ਚੰਡੀਗੜ੍ਹ – ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਹਰਿਆਣਾ ਵਿਚ ਕੋਵਿਡ ਸੰਕ੍ਰਮਣ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾ ਕੰਟਰੋਲ ਵਿਚ ਹੈ ਅਤੇ ਹੁਣ ਤਕ ਲਾਕਡਾਊਨ ਲਗਾਉਣ ਦੀ ਜਰੁਰਤ ਨਹੀਂ ਹੈ।ਇਹ ਗਲ ਉਨ੍ਹਾਂ ਨੇ ਅੱਜ ਵੀਡੀਓ ਕਾਨਫ੍ਰੈਂਸ ਫਰੀਦਾਬਾਦ ਵਿਚ ਕੋਵਿਡ-19 ਸੰਕ੍ਰਮਣ ਨਾਲ ਸਬੰਧਿਤ ਜਿਲ੍ਹੇ ਦੀ ਵਿਵਸਥਾਵਾਂ ਦਾ ਜਾਇਜਾ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਹੀ। ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਪਿਛਲੇ ਦਿਨਾਂ ਕੋਵਿਡ ਦੀ ਸਥਿਤੀ ਦੇ ਤਹਿਤ ਨਿਗਰਾਨੀ ਤਹਿਤ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ।ਸ੍ਰੀ ਕੌਸ਼ਲ ਨੇ ਜਿਲ੍ਹੇ ਦੀ ਵਿਵਸਥਾਵਾਂ ਦਾ ਜਾਇਜਾ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਜਿਲ੍ਹਾ ਅਧਿਕਾਰੀਆਂ ਨੂੰ ਵੀਡੀਓ ਕਾਨਫ੍ਰੈਸਿੰਗ ਰਾਹੀਂ ਚੰਡੀਗੜ੍ਹ ਤੋਂ ਦਿੱਤੇ, ਜਦੋਂ ਕਿ ਫਰੀਦਾਬਾਦ ਵਿਚ ਡਿਪਟੀ ਕਮਿਸ਼ਨਰ ਗਰਿਮਾ ਮਿੱਤਲ ਸਮੇਤ ਹੋਰ ਜਿਲ੍ਹਾ ਦੇ ਸੀਨੀਅਰ ਅਧਿਕਾਰੀ ਵੀਡੀਓ ਕਾਨਫ੍ਰੈਂਸ ਨਾਲ ਜੁੜੇ।ਇਸ ਕਾਨਫ੍ਰੈਂਸ ਦੋਰਾਨ ਸ੍ਰੀ ਸੰਜੀਵ ਕੌਸ਼ਲ ਨੇ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਵਿਚ 30 ਫੀਸਦੀ ਬੈਡ ਦੀ ਸਹੂਲਤ ਨਿਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਲਈ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਇਸੀ ਤਰ੍ਹਾ, ਆਈਸੋਲੇਸ਼ਨ ਵਿਚ ਰਹਿਣ ਵਾਲੇ ਮਰੀਜਾਂ ਨੂੰ ਵੀ ਜੰਗੀ ਤਰ੍ਹਾ ਨਾਲ ਸਮਝਣਾ ਚਾਹੀਦਾ ਹੈਕਿ ਆਈਸੋਲੇਸ਼ਨ ਵਿਚ ਕਿਸ ਤਰ੍ਹਾ ਨਾਲ ਉਹ ਆਪਣੇ ਸਿਹਤ ਦੀ ਦੇਖਭਾਲ ਕਰਨ ਕਿਉਂਕਿ 60 ਤੋਂ 70 ਫੀਸਦੀ ਅਜਿਹੇ ਆਈਸੋਲੇਸ਼ਨ ਦੇ ਮਰੀਜਾਂ ਨੂੰ ਹਸਪਤਾਲਾਂ ਦੀ ਜਰੂਰਤ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ, ਕੋਵਿਡ-19 ਮਰੀਜਾਂ ਨੂੰ ਟੇਲੀਮੈਡੀਸਨ ਦੇ ਨਾਲ-ਨਾਲ ਹੋਰ ਉਪਚਾਰ ਦੇ ਢੰਗਾਂ ਨੂੰ ਵੀ ਅਪਨਾਉਦੇ ਹੋਏ ਸਮਝਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਸੋਲੇਸ਼ਨ ਵਿਚ ਰਹਿਣ ਵਾਲੇ ਮਰੀਜਾਂ ਨੂੰ ਆਕਸੀਮੀਟਰ ਦੇ ਨਾਲ-ਨਾਲ ਇਕ ਕਿੱਟ ਵੀਦਿੱਤੇ ਜਾਣ ਦਾ ਪ੍ਰਾਵਧਾਨ ਕੀਤਾ ਜਾਦਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸਿਹਤ ਦੇ ਸਬੰਧ ਵਿਚ ਇਸ ਕਿੱਟ ਦੀ ਵਰਤੋ ਕਰ ਸਕਣ।ਸ੍ਰੀ ਕੌਸ਼ਲ ਨੇ ਜਿਲ੍ਹਾ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਲ੍ਹਾ ਵਿਚ ਕੋਵਿਡ ਮਰੀਜਾਂ ਦੀ ਸਹੂਲਤ ਦੇ ਲਈ ਕਾਲ ਸੈਂਟਰ ਜਾਂ ਮੋਬਾਇਲ ਐਪ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਅਪਡੇਟ ਨੂੰ ਕੋਵਿਡ ਮਰੀਜ ਤੇ ਆਮ ਜਨਤਾ ਦੇਖ ਸਕਣ ਅਤੇ ਨਾਲ ਹੀ ਸਬੰਧਿਤ ਡਿਪਟੀ ਕਮਿਸ਼ਨਰ ਤੇ ਸੀਐਮਓ ਇਸ ਐਪ ਰਾਹੀਂ ਮਾਨੀਟਰਿੰਗ ਕਰ ਸਕਣ। ਵਧੀਕ ਮੁੱਖ ਸਕੱਤਰ ਸ੍ਰੀ ਕੌਸ਼ਲ ਨਡੇ ਦਸਿਆ ਕਿ ਕ੍ਰਿਟੀਕਲ ਮਰੀਜਾਂ ਦੇ ਲਈ ਮੈਡੀਕਲ ਕਾਲਜਾਂ ਵਿਚ 100 ਬੈਡ ਦਪ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਸੀਐਮਓ ਨੂੰ ਇਹ ਸ਼ਕਤੀਆਂ ਵੀ ਪ੍ਰਦਾਨ ਕਰਨ ਕਿ ਜੇਕਰ ਡਾਕਟਰ ਜਾਂ ਪੈਰਾਮੈਡੀਕਸ ਦੀ ਕਮੀ ਹੁੰਦੀ ਹੈ ਤਾਂ ਇਹ ਡਾਕਟਰਾਂ ਅਤੇ ਪੈਰਾਮੈਡੀਕਲ ਨੂੰ ਵੀ ਕੋਵਿਡ-19 ਮਰੀਜਾਂ ਦੀ ਦੇਖਭਾਲ ਦੇ ਲਈ ਵਿਵਸਥਾ ਕਰ ਸਕਣ। ਸ੍ਰੀ ਕੌਸ਼ਲ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਜੇਕਰ ਉਹ ਹੋਟਲ ਵਿਚ ਮਰੀਜਾਂ ਨੂੰ ਰੱਖਣ ਦੇ ਲਈ ਵਿਵਸਥਾ ਕਰਦੇ ਹਨ ਤਾਂ ਇਸ ਦਾ ਵੀ ਪ੍ਰਾਵਧਾਨ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਹਸਪਤਾਲਾਂ ਦੀ ਓਪੀਡੀ ਹੋਰ ਨਾਲ ਕੋਵਿਡ ਮਰੀਜਾਂ ਤੇ ਗਰੀਬ, ਜਿਨ੍ਹਾਂ ਨੂੰ ਹਿਲਾਜ ਕਰਾਉਣ ਵਿਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਸਮਸਿਆ ਨਾ ਹੋਵੇ ਅਤੇ ਕੋਵਿਡ-19 ਪ੍ਰੋਟੋਕਾਲ ਨੂੰ ਵੀ ਧਿਆਨ ਵਿਚ ਰੱਖਣ।ਸ੍ਰੀ ਕੌਸ਼ਲ ਨੇ ਦਸਿਆ ਕਿ ਹਰਿਆਣਾ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਪਰ ਫਰੀਦਾਬਾਦ ਦੇ ਜਿਲ੍ਹਾ ਅਧਿਕਾਰੀਆਂ ਨੂੰ ਆਕਸੀਜਨ ਦੀ ਨਿਯਮਤ ਨਿਗਰਾਨੀ ਰੱਖਣੀ ਹੋਵੇਗੀ ਤਾਂ ਜੋ ਕਿਸੇ ਵੀ ਤਰ੍ਹਾ ਨਾਲ ਕਿਸੇ ਵੀ ਮਰੀਜ ਨੂੰ ਮੁੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, ਸ੍ਰੀ ਕੌਸ਼ਲ ਨੇ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੋਵਿਡ-19 ਟੇਸਟਿੰਗ ਅਤੇ ਦੇਖਭਾਲ ਵਿਚ ਲੱਗੇ ਡਾਕਟਰਾਂ ਨੂੰ ਚਾਹੇ ਉਹ ਪ੍ਰਾਈਵੇਅ ਜਾਂ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਦੇ ਹਨ ਕੋਈ ਵੀ ਕੋਵਿਡ ਸਿੰਪਟਮ ਵਾਲੇ ਵਿਅਕਤੀ ਦਾ ਕੋਵਿਡ ਟੇਸਟ ਜਰੂਰ ਕਰਨਾ ਚਾਹੀਦਾ ਹੈ।ਵਧੀਕ ਮੁੱਖ ਸਕੱਤਰ ਨੇ ਐਡਮੀਸੀਵਰ ਦਵਾਈ ਦੀ ਕਾਲਾਬਜਾਰੀ ‘ਤੇ ਰੋਕ ਲਗਾਉਣ ਦੇ ਲਈ ਜਿਲ੍ਹਾ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਦਵਾਈ ਦੀ ਕਾਲਾਬਜਾਰੀ ਨੂੰ ਹਰ ਹਾਲਤ ਵਿਚ ਰੋਕਿਆ ਜਾਵੇ ਅਤੇ ਲਗਾਤਾਰ ਨਿਗਰਾਨੀ ਬਣਾਏ ਰੱਖੀ ਜਾਵੇ। ਇਸ ਤੋਂ ਇਲਾਵਾ, ਗ੍ਰਾਮੀਣ ਅਤੇ ਸ਼ਹਿਰੀ ਖੇਰਤਾਂ ਵਿਚ ਲਗਾਤਾਰ ਸਵੱਛਤਾ ਮੁਹਿੰਮ ਚਲਾਈ ਜਾਵੇ ਅਤੇ ਸੈਨੇਟਾਈਜੇਸ਼ਨ ਕੀਤੀ ਜਾਵੇ। ਨਾਲ ਹੀ ਨਾਲ ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾ ਨਾ ਹੋ ਪਾਵੇ, ਇਸ ‘ਤੇ ਨਿਗਰਾਨੀ ਅਧਿਕਾਰੀਆਂ ਨੂੰ ਰੱਖਣੀ ਹੋਵੇਗੀ।