ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਮਾਸਕ ਲਗਾਉਣ ਦੀ ਜ਼ਰੂਰਤ ਨੂੰ ਦੂਰ ਕੀਤਾ । ਇਸਦੇ ਨਾਲ ਹੀ ਟੀਕਾਕਰਨ ਨਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਹ ਆਪਣਾ ਟੀਕਾਕਰਨ ਪੂਰਾ ਨਹੀਂ ਕਰਵਾ ਲੈਂਦੇ ਉਦੋਂ ਤਕ ਖ਼ੁਦ ਨੂੰ ਸੁਰੱਖਿਅਤ ਰੱਖਣ ਤੇ ਮਾਸਕ ਪਹਿਨਣ।ਵਾਈਟ ਹਾਊਸ ਵਿਚ ਬੋਲਦਿਆਂ ਬਾਇਡਨ ਨੇ ਕਿਹਾ ਕਿ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ, ਸੀਡੀਸੀ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਇਹ ਨਹੀਂ ਕਹਿ ਰਹੇ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕੋਲ ਬਹੁਤ ਸਾਰੇ ਅਮਰੀਕੀਆਂ ਨੂੰ ਟੀਕਾ ਲਗਾਉਣ ਵਿਚ ਮਿਲੀ ਅਸਾਧਾਰਨ ਸਫ਼ਲਤਾ ਨੇ ਇਸ ਨੂੰ ਜਲਦੀ ਸੰਭਵ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਇਨ੍ਹਾਂ 114 ਦਿਨਾਂ ਵਿਚ ਸਾਡੇ ਟੀਕਾਕਰਨ ਪ੍ਰੋਗਰਾਮ ਨੇ ਵਿਸ਼ਵ ਦੀ ਅਗਵਾਈ ਕੀਤੀ ਹੈ ਅਤੇ ਇਹ ਬਹੁਤ ਸਾਰੇ ਲੋਕਾਂ ਦੀ ਅਥਾਹ ਮਿਹਨਤ ਸਦਕਾ ਹੋਇਆ ਹੈ। ਇਸ ਵਿਚ ਵਿਗਿਆਨੀਆਂ ਅਤੇ ਖੋਜਕਰਤਾਵਾਂ, ਦਵਾਈ ਕੰਪਨੀਆਂ, ਨੈਸ਼ਨਲ ਗਾਰਡ, ਅਮਰੀਕੀ ਸੈਨਿਕ, ਫੇਮਾ, ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਦੀ ਸਖ਼ਤ ਮਿਹਨਤ ਹੈ।ਇਸ ਨਾਲ, ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਉਨ੍ਹਾਂ ਨੂੰ ਅਜੇ ਵੀ ਮਾਸਕ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਤੁਸੀਂ ਵੈਕਸੀਨੇਸ਼ਨ ਤੱਕ ਆਪਣੀ ਸੁਰੱਖਿਆ ਨੂੰ ਬਣਾਈ ਰੱਖੋ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਦਿਨ ਹੈ ਅਤੇ ਇਹ ਪ੍ਰਾਪਤੀ ਸ਼ਾਨਦਾਰ ਹੈ ਅਤੇ ਉਹ ਇਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ, ਇਸ ਲਈ ਆਪਣਾ ਪੂਰਾ ਧਿਆਨ ਰੱਖੋ। ਦੇਸ਼ ਲਈ ਸਭ ਤੋਂ ਸੁਰੱਖਿਅਤ ਚੀਜ਼ ਹਰ ਇਕ ਨੂੰ ਟੀਕਾ ਲਗਵਾਉਣਾ ਹੈ।