ਕਰਨਾਲ ਰਿਸੋਰਸ ਲੋਕੇਟਰ ਮੋਬਾਇਲ ਐਪ ਲਾਂਚ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਕਰਨਾਲ ਵਿਚ 100 ਆਕਸੀਜਨ ਬੈਡ ਦੇ ਇਕ ਹੋਰ ਨਵੇਂ ਫੀਲਡ ਹਸਪਤਾਲ ਤੇ ਅਸੰਧ ਦੇ ਦੋ ਹਸਪਤਾਲਾਂ ਵਿਚ 30 ਆਕਸੀਜਨ ਬੈਡ ਦੀ ਸਹੂਲਤ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਕਰਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਤਿਆਰ ਕੀਤੇ ਗਏ ਕਰਨਾਲ ਰਿਸੋਰਸ ਲੋਕੇਟਰ ਮੋਬਾਇਲ ਐਪ ਦੀ ਵੀ ਸ਼ੁਰੂਆਤ ਕੀਤੀ।ਇਸ ਮੌਕੇ ‘ਤੇ ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ ਅਤੇ ਕਰਨਾਲ ਦੇ ਸਾਂਸਦ ਸੰਜੈ ਭਾਟੀਆ ਵੀਸੀ ਨਾਲ ਜੁੜੇ।ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਇਹ ਮਹਾਮਾਰੀ ਹੁਣ ਸ਼ਹਿਰਾਂ ਤਕ ਸੀਮਤ ਨਹੀਂ ਰਹੀ ਸਗੋ ਇਹ ਗ੍ਰਾਮੀਣ ਖੇਤਰਾਂ ਵਿਚ ਵੀ ਵੱਧ ਰਹੀ ਹੈ। ਇਸ ਦੇ ਰੋਕਥਾਮ ਲਈ ਅਸੀਂ ਵਿਆਪਕ ਪੱਧਰ ‘ਤੇ ਜਰੂਰੀ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿਹਾ ਕਿ ਹਰ ਸਮੂਦਾਇਕ ਸਿਹਤ ਕੇਂਦਰ ‘ਤੇ ਆਕਸੀਜਨ ਬੈਡ ਦੀ ਤੁਰੰਤ ਸਹੂਲਤ ਮਹੁਇਆ ਕਰਵਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਏਸੀਐਸ ਨੂੰ ਨਿਰਦੇਸ਼ ਦਿੱਤੇ ਕਿ ਉਹ ਗ੍ਰਾਮੀਣ ਖੇਤਰਾਂ ਵਿਚ ਸੰਚਾਲਿਤ ਸਿਹਤ ਕੇਂਦਰਾਂ ਵਿਚ ਜਲਦੀ ਤੋਂ ਜਲਦੀ ਆਕਸੀਜਨ ਬੈਡ ਅਤੇ ਹੋਰ ਜਰੂਰੀ ਵਿਵਸਥਾਵਾਂ ਉਪਲਬਧ ਕਰਵਾਉਣ ਤਾਂ ਜੋ ਇੰਨ੍ਹਾਂ ਦਾ ਲਾਭ ਗ੍ਰਾਮੀਣਾਂ ਨੂੰ ਤੁਰੰਤ ਮਿਲ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿਚ 1800 ਕੇਂਦਰ ਵੈਕਸੀਨੇਸ਼ਨ ਕੇਂਦਰਾਂ ‘ਤੇੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਦੇ ਹੁਣ ਤਕ 43 ਲੱਖ ਟੀਕੇ ਲਗਾਏ ਜਾ ਚੁੱਕੇ ਹਨ। ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ 3.50 ਲੱਖ ਟੀਕੇ ਹੋਰ ਮਿਲ ਜਾਣਗੇ। ਫ੍ਰੰਟਲਾਇਨ ਵਰਕਰ ਅਤੇ ਕੋਵਿਡ ਮਹਾਮਾਰੀ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਅਤੇ ਗ੍ਰਾਮੀਣ ਖੇਤਰਾਂ ਵਿਚ ਘਰ-ਘਰ ਸਰਵੇ ਕਰਨ ਲਈ ਗਠਨ ਕੀਤੀਆਂ ਗਈਆਂ 8 ਹਜਾਰ ਟੀਮਾਂ ਨੂੰ ਪ੍ਰਾਥਮਿਕਤਾ ਆਧਾਰ ‘ਤੇ ਇਹ ਵੈਕਸਿਨ ਲਗਾਈ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਮੌਜੂਦਾ ਵਿਚ ਇਕ ਲੱਖ 16 ਹਜਾਰ ਐਕਟਿਵ ਮਰੀਜ ਹਨ ਅਤੇ ਹਸਪਤਾਾਂ ਵਿਚ 10500 ਬੈਡ ਉਪਲਬਧ ਹਨ। ਇਸ ਤੋਂ ਇਲਾਵਾ, ਇਕ ਲੱਖ 5 ਹਜਾਰ ਮਰੀਜਾਂ ਨੁੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਲਈ 12 ਹਜਾਰ ਆਕਸੀਜਨ ਬੈਡ ਦੀ ਜਰੂਰਤ ਹੈ ਇਸ ਲਈ 1250 ਆਕਸੀਜਨ ਬੈਡ ਹੋਰ ਤਿਆਰ ਕੀਤੇ ਜਾ ਰਹੇ ਹਨ। ਪਾਣੀਪਤ ਤੇ ਹਿਸਾਰ ਵਿਚ 500-500 ਬੈਡ ਅਤੇ ਜਿੰਦਲ ਸਕੂਲ ਵਿਚ ਵੀ ਵੱਧ ਬੈਡ ਲਗਾਏ ਜਾ ਰਹੇ ਹਨ। ਇਸ ਤਰ੍ਹਾ, ਹਰ ਜਿਲ੍ਹੇ ਦੇ ਹਸਪਤਾਲ ਵਿਚ ਬੈਡ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਐਸਜੀਟੀ ਮੈਡੀਕਲ ਕਾਲਜ, ਗੁਰੂਗ੍ਰਾਮ ਤੇ ਮੇਦਾਂਤਾ ਵਿਚ ਵੀ ਬੈਡ ਵਧਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਮਾਰੀ ਬਹੁਤ ਵੱਡੀ ਹੈ, ਇਸ ਦਾ ਮੁਕਾਬਲਾ ਸਾਰੇ ਮਿਲ ਕੇ ਕਰਾਂਗੇ ਇਸ ਲਈ ਸਮਾਜਿਕ ਸੰਸਥਾਵਾਂ ਅਤੇ ਨਿਜੀ ਸੰਸਥਾਵਾਂ ਤੋਂ ਸਹਿਯੋਗ ਦੀ ਅਪੀਲ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਰਿਸੋਰਸ ਲੋਕੇਟਰ ਮੋਬਾਇਲ ਐਪ ‘ਤੇ ਹਸਪਤਾਲ, ਐਂਬੂਲੈਂਸ, ਮੈਡੀਕਲ ਸਟੋਰ, ਪਲਾਜਮਾ ਡੋਨਰ, ਵੈਕਸੀਨੇਸ਼ਨ ਸੈਂਟਰ ਸਬੰਧੀ ਸਾਰੀ ਜਰੂਰੀ ਸਹੂਲਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਕਰਨਾਲ ਜਿਲ੍ਹਾ ਪ੍ਰਸਾਸ਼ਨ ਨੇ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਨ ਲਈ ਵਿਸਥਾਰ ਯੋਜਨਾ ਵੀ ਤਿਆਰ ਕਰ ਲਈ ਹੈ। ਮੁੱਖ ਮੰਤਰੀ ਨੇ ਇਸ ਪਲਾਨ ਦਾ ਵੀ ਅਵਲੋਕਨ ਕੀਤਾ।