ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਇੰਟਰ ਸਟੇਟ ਨਸ਼ੀਲੇ ਪਦਾਰਥ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਇਸ ਸਿਲਸਿਲੇ ਵਿਚ ਸਿਰਸਾ ਜਿਲ੍ਹੇ ਤੋਂ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜੇ ਤੋਂ 900 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ, ਜੋ ਸਿਰਸਾ ਦੇ ਏਲਲਾਬਾਦ ਸਮੇਤ ਰਾਜਸਤਾਨ ਅਤੇ ਪੰਜਾਬ ਦੇ ਇਲਾਕਿਆਂ ਵਿਚ ਸਪਲਾਈ ਕੀਤੀ ਜਾਣੀ ਸੀ।ਬਰਾਮਦ ਹੀਰੋਇਨ ਦੀ ਕੀਮਤ ਕੌਮਾਂਤਰੀ ਬਾਜਾਰ ਵਿਚ ਕਰੋੜਾਂ ਰੁਪਏ ਹਨ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਪੰਜਾਬ ਨਿਵਾਸੀ ਅਮਨਦੀਪ ਸਿੰਘ, ਰਾਜਸਤਾਨ ਦੇ ਗੁਰਮੀਤ ਸਿੰਘ ਅਤੇ ਸਿਰਸਾ ਦੇ ਏਲਨਾਬਾਦ ਦੇ ਰਹਿਣ ਵਾਲੇ ਨਾਨਕ ਸਿੰਘ ਵਜੋ ਹੋਈ ਹੈ।ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਉਕਤ ਤਿੰਨਾਂ ਵੱਲੋਂ ਇਹ ਹੀਰੋਇਨ ਦਿੱਲੀ ਤੋਂ ਲਿਆਈ ਗਈ ਸੀ ਅਤੇ ਰਾਜਤਸਾਨ, ਪੰਜਾਬ ਸਮੇਤ ਸਿਰਸਾ ਦੇ ਏਲਨਾਬਾਦ ਖੇਤਰਾਂ ਵਿਚ ਸਪਲਾਈ ਕੀਤੀ ਜਾਣੀ ਸੀ। ਅਮਨਦੀਪ ਅਤੇ ਗੁਰਮੀਤ ਸਿੰਘ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਦੇ ਤਹਿਤ ਇਕ-ਇਕ ਮਾਮਲਾ ਦਰਜ ਹੈ। ਪੁਛਗਿਛ ਵਿਚ ਇਹ ਵੀ ਪਤਾ ਚਲਿਆ ਹੈ ਕਿ ਗਿਰਫਤਾਰ ਦੋਸ਼ੀ ਲੰਬੇ ਸਮੇਂ ਤੋਂ ਹਰਿਆਣਾ, ਪੰਜਾਬ ਅਤੇ ਰਾਜਸਤਾਨ ਵਿਚ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਧੰਧੇ ਨਾਲ ਜੁੜੇ ਹੋਏ ਸਨ।ਏਂਟੀ ਨਾਰਕੋਟਿਕਸ ਸੈਲ ਦੀ ਇਕ ਪੁਲਿਸ ਟੀਮ ਨਾਕਾਬੰਦੀ ਦੌਰਾਨ ਹਿਸਾਰ ਰੋਡ ਏਰਿਆ ਵਿਚ ਇਕ ਨਾਕੇ ‘ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਇਕ ਕਾਰ ਨੁੰ ਰੋਦੇ ਹੋਏ ਇਸ ਵਿਚ ਸਵਾਰ ਨੌਜੁਆਨਾਂ ਦੀ ਤਲਾਸ਼ੀ ਲਈ ਤਾਂ ਗਿਰਫਤਾਰ ਦੋਸ਼ੀਆਂ ਦੇ ਕਬਜੇ ਤੋਂ 900 ਗ੍ਰਾਮ ਹੀਰੋਇਨ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਅ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡਰੱਗ-ਪੈਡਲਿੰਗ ਦੇ ਇਸ ਨੈਟਵਰਕ ਵਿਚ ਸ਼ਾਮਿਲ ਹੋਰ ਲੋਕਾਂ ਦੇ ਨਾਂਅ ਦਾ ਪਤਾ ਲਗਾਉਣ ਦੇ ਲਈ ਅੱਗੇ ਦੀ ਜਾਂਚ ਜਾਰੀ ਹੈ।ਡੀਜੀਪੀ ਸ੍ਰੀ ਮਨੋਜ ਯਾਦਵ ਨੇ ਸਿਰਸਾ ਦੇ ਐਸਪੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ੇ ਦੇ ਖਿਲਾਫ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਨਸ਼ੇ ਦੇ ਖਤਰੇ ਨੁੰ ਰੋਕਨ ਦੇ ਲਈ ਰਾਜ ਪੁਲਿਸ ਲਗਾਤਾਰ ਯਤਨਸ਼ੀਲ ਹੈ। ਸੂਬੇ ਵਿਚ ਡਰੱਗ ਦੀ ਸਪਲਾਈ ਦੇ ਸਾਰੇ ਨਾਪਾਕ ਮੰਸੂਬੇ ਨੂੰ ਲਗਾਤਾਰ ਅਸਫਲ ਕੀਤਾ ਜਾ ਰਿਹਾ ਹੈ।