ਐਮਰਜੈਂਸੀ ਸਥਿਤੀ ਦੇ ਲਈ ਪਾਣੀਪਤ ਵਿਚ 500ਤੋਂ1000 ਬੈਡ ਵਾਲੇ ਕੋਵਿਡ ਹਸਪਤਾਲ ਦੀ ਸਥਾਪਨਾ ਦੇ ਲਈ ਡੀਆਰਡੀਓ ਦੇ ਨਾਲ ਚਲ ਰਹੀ ਹੈ ਗਲਬਾਤ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਵਿਚ ਲਾਕਡਾਊਨ ਦੀ ਚੱਲ ਰਹੀ ਅਫਵਾਹਾਂ ਤੇ ਵਿਰਾਮ ਲਗਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਲਾਕਡਾਉਨ ਨਹੀਂ ਲਗਾਇਆ ਜਾਵੇਗਾ। ਹਾਲਾਂਕਿ, ਕੋਰੋਨਾ ਤੋ ਬਚਾਅ ਦੇ ਲਈ ਸਾਰੀ ਤਰ੍ਹਾ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਜਰੂਰ ਅਮਲ ਵਿਚ ਲਿਆਇਆ ਜਾਵੇਗਾ। ਮੁੱਖ ਮੰਤਰੀ ਨੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਹੋ ਕੇ ਆਪਣੇ ਕਾਰਜ ਵਿਚ ਲੱਗੇ ਰਹਿਣ, ਕਿਸੇ ਤਰ੍ਹਾ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਹਰਿਆਣਾ ਸਰਕਾਰ ਤੁਹਾਡੇ ਨਾਲ ਖੜੀ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਲਗਣ ਦੇ ਕਾਰਣ ਅਰਥਵਿਵਸਥਾ ਚੱਕਰ ਰੁਕਨ ਨਾਲ ਕਈ ਮਜਦੂਰਾਂ ਨੁੰ ਸਮਸਿਆ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਮਜਦੂਰਾਂ ਅਤੇ ਕਾਮਿਆਂ ਵਿਸ਼ੇਸ਼ਕਰ ਰੋਜਾਨਾ ਅਤੇ ਮਹੀਨਾ ਤਨਖਾਹ ਤੇ ਕੰਮ ਕਰਨ ਵਾਲਿਆਂ ਦੇ ਹਿੱਤਾ ਨੂੰ ਧਿਆਨ ਵਿਚ ਰੱਖਦੇ ਹੋਏ, ਹਰਿਆਣਾ ਵਿਚ ਕੋਈ ਲਾਕਡਾਊਨ ਨਹੀਂ ਲਗਾਇਆ ਜਾਵੇਗਾ।ਮੁੱਖ ਮੰਤਰੀ ਅੱਜ ਹਰਿਆਣਾ ਕੀ ਬਾਤ ਪੋ੍ਰਗ੍ਰਾਮ ਰਾਹੀਂ ਟੈਲੀਵਿਜਨ ਤੇ ਸਿੱਧਾ ਪ੍ਰਸਾਰਣ ਵੱਲੋਂ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਬਰੀ ਨੇ ਰਾਜ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਮੌਜੂਦਾ ਕੋਵਿਡ੍ਰ19 ਮਾਮਲਿਆਂ ਵਿਚ ਹੋ ਰਹੇ ਵਾਧੇ ਕਾਰਣ ਉਤਪਨ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ੍ਰ19 ਮਰੀਜਾਂ ਦੇ ਲਈ ਕਾਫੀ ਮੈਡੀਕਲ ਵਿਵਸਥਾ ਯਕੀਨੀ ਕਰਨ ਦੇ ਲਈ ਹਰਿਆਣਾ ਸਰਕਾਰ ਨੇ ਹਾਲ ਹੀ ਵਿਚ ਪਾਣੀਪਤ ਵਿਚ 500 ਤੋਂ 1000 ਬੈਡ ਵਾਲੇ ਕੋਵਿਡ ਹਸਪਤਾਲ ਦੀ ਸਥਾਪਨਾ ਲਈ ਡੀਆਰਡੀਓ ਦੇ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਹੈ। ਇਸ ਹਸਪਤਾਲ ਦੀ ਵਰਤੋ ਐਮਰਜੈਂਸੀ ਸਥਿਤੀ ਵਿਚ ਕੀਤੀ ਜਾਵੇਗੀ।