈ ਯਕੀਨੀ ਹੋ ਸਕੇ। ਇਹ ਗਲ ਉਨ੍ਹਾਂ ਨੇ ਅੱਜ ਗੁਰੂਗ੍ਰਾਮ ਦੇ ਤਿੰਨ ਸਰਕਾਰੀ ਹਸਪਤਾਲਾਂ ਵਿਚ ਚਾਰ ਆਕਸੀਜਨ ਉਤਪਾਦਨ ਪਲਾਂਟਾਂ ਦਾ ਵਰਚੂਅਲੀ ਉਦਘਾਟਨ ਕਰਨ ਦੌਰਾਨ ਕਹੀ। ਇਹ ਪਲਾਂਟ ਮਾਰੂਤੀ ਸਜੂਕੀ ਇੰਡੀਆ ਲਿਮੀਟੇਡ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਸਮੇਂ ਵਿਚ ਉਦਯੋਗਾਂ ਦਾ ਪ੍ਰਸੰਸਾਂਯੋਗ ਯੋਗਦਾਨ ਰਿਹਾ ਹੈ। ਪਹਿਲੀ ਲਹਿਰ ਵਿਚ ਕੰਸੰਟ੍ਰੇਟਰ ਦੀ ਕਮੀ ਰਹੀ, ਉੱਥੇ ਦੂਜੀ ਲਹਿਰ ਵਿਚ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿਚ ਹਰਿਆਣਾ ਸਰਕਾਰ ਨੇ ਬਹੁਤ ਹੀ ਘੱਟ ਸਮੇਂ ਵਿਚ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ। ਇਸ ਦੇ ਲਈ ਨਾ ਸਿਰਫ ਕਈ ਸਥਾਨਾਂ ‘ਤੇ ਆਕਸੀਜਨ ਪਲਾਂਟ ਲਗਾਏ ਸਗੋ ਦੂਜੇ ਸੂਬਿਆਂ ਤੋਂ ਵੀ ਆਕਸੀਜਨ ਮੰਗਵਾਈ। ਆਕਸੀਜਨ ਲਗਵਾਉਣ ਲਈ ਏਅਰ ਲਿਫਟ ਕਰ ਕੇ ਵੀ ਟੈਂਕਰ ਭੇਜੇ ਗਏ। ਇਸ ਤੋਂ ਇਲਾਵਾ ਜਨਸਹਿਯੋਗ ਤੋਂ ਕੰਸੰਟ੍ਰੇਟਰ ਵੀ ਮੰਗਵਾਉਣੇ ਪਏ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਆਸ਼ੰਕਾ ਨੂੰ ਦੇਖਦੇ ਹੋਏ ਸਿਹਤ ਵਿਵਸਥਾਵਾਂ ਨੁੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਨੂੰ ਹਰਿਆਣਾ ਸਰਕਾਰ ਚੈਲੇਂਜ ਵਜੋ ਲੈ ਰਹੀ ਹੈ। ਹਸਪਤਾਲਾਂ ਵਿਚ ਸਥਾਪਤ ਕੀਤੇ ਜਾ ਰਹੇ ਆਕਸੀਜਨ ਪਲਾਂਟ ਸੰਭਾਵਿਤ ਤੀਜੀ ਲਹਿਰ ਵਿਚ ਉਪਯੋਗੀ ਸਿੱਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਮਾਹਰਾਂ ਵੱਲੋਂ ਇਹ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਤੀਜੀ ਲਹਿਰ ਵਿਚ ਬੱਚੇ ਵੱਧ ਪ੍ਰਭਾਵਿਤ ਹੋਣਗੇ। ਇਸ ਲਈ ਸਰਕਾਰ ਕਿਸੇ ਤਰ੍ਹਾ ਦੀ ਢਿਲਾਈ ਨਹੀਂ ਵਰਤ ਰਹੀ ਹੈ।ਇਸ ਮੌਕੇ ‘ਤੇ ਮਾਰੂਤੀ ਸਜੂਕੀ ਦੇ ਐਮਡੀ ਕੇਨਿਚੀ ਆਯੁਕਾਵਾ ਨੇ ਇਸ ਮਹਾਮਾਰੀ ਦੇ ਸੰਕਟ ਤੋਂ ਜਲਦੀ ਬਾਹਰ ਆਉਣ ਦੀ ਕਾਮਨਾ ਕਰਦੇ ਹੋਏ ਧੰਨਵਾਦ ਵਿਅਕਤ ਕੀਤਾ। ਇਸ ਦੇ ਨਾਲ ਜਰੂਰਤ ਅਨੁਸਾਰ ਹੋਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ।ਗੁਰੂਗ੍ਰਾਮ ਸਿਵਲ ਹਸਪਤਾਲ ਸੈਕਟਰ 10 ਵਿਚ ਇਕ ਟਨ ਅਤੇ ਅੱਧੇ ਟਨ ਸਮਰੱਥਾ ਦੇ ਦੋ ਪਲਾਂਟ ਲਗਾਏ ਗਏ। ਇਸ ਪਲਾਂਟ ਨਾਲ 100 ਤੋਂ 150 ਬੈਡ ‘ਤੇ ਆਕਸੀਜਨ ਦੀ ਸਪਲਾਈ ਹੋ ਸਕੇਗੀ। ਇਸ ਤਰ੍ਹਾ ਈਐਸਆਈਸੀ ਹਸਪਤਾਲ ਸੈਕਟਰ 9 ਏ ਵਿਚ ਇਕ ਟਨ ਸਮਰੱਥਾ ਅਤੇ ਈਐਆਈ ਹਸਪਤਾਲ ਸੈਕਟਰ 3 ਮਾਨੇਸਰ ਵਿਚ ਇਕ ਟਨ ਸਮਰੱਥਾ ਦੇ ਪਲਾਂਟ ਲਗਾਏ ਗਏ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤਰ ਵੀਐਸ ਕੁੰਡੂ, ਰਾਜੀਵ ਅਰੋੜਾ ਅਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਦੇ ਇਲਾਵਾ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।