ਉੜੀਸਾ ਤੋਂ ਆਕਸੀਜਨ ਲਿਆਉਣ ਲਈ ਏਅਰ ਲਿਫਟ ਕਰ ਕੇ ਭੇਜੇ ਗਏ ਟੈਂਕਰ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੁੜ ਵੱਧਦੇ ਸੰਕ੍ਰਮਣ ਨੂੰ ਦੇਖਦੇ ਹੋਏ ਸਰਕਾਰੀ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਵਿਵਸਥਾ ਪ੍ਰਬੰਧਨ ਕਰ ਰਹੀ ਹੈ, ਚਾਹੇ ਉਹ ਆਕਸੀਜਨ ਹੋਵੇ, ਡਾਕਟਰ ਹੋਣ, ਕੋਵਿਡ ਹਸਪਤਾਲ, ਵੈਕਸੀਨੇਸ਼ਨ ਕੇਂਦਰ, ਕੰਟੇਨਮੈਂਟ ਜੋਨ, ਕੋਵਿਡ ਬੈਡ ਦੀ ਉਪਲਬਧਤਾ ਹੋਵੇ।ਮੁੱਖ ਮੰਤਰੀ ਅੱਜ ਇੱਥੇ ਇਕ ਪੱਤਰਕਾਰ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੂਬੇ ਵਿਚ ਆਕਸੀਜਨ ਦੀ ਉਪਲਬਧਤਾ 162 ਐਮਟੀ ਹੈ ਅਤੇ ਕੱਲ ਕੇਂਦਰ ਸਰਕਾਰ ਨੇ ਹਰਿਆਣਾ ਦੇ ਲਈ 70 ਐਮਟੀ ਵੱਧ ਆਕਸੀਜਨ ਦੀ ਮੰਜੂਰੀ ਦਿੱਤੀ ਹੈ। ਇਹ ਵਧੀ ਹੋਈ ਗਿਣਤੀ ਅਗਲੇ ਦੋ ਤੋਂ ਤਿੰਨ ਦਿਨ ਵਿਚ ਉਪਲਬਧ ਹੋਣੀ ਸ਼ੁਰੂ ਹੋ ਜਾਵੇਗੀ। ਕਿਉਂਕਿ ਇਹ ਉੜੀਸਾ ਤੌਂ ਲਿਆਈ ਜਾਣੀ ਹੈ। ਇਸ ਦੇ ਲਈ ਵਿਸ਼ੇਸ਼ ਟ੍ਰੇਨ ਰਵਾਨਾ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕੁੱਝ ਟੈਂਕਰ ਏਅਰ ਲਿਫਟ ਕਰ ਕੇ ਵੀ ਉੜੀਸਾ ਭੇਜੇ ਗਏ ਹਨ। ਵਿਦੇਸ਼ਾਂ ਤੋਂ ਆਕਸੀਜਨ ਕੰਸਨਟ੍ਰੇਟਰ ਵੀ ਕਾਫੀ ਗਿਣਤੀ ਵਿਚ ਮੰਗਵਾਏ ਜਾ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸੰਕਟ ਦੇ ਸਮੇਂ ਵਿਚ ਸਾਰੇ ਸੂਬਾਵਾਸੀਆਂ ਤੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਹੈ ਕਿ ਸਾਨੂੰ ਇਕਜੁਟ ਹੋ ਕੇ ਇਸ ਸੰਕਟ ਤੋਂ ਬਾਹਰ ਨਿਕਲਣਾ ਹੈ। ਇਸ ਲਈ ਨਿਰਾਸ਼ਾ ਦਾ ਵਾਤਾਵਰਣ ਨਾ ਬਨਣ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਤਕ ਬੈਡਸ ਦੀ ਗਲ ਹੈ, ਉਨ੍ਹਾਂ ਨੇ ਖੁਦ ਕਈ ਥਾਂ ਜਾ ਕੇ ਵਿਵਸਥਾ ਖੁਦ ਦੇਖੀ ਹੈ। ਪਾਣੀਪਤ ਵਿਚ 500 ਬੈਡਸ ਦਾ ਹਸਪਤਾਲ ਨਿਰਮਾਣਧੀਨ ਹੈ, ਜਿਸ ਦੇ ਨਾਲ ਹੀ ਆਕਸੀਜਨ ਦਾ ਪਲਾਂਟ ਹੈ। ਹਿਸਾਰ ਦੇ ਜਿੰਦਲ ਸਕੂਲ ਵਿਚ 500 ਬੈਡ ਦਾ ਹਸਪਤਾਲ, ਪੀਜੀਆਈ ਰੋਹਤਕ ਵਿਚ 650 ਨਵੇਂ ਬੈਡਸ ਦੀ ਵਿਵਸਥਾ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 150 ਬੈਡਸ ਚਾਲੂ ਹੋ ਗਏ ਹਨ। ਫਰੀਦਾਬਾਦ ਵਿਚ100 ਬੈਡ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੁਰੁਗ੍ਰਾਮ ਵਿਚ ਇਕ ਪ੍ਰਾਈਵੇਟ ਕੰਪਨੀ ਦੇ ਗੈਸਟ ਹਾਊਸ ਵਿਚ 250 ਬੈਡ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸੇਨਾ ਨੇ ਵੀ ਫਰੀਦਾਬਾਦ ਦੇ ਮੈਡੀਕਲ ਕਾਲਜ ਦੇ ਲਈ ਡਾਕਟਰਜ ਪੈਰਾਮੈਡੀਕਲ ਸਟਾਫ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ, ਐਮਬੀਬੀਐਸ ਆਖੀਰੀ ਸਾਲ ਅਤੇ ਪੀਜੀ ਮੈਡੀਕਲ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਵੀ ਇਲਾਜ ਦੇ ਲਈ ਤੈਨਾਤ ਕੀਤੇ ਜਾਣ ਦਾ ਕਾਰਜ ਕੀਤਾ ਜਾ ਰਿਹਾ ਹੈ। ਨਾਲ ਹੀ, ਪ੍ਰਸਾਸ਼ਨਿਕ ਸੇਵਾ ਵਿਚ ਕੰਮ ਕਰ ਰਹੇ ਅਜਿਹੇ ਅਫਸਰ ਜਿਨ੍ਹਾਂ ਨੇ ਐਮਬੀਬੀਐਸ ਅਤੇ ਹੋਰ ਮੈਡੀਕਲ ਸਿਖਿਆ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਵੀ ਇਸ ਸੰਕਟ ਕਾਲ ਵਿਚ ਹਸਪਤਾਲਾਂ ਵਿਚ ਜਰੂਰਤ ਅਨੁਸਾਰ ਭੇਜੇ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਐਨਜੀਓ ਅਤੇ ਵਾਲੰਟੀਅਰਸ ਵੀ ਅੱਗੇ ਆ ਰਹੇ ਹਨ।ਪੱਤਰਕਾਰਾਂ ਵੱਲੌਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਉਨ ਦੇ ਕਾਰਣ ਆਰਥਕ ਚੱਕਰ ਪ੍ਰਭਾਵਿਤ ਹੁੰਦਾ ਹੈ, ਜਿਸ ਨੂੰ ਮੁੜ ਪਟਰੀ ਤੇ ਲਿਆਉਣ ਵਿਚ ਸਮੇਂ ਲਗਦਾ ਹੈ, ਇਸ ਲਈ ਉਦਯੋਗਾਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਚਲਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਾਕਡਾਉਨ ਦੀ ਥਾਂ ਧਾਰਾ 144 ਦਾ ਸਖਤੀ ਨਾਲ ਪਾਲਣ ਕਰਵਾਉਣ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਗਏ ਹਨ। ਕਿਸੇ ਵੀ ਸਥਾਨ ਤੇ ਭੀੜ ਨਾ ਹੋਵੇ ਇਹ ਯਕੀਨੀ ਕਰਨ ਦੇ ਲਈ ਪ੍ਰਸਾਸ਼ਨਿਕ ਅਮਲਾ ਲਗਿਆ ਹੋਇਆ। ਵਿਆਹ ਆਦਿ ਸਮਾਜਿਕ ਪੋ੍ਰਗ੍ਰਾਮ ਵੀ ਬਿਨ੍ਹਾਂ ਮੰਜੂਰੀ ਦੇ ਨਹੀਂ ਕਰਵਾਏ ਜਾ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਜੂਰੀ ਦੇ ਬਾਵਜੂਦ ਕੋਵਿਡ ਪੋ੍ਰਟੋਕਾਲ ਦੇ ਤਹਿਤ ਨਿਰਧਾਰਤ ਗਿਣਤੀ ਵਿਚ ਹੀ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ।ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਪਿਛਲੇ ਦਿਨਾਂ ਜਦੋਂ ਉਹ ਰੋਹਤਕ ਦੌਰੇ ਤੇ ਸਨ ਤਾਂ ਕੋਰੋਨਾ ਦੇ ਕਾਰਣ ਹੋ ਰਹੀ ਮੌਤ ਦੇ ਉਨ੍ਹਾਂ ਦੇ ਬਿਆਨ ਦੀ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਮਤੌਰ ਤੇ ਖੁਲ ਕੇ ਬੋਲਦੇ ਹਾਂ ਅਤੇ ਕਦੀ ਲੀਪਾਪੋਤੀ ਦੀ ਭਾਸ਼ਾ ਇਸਤੇਮਾਲ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਇਕ ਪਰਿਵਾਰ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਜਾਣ ਵਾਲੇ ਦਾ ਹਰ ਕਿਸੇ ਨੂੰ ਦੁਖ ਹੋਣਾ ਸਵਾਭਾਵਕ ਹੈ। ਮੈਂ ਪੂਰੇ ਸੂਬੇ ਨੂੰ ਆਪਣਾ ਪਰਿਵਾਰ ਮੰਨਦਾ ਹਾਂ। ਜਦੋਂ ਸੂਬੇ ਵਿਚ ਕੋਈ ਇਕ ਵੀ ਮੌਤ ਹੁੰਦੀ ਹੈ ਤਾਂ ਉਸ ਦਾ ਵੀ ਮੈਨੂੰ ਦੁੱਖ ਹੁੰਦਾ ਹੈ। ਸਾਨੂੰਸੂਬੇ ਦੇ ਹਰ ਨਾਗਰਿਕ ਨੂੰ ਇਸ ਮਹਾਮਾਰੀ ਤੋਂ ਬਚਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੈਤਿਕ ਮੱਤਭੇਦ ਭੁਲਆ ਕੇ ਪੂਰੇ ਸਮਾਜ ਨੂੰ ਇਕੱਠੇ ਮਿਲ ਕੇ ਇਸ ਆਪਦਾ ਤੋਂ ਪਾਰ ਪਾਨਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਫਸਟ ਏਡ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਕਿਸੀ ਵੀ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਾ ਤਾਂ ਆਕਸੀਜਨ ਦੀ ਅਤੇ ਨਾ ਹੀ ਜੀਵਨ ਰੱਕਸ਼ਕ ਇੰਜੈਕਸ਼ਨ ਤੇ ਦਵਾਈਆਂ ਦੀ ਕੋਈ ਕਮੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਾਕਟਰ ਦੇ ਸੁਝਾਅ ਬਾਅਦ ਹੀ ਰੇਮਡੇਸਿਵਰ ਅਤੇ ਹੋਰ ਇੰਜੈਕਸ਼ਨ ਲੈਣ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਕੋਰੋਨਾ ਸੰਕ੍ਰਮਣ ਹੋਣ ਬਾਅਦ ਛੇ੍ਰਸੱਤ ਦਿਨ ਤਕ ਹੀ ਰੇਮਡੇਸਿਵਰ ਇੰਜੈਕਸ਼ਨ ਕਾਰਗਰ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇੰਜੈਕਸ਼ਨ ਦੀ 3000 ਡੋਜ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਹਨ। ਨਿਜੀ ਹਸਪਤਾਲਾਂ ਦੇ ਲਈ ਉਪਲਬੁਧ ਸਟਾਕ ਦੇ ਵੰਡ ਵਿਚ ਕੁਝ ਸਮਸਿਆਵਾਂ ਹਨ ਜਿਸ ਦੇ ਹੱਲ ਲਈ ਵੱਖ ਤੋਂ ਅਧਿਕਾਰੀ ਨਿਯੁਕਤ ਕੀਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਇਹ ਲਹਿਰ ਪਿਛਲੇ ਸਾਲ ਦੀ ਤਰ੍ਹਾ ਨਹੀਂ ਹੈ। ਪਿਛਲੇ ਸਾਲ ਰੋਜਾਨਾ 3100 ਮਰੀਜਾਂ ਦਾ ਵੱਧੋ ਵੱਧ ਆਂਕੜਾ ਆਇਆ ਸੀ ਅਤੇ ਫਰਵਰੀ ਆਉਂਦੇ੍ਰਆਉਂਦੇ ਇਹ ਕਾਫੀ ਘੱਟ ਹੋ ਗਿਆ ਸੀ। ਪਿਛਲੇ ਤਿੰਨ ਤੋਂ ਚਾਰ ਦਿਨ ਵਿਚ ਸੂਬੇ ਵਿਚ ਰੋਜਾਨਾ 10 ਤੋਂ 12 ਹਜਾਰ ਨਵੇਂ ਕੋਵਿਡ ਮਰੀਜ ਆ ਰਹੇ ਹਨ। ਇਸੀ ਗਿਣਤੀ ਨੂੰ ਦੇਖਦੇ ਹੋਏ ਸਾਰੇ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਪਹਿਲਾਂ ਜਿਆਦਾਤਰ 3100 ਮਰੀਜਾਂ ਦੀ ਰੋਜਾਨਾ ਗਿਣਤੀ ਨੁੰ ਦੇਖਦੇ ਹੋਏ ਵਿਵਸਥਾਵਾਂ ਕੀਤੀਆਂ ਗਈਆਂ ਸਨ।