ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਦਿੱਲੀ ਵਿੱਚ ਟੀਕਾਕਰਨ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰਿਆਂ ਨੂੰ ਵੈਕਸੀਨ ਲੱਗਾ ਦਿੱਤੀ ਤਾਂ ਕੋਰੋਨਾ ਦੀ ਤੀਜੀ ਲਹਿਰ ਨੂੰ ਦਿੱਲੀ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ 3 ਮਹੀਨਿਆਂ ਵਿਚ ਵੈਕਸੀਨ ਲਾਉਣ ਦਾ ਟੀਚਾ ਪੂਰਾ ਕਰਨ ਦਾ ਨਿਰਦੇਸ਼ ਦਿੱਤਾ। ਦਿੱਲੀ ਵਿੱਚ ਇਕ ਲੱਖ ਵੈਕਸੀਨ ਰੋਜ਼ਾਨਾ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਗਾਜ਼ੀਆਬਾਦ, ਨੋਇਡਾ ਤੋਂ ਆ ਕੇ ਵੀ ਦਿੱਲੀ ਵਿੱਚ ਵੈਕਸੀਨ ਲਗਵਾ ਰਹੇ ਹਨ। ਲੋਕ ਕੋਵਿਡ-19 ਦੀ ਤੀਜੀ ਲਹਿਰ ਨੂੰ ਲੈ ਕੇ ਚਿੰਤਤ ਹਨ, ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਜ਼ਰੂਰੀ ਹੈ। ਕੇਂਦਰ ਤੋਂ ਬੱਚਿਆਂ ਲਈ ਵੀ ਕੋਈ ਟੀਕਾ ਉਪਲੱਬਧ ਕਰਾਉਣ ਦੀ ਅਪੀਲ ਕੀਤੀ ਹੈ।ੳਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਰੁਕਾਵਟ ਵੈਕਸੀਨ ਦੀ ਘਾਟ ਹੈ। ਵੈਕਸੀਨ ਉੱਚਿਤ ਮਾਤਰਾ ਵਿਚ ਮਿਲੇ ਤਾਂ 3 ਮਹੀਨਿਆਂ ਦੇ ਅੰਦਰ ਦਿੱਲੀ ਨੂੰ ਵੈਕਸੀਨੇਸ਼ਨ ਕੀਤਾ ਜਾਵੇਗਾ। ਦਿੱਲੀ ਨੂੰ 18 ਸਾਲ ਤੋਂ ਵੱਧ ਵਾਲੇ ਲੋਕਾਂ ਦੇ ਟੀਕਾਕਰਨ ਲਈ 3 ਕਰੋੜ ਵੈਕਸੀਨ ਚਾਹੀਦੀ ਹੈ ਅਤੇ ਕੇਂਦਰ ਤੋਂ 3 ਕਰੋੜ ਵਿਚੋਂ ਹੁਣ ਤੱਕ 40 ਲੱਖ ਡੋਜ਼ਾਂ ਮਿਲੀਆਂ ਹਨ। ਦਿੱਲੀ ਸਰਕਾਰ 30 ਲੱਖ ਵੈਕਸੀਨ ਰੋਜ਼ਾਨਾ ਲਾ ਸਕਦੀ ਹੈ। ਜੇਕਰ 80-85 ਵੈਕਸੀਨ ਪ੍ਰਤੀ ਮਹੀਨਾ ਮਿਲੇ, ਅਗਲੇ 3 ਮਹੀਨਿਆਂ ਦੇ ਅੰਦਰ ਪੂਰੀ ਦਿੱਲੀ ੇਦੇ ਲੋਕਾਂ ਦੀ ਵੈਕਸੀਨੇਸ਼ਨ ਕਰ ਦਿੱਤੀ ਜਾਵੇਗੀ।ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਵੈਕਸੀਨ ਉਪਲੱਬਧ ਕਰਵਾਈ ਜਾਵੇ। ਉਮੀਦ ਹੈ ਕਿ ਛੇਤੀ ਹੀ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਅੱਜ ਦੀ ਤਾਰੀਖ਼ ਤੋਂ ਦਿੱਲੀ ਸਰਕਾਰ ਕੋਲ 5 ਤੋਂ 6 ਦਿਨ ਲਈ ਵੈਕਸੀਨ ਬਚੀ ਹੈ। ਉਨ੍ਹਾਂ ਕਿਹਾ ਕਿ 250-300 ਸਕੂਲਾਂ ਦਾ ਟੀਕਾਕਰਨ ਕੇਂਦਰ ਦੇ ਤੌਰ ਤੇ ਇਸਤੇਮਾਲ ਕੀਤਾ ਜਾਵੇਗਾ। ਅਨੁਮਾਨ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ। ਤੀਜੀ ਲਹਿਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ।