ਕੋਲਕਾਤਾ – ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੱਧਦੇ ਦੇਖ ਪੱਛਮੀ ਬੰਗਾਲ ਵਿੱਚ ਵੀ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੇ ਇਸ ਨੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਅਨੁਸਾਰ ਬੰਗਾਲ ਵਿੱਚ 16 ਮਈ ਤੋਂ 30 ਮਈ ਤੱਕ ਲਾਕਡਾਊਨ ਰਹੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਪ੍ਰਾਈਵੇਟ ਦਫ਼ਤਰ, ਸਕੂਲ-ਕਾਲਜ ਸਭ ਬੰਦ ਰਹਿਣਗੇ। ਫ਼ਲ-ਸਬਜ਼ੀ ਅਤੇ ਰਾਸ਼ਨ ਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ 10 ਵਜੇ ਤੱਕ ਹੀ ਖੁੱਲ੍ਹੀਆਂ ਰਹਿਣਗੀਆਂ।ਜਾਰੀ ਹੁਕਮ ਅਨੁਸਾਰ 15 ਦਿਨਾਂ ਤੱਕ ਸੂਬੇ ਵਿੱਚ ਲਾਕਡਾਊਨ ਰਹੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਵਿੱਚ ਹੀ ਛੋਟ ਮਿਲੇਗੀ। ਰਾਤ ਦੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੇ ਬਾਹਰ ਨਿਕਲਣ ਤੇ ਮਨਾਹੀ ਹੋਵੇਗੀ।