ਚੰਡੀਗੜ੍ਹ – ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ, ਕੋਵੀਡ ਸੰਕਟ ਕਰਕੇ ਸਿਹਤ ਬੁਨਿਆਦੀ ਢਾਂਚੇ ਤੇ ਪੈ ਰਹੇ ਦਬਾਅ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਸਹਾਇਤਾ ਵਾਸਤੇ ਅੱਗੇ ਆਈ ਹੈ ਜਿਸ ਵੱਲੋਂ 30 ਬੈੱਡ ਅਤੇ 15 ਆਕਸੀਜਨ ਕੰਸਨਟ੍ਰੇਟਰਜ਼ ਦਾਨ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ। 10 ਲੀਟਰ ਸਮਰੱਥਾ ਵਾਲੇ ਇਨ੍ਹਾਂ ਕੰਸਨਟੇ੍ਰਟਰਜ਼ ਨਾਲ ਕੋਵਿਡ ਕੇਅਰ ਸੈਂਟਰਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਬਲ ਮਿਲੇਗਾ।ਉਨ੍ਹਾਂ ਦੱਸਿਆ ਕਿ ਸਵਰਾਜ ਟਰੈਕਟਜ਼ ਦਾ ਸੀ.ਐਸ.ਆਰ. ਵਿੰਗ ਮਹਾਂਮਾਰੀ
ਤੇ ਕਾਬੂ ਪਾਉਣ ਲਈ ਸੂਬੇ ਦੇ ਅਮਲੇ ਨਾਲ ਨੇੜਿਓਂ ਤਾਲਮੇਲ ਜ਼ਰੀਏ ਕੰਮ ਕਰ ਰਿਹਾ ਹੈ।ਇਸ ਵੱਲੋਂ ਬੀਤੇ ਸਮੇਂ ਦੌਰਾਨ ਫਰੰਟਲਾਈਨ ਵਾਰੀਅਰਜ਼ ਨੂੰ ਫੇਸ ਸ਼ੀਲਡਾਂ ਅਤੇ ਪੀਪੀਈਜ਼ ਤੋਂ ਇਲਾਵਾ ਸੈਨੇਟਾਈਜੇਸ਼ਨ ਦੇ ਕਾਰਜ ਲਈ ਟਰੈਕਟਰ ਅਤੇ ਫੂਡ ਪੈਕਟ ਤੇ ਫੇਸ ਮਾਸਕ ਆਦਿ ਮੁਹੱਈਆ ਕਰਵਾਏ ਗਏ ਸਨ।