ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵਾਨ ਬੁੱਧ ਦਾ ਅਹਿੰਸਾ ਤੇ ਪ੍ਰੇਮ ਦਾ ਮੂਲ-ਮੰਤਰ ਸਦੀਆਂ ਤੋਂ ਸਾਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।ਬੁੱਧ ਪੂਰਣਿਮਾ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਹਿੰਸਾ, ਪੇ੍ਰਮ ਅਤੇ ਮਨੁੱਖਤਾ ਦੀ ਸੱਚੀ ਸੇਵਾ ਬੁੱਧ ਧਰਮ ਦੇ ਆਦਰਸ਼ ਸਿਧਾਂਤ ਹਨ। ਮਹਾਤਮਾ ਬੁੱਧ ਦੇ ਦੱਸੇ ਮਾਰਗ ‘ਤੇ ਚਲ ਕੇ ਹੀ ਵਿਸ਼ਵ ਸ਼ਾਂਤੀ ਅਤੇ ਮਨੁੱਖ ਭਲਾਈ ਸੰਭਵ ਹੈ।