ਚੀਨ – ਚੀਨ ਦੇ ਰੋਵਰ ਨੂੰ ਮੰਗਲ ਗ੍ਰਹਿ ਤੱਕ ਪਹੁੰਚਣ ਵਿੱਚ ਸਫ਼ਲਤਾ ਮਿਲੀ ਹੈ। ਦੇਸ਼ ਦੇ ਪਹਿਲੇ ਰੋਵਰ ਦੇ ਨਾਲ ਚੀਨੀ ਏਅਰਕ੍ਰਾਫਟ ਮੰਗਲ ਗ੍ਰਹਿ ਦੀ ਸਤ੍ਹਾ ਤੇ ਪਹੁੰਚ ਗਿਆ ਹੈ। ਇਸਦੀ ਪੁਸ਼ਟੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ ਵੱਲੋਂ ਕੀਤੀ ਗਈ। ਆਰਬਿਟਰ, ਲੈਂਡਰ ਤੇ ਰੋਵਰ ਦੇ ਨਾਲ ਤਿਯਾਨਵੇਨ-1 ਨੂੰ 23 ਜੂਨ 2020 ਨੂੰ ਲਾਂਚ ਕੀਤਾ ਗਿਆ ਸੀ।ਕਰੀਬ ਸੱਤ ਮਹੀਨਿਆਂ ਤੱਕ ਪੁਲਾੜ ਵਿੱਚ ਚੱਕਰ ਕੱਟਣ ਤੋਂ ਬਾਅਦ ਫਰਵਰੀ ਵਿੱਚ ਇਹ ਮੰਗਲ ਗ੍ਰਹਿ ਦੇ ਆਰਬਿਟ ਵਿੱਚ ਦਾਖ਼ਲ ਹੋਇਆ ਸੀ। 240 ਕਿਲੋਗ੍ਰਾਮ ਦੇ ਰੋਵਰ ਵਿੱਚ 6 ਪਹੀਏ ਅਤੇ 4 ਸੋਲਰ ਪੈਨਲ ਲੱਗੇ ਹਨ ਅਤੇ ਇਹ ਪ੍ਰਤੀ ਘੰਟੇ 200 ਮੀਟਰ ਦਾ ਚੱਕਰ ਲਗਾਉਣ ਵਿੱਚ ਸਮਰੱਥ ਹੈ। ਇਸ ਵਿੱਚ ਇਕ ਮਲਟੀ-ਸਪੈਕਟ੍ਰਲ ਕੈਮਰੇ ਸਮੇਤ 6 ਸਾਇੰਟਿਫਿਕ ਉਪਕਰਣ ਲੱਗੇ ਹੋਏ ਹਨ। ਇਥੇ ਇਸਦੇ ਤਿੰਨ ਮਹੀਨਿਆਂ ਤੱਕ ਕੰਮ ਕਰਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ।ਹਾਲ ਵਿੱਚ ਅਮਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਚੀਨ ਦੇ ਸਪੇਸਕ੍ਰਾਫਟ ਮਾਰਸ ਦੇ ਆਰਬਿਟ ਵਿੱਚ ਦਾਖ਼ਲ ਹੋਇਆ ਹੈ। ਕਰੀਬ 7 ਪੁਲਾੜ ਦੇ ਚੱਕਰ ਲਗਾਉਣ ਤੋਂ ਬਾਅਦ 18 ਫਰਵਰੀ ਨੂੰ ਨਾਸਾ ਦਾ ਪਰਸਵਰੈਂਸ ਰੋਵਰ ਮੰਗਲ ਦੀ ਸਤ੍ਹਾ ਤੇ ਪਹੁੰਚਿਆ ਸੀ। ਉਸਨੇ ਆਪਣੇ ਲੈਂਡਿੰਗ ਸਾਈਟ ਜਜੇਰੋ ਕ੍ਰੇਟਰ ਤੋਂ ਹੁਣ ਤੱਕ ਕਈ ਰੋਚਕ ਤਸਵੀਰਾਂ ਭੇਜੀਆਂ ਹਨ। ਉਸਨੇ ਮੰਗਲ ਗ੍ਰਹਿ ਦਾ ਮੁਆਇਨਾ ਕਰਨ ਲਈ ਇਕ ਹੈਲੀਕਾਪਟਰ ਵੀ ਛੱਡਿਆ।