ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਚਾਰ ਆਈਏਐਸ ਅਧਿਕਾਰੀਆਂ, ਇਕ ਆਈਆਰਐਸ ਅਤੇ ਇਕ ਐਚਸੀਐਸ ਅਧਿਕਾਰੀ ਦੇ ਨਿਯੁਕਤੀ ਅਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ।ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਪ੍ਰਧਾਨ ਸਕੱਤਰ ਅਪੂਰਵ ਕੁਮਾਰ ਸਿੰਘ ਨੂੰ ਖੇਡ ਅਤੇ ਯੁਵਾ ਮਾਮਲੇ ਵਿਭਾਗ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।ਹਰਿਆਣਾ ਭਵਨ, ਨਵੀਂ ਦਿੱਲੀ ਦੇ ਵਧੀਕ ਰਿਹਾਇਸ਼ ਕਮਿਸ਼ਨਰ ਅਤੇ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ, ਗੁਰੂਗ੍ਰਾਮ ਦੇ ਵਧੀਕ ਨਿਦੇਸ਼ਕ ਅਸ਼ੋਕ ਸਾਂਗਵਾਨ ਨੂੰ ਰਿਹਾਇਸ਼ ਕਮਿਸ਼ਨਰ, ਗੁਰੂਗ੍ਰਾਮ ਅਤੇ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ ਦਾ ਵਧੀਕ ਨਿਦੇਸ਼ਕ ਲਗਾਇਆ ਗਿਆ ਹੈ।ਸਮਾਰਟ ਸਿਟੀ ਫਰੀਦਾਬਾਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ, ਫਰੀਦਾਬਾਦ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਡਾ. ਗਰਿਮਾ ਮਿੱਤਲ ਨੂੰ ਨਗਰਨਿਗਮ, ਫਰੀਦਾਬਾਦ ਦੇ ਕਮਿਸ਼ਨ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।ਇਸ ਤੋਂ ਇਲਾਵਾ, ਭਿਵਾਨੀ ਤੇ ਚਰਖੀ ਦਾਦਰੀ ਦੇ ਵਧੀਕ ਡਿਪਟੀ ਕਮਿਸ਼ਨਰਜ ਅਤੇ ਭਿਵਾਨੀ ਤੇ ਚਰਖੀ ਦਾਦਰੀ ਦੇ ਜਿਲ੍ਹਾ ਨਗਰਪਾਲਿਕਾ ਕਮਿਸ਼ਨਰ ਰਾਹੁਲ ਨਰਵਾਲ ਨੂੰ ਤੁਰੰਤ ਪ੍ਰਭਾਵ ਨਾਲ ਡਿਪਟੀ ਕਮਿਸ਼ਨਰ, ਭਿਵਾਨੀ ਦੀ ਜਿਮੇਵਾਰੀ ਸੌਂਪੀਂ ਗਈ ਹੈ। ਉਹ ਭਿਵਾਨੀ ਦੇ ਡਿਪਟੀ ਕਮਿਸ਼ਨਰ ਜੈਵੀਰ ਸਿੰਘ ਆਰਿਆ ਦੇ ਕੋਵਿਡ-19 ਤੋਂ ਠੀਕ ਹੋਣ ਕੇ ਆਪਣਾ ਕਾਰਜਭਾਰ ਸੰਭਾਲਣ ਤਕ ਵਧੀਕ ਪ੍ਰਭਾਰ ਵਜੋ ਇਹ ਕਾਰਜ ਦੇਖਣਗੇ।ਮੁੱਖ ਮੰਤਰੀ ਦਫਤਰ ਵਿਚ ਰਿਸੋਰਸ ਮੋਬਲਾਈਜੇਸ਼ਨ ਸੈਲ ਵਿਚ ਸਲਾਹਕਾਰ ਅਤੇ ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ (ਆਈਆਰਐਸ) ਨੂੰ ਮੁੰਖ ਮੰਤਰੀ ਐਲਾਨਾਂ ਦੇ ਲਾਗੂ ਕਰਨ ਨਾਲ ਸਬੰਧਿਤ ਕਾਰਜ ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।ਇਸੀ ਤਰ੍ਹਾ, ਐਚਸੀਐਸ ਅਧਿਕਾਰੀ ਦੇਵੇਂਦਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਜਿਲ੍ਹਾ ਪਾਣੀਪਤ ਵਿਚ ਉਦਯੋਗ ਅਤੇ ਵਪਾਰ ਵਿਭਾਗ ਵਿਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ। ਉਹ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਹਰਿਆਣਾ ਅਤੇ ਕੌਮੀ ਰਾਜਧਾਨੀ ਖੇਤਰ, ਦਿੱਲੀ ਨੂੰ ਲਿਕਵਿਡ ਆਕਸੀਜਨ ਦੇ ਅਲਾਟਮੈਂਟ ਕੋਆ ਦੇ ਉਤਪਾਦਨ ਅਤੇ ਸੁਚਾਰੂ ਅਤੇ ਬਿਨ੍ਹਾਂ ਰੁਕਾਵਟ ਸਪਲਾਈ/ਆਵਾਜਾਈ ਨਾਲ ਜੁੜੇ ਤਮਾਮ ਮੁਦਿਆਂ ਦੀ ਨਿਗਰਾਨੀ ਵਿਚ ਵਿਕਾਸ ਯਾਦਵ ਦੀ ਸਹਾਇਤਾ ਕਰਣਗੇ।