ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੁਰੱਖਿਅਤ ਹਰਿਆਣਾ ਲਈ ਸੂਬੇ ਵਿਚ ਮਹਾਮਾਰੀ ਅਲਰਟ (ਲਾਕਡਾਊਨ) ਨੂੰ 17 ਮਈ, 2021 ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹੁਣ ਕਿਸੇ ਵੀ ਪਬਲਿਕ ਜਾਂ ਪਾਰਿਵਾਰਿਕ ਪੋ੍ਰਗ੍ਰਾਮ ਵਿਚ 11 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ ਹਨ।ਸ੍ਰੀ ਵਿਜ ਨੇ ਲਾਕਡਾਊਨ ਦਾ ਸਮੇਂ ਵਧਾਏ ਜਾਣ ਤੇ ਕਿਹਾ ਕਿ ਹਰਿਆਣਾ ਵਿਚ ਹੁਣ ਇਕ ਹਫਤੇ ਦੇ ਲਈ ਮਹਾਮਾਰੀ ਅਲਰਟ, ਸੁਰੱਖਿਅਤ ਹਰਿਆਣਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚ ਪਹਿਲੇ ਲਾਕਡਾਊਨ ਦੇ ਨਿਯਮਾਂ ਵਿਚ ਕੁੱਝ ਨਿਯਮ ਹੋਰ ਜੋੜੇ ਗਏ ਹਨ। ਇਸ ਦੇ ਤਹਿਤ 11 ਤੋਂ ਵੱਧ ਵਿਅਕਤੀਆਂ ਦੇ ਇਕ ਸਥਾਨ ਤੇ ਇਕੱਠਾ ਹੋਣ ਤੇ ਪਾਬੰਦੀ ਰਹੇਗੀ ਅਤੇ ਵਿਆਹ ਅਤੇ ਅੰਤਮ ਸੰਸਕਾਰ ਵਿਚ ਵੀ ਸਿਰਫ 11 ਲੋਕਾਂ ਦੇ ਹੀ ਜਾਣ ਦੀ ਮੰਜੂਰੀ ਹੋਵੇਗੀ। ਇਸ ਦੇ ਨਾਲ ਹੀ ਕੋਈ ਜਲੂਸ, ਕੋਈ ਬਾਰਾਤ ਨਹੀਂ ਕੱਢ ਸਕਣਗੇ।ਗ੍ਰਹਿ ਮੰਤਰੀ ਨੇ ਕਿਹਾ ਕਿ ਬੀਪੀਐਲ ਪਰਿਵਾਰਾਂ ਦੇ ਕੋਵਿਡ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਦੌਰਾਨ 5000 ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਦਿੱਤੇ ਜਾਂਦੇ ਹਨ, ਕਿਉਂਕਿ ਲਾਕਡਾਉਨ ਦੌਰਾਨ ਇੰਨ੍ਹਾਂ ਬੀਪੀਐਲ ਪਰਿਵਾਰਾਂ ਦਾ ਕੰਮਕਾਜ ਬੰਦ ਹੋ ਜਾਂਦਾ ਹੈ ਅਤੇ ਕੋਵਿਡ ਦੇ ਕਾਰਣ ਉਨ੍ਹਾਂ ਨੂੰ ਘਰ ਤੇ ਹੀ ਆਈਸੋਲੇਸ਼ਨ ਵਿਚ ਵੀ ਰਹਿਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੁੰ 5000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਸ੍ਰੀ ਵਿਜ ਨੇ ਚੰਡੀਗੜ੍ਹ ਪੀਜੀਆਈ ਨੂੰ 3 ਐਮਟੀ ਆਕਸੀਜਨ ਦਿੱਤੇ ਜਾਣ ਤੇ ਚੰਡੀਗੜ੍ਹ ਪ੍ਰਸਾਸ਼ਕ ਵੀਪੀ ਬੰਦਨੌਰ ਵੱਲੋਂ ਹਰਿਆਣਾ ਸਰਕਾਰ ਦਾ ਧੰਨਵਾਦ ਪ੍ਰਗਟਾਏ ਜਾਣ ਤੇ ਕਿਹਾ ਕਿ ਇਹ ਮਹਾਮਾਰੀ ਹੈ ਅਤੇ ਸਾਨੂੰ ਇਸ ਨਾਲ ਮਿਲਜੁਲ ਕੇ ਲੜਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਬੇ ਵਿਚ ਵੱਡੀ ਗਿਣਤੀ ਵਿਚ ਦਿੱਲੀ ਦੇ ਮਰੀਜ ਇਲਾਜ ਕਰਵਾ ਰਹੇ ਹਨ। ਅਸੀਂ ਉਨ੍ਹਾਂ ਤੋਂ ਕਈ ਭੇਦਭਾਵ ਨਹੀਂ ਕਰ ਰਹੇ, ਸੱਭਦਾ ਇਲਾਜ ਕਰ ਰਹੇ ਹਨ। ਉਨ੍ਹਾਂ ਨੇ ਮਰੀਜਾਂ ਦਾ ਇਲਾਜ ਕਰ ਰਹੇ ਡਾਕਟਰਾਂ, ਨਰਸਾਂ ਜਾਂ ਹੋਰ ਕੋਰੋਨਾ ਵਾਰਿਅਰਸ ਨੂੰ ਸੈਲਯੂਟ ਕਰਦੇ ਹੋਏ ਕਿਹਾ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਵੀ ਸਮਾਜ ਦਾ ਧਿਆਨ ਜਾਣਾ ਚਾਹੀਦਾ ਹੈ, ਉਨ੍ਹਾਂ ਦਾ ਵੀ ਪਰਿਵਾਰ ਹੈ, ਉਨ੍ਹਾਂ ਦੇ ਵੀ ਬੱਚੇ ਹਨ, ਉਹ ੁਬਹੁਤ ਵੱਡਾ ਕੰਮ ਕਰ ਰਹੇ ਹਨ।