ਸੀਐਸਆਰ ਵੱਲੋਂ ਦਿੱਤਾ ਜਾਨਾ ਵਾਲਾ ਸਹਿਯੋਗ ਬਿਹਤਰੀਨ, ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ-ਸੀਐਮ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੱਭਕਾ ਸਾਥ-ਸੱਭਕਾ ਵਿਕਾਸ ਦੇ ਮੂਲ ਮੰਤਰ ਨੂੰ ਮੂਰਤ ਰੂਪ ਦੇਣ ਵਿਚ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲੀਟੀ (ਸੀਐਸਆਰ) ਪ੍ਰਤੀਨਿਧੀਆਂ ਦੀ ਇਕ ਬਹੁਤ ਮਹਤੱਵਪੂਰਣ ਭੁਮਿਕਾ ਹੈ। ਇੰਨ੍ਹਾਂ ਦੇ ਵੱਲੋਂ ਕੀਤੇ ਗਏ ਸ਼ਾਨਦਾਰ ਯਤਨਾਂ ਨਾਲ ਜਨਹਿਤ ਵਿਚ ਅਨੇਕਾਂ ਵਿਕਾਸ ਕੰਮਾਂ ਨੂੰ ਆਖੀਰੀ ਰੂਪ ਦਿੱਤਾ ਜਾ ਰਿਹਾ ਹੈ। ਸੂਬੇ ਵਿਚ ਸੀਐਸਆਰ ਦੇ ਪੈਸੇ ਨੂੰ ਬਿਹਤਰੀਨ ਢੰਗ ਨਾਲ ਵਰਤੋ ਕਰਨ ਦੇ ਲਈ ਅਸੀਂ ਇਸ ਦੇ ਲਈ ਇਕ ਟਰਸਟ ਦਾ ਗਠਨ ਗੀ ਕਰਾਂਗੇ।ਮੁੱਖ ਮੰਤਰੀ ਮਨੋਹਰ ਲਾਲ ਸ਼ਨੀਵਾਰ ਨੂੰ ਫਰੀਦਾਬਾਦ ਦੇ ਐਚਐਸਬੀਵੀ ਕਰਵੇਂਸ਼ਨ ਸਂੈਟਰ ਸੈਕਟਰ-12 ਵਿਚ ਸਮਾਰਟ ਸਿਟੀ ਦੇ ਸਬੰਧ ਵਿਚ ਆਯੋਜਿਤ ਪੋ੍ਰਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜਾਦੀ ਦੇ ਬਾਅਦ ਬਣੇ ਸੰਵਿਧਾਨ ਵਿਚ ਜਿੱਥੇ ਸਾਨੂੰ ਅਧਿਕਾਰਾਂ ਨਾਲ ਜਾਣੂੰ ਕਰਾਇਆ, ਉੱਥੇ ਸਾਨੂੰ ਆਪਣੀ ਜਿਮੇਵਾਰੀਆਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਇਸ ਦੇ ਤਹਿਤ ਹਰੇਕ ਨਾਗਰਿਕ ਨੂੰ ਜਾਗਰੁਕ ਨਾਗਰਿਕ ਬਣ ਕੇ ਇਕ ਜਿਮੇਦਾਰ ਨਾਗਰਿਕ ਦੀ ਭੁਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਹ ਸਵੱਛ ਭਾਰਤ ਮਿਸ਼ਨ ਵਰਗੀ ਮੁਹਿੰਮਾਂ ਨੂੰ ਸਫਲ ਬਨਾਉਣ ਵਿਚ ਆਪਣਾ ਹਰ ਸੰਭਵ ਯੌਗਦਾਨ ਦੇ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਕ੍ਰਮ ਵਿਚ ਇੰਡੀਅਨ ਆਇਲ ਵੱਲੋਂ ਅੱਜ ਸ਼ਹਿਰ ਦੀ ਸਵੱਛਤਾ ਮੁਹਿੰਮ ਨੂੰ ਸਫਲ ਬਣਾਏ ਜਾਣ ਦੇ ਸਬੰਧ ਵਿਚ ਦਿੱਤੇ ਕਿ ਸੀਐਸਆਰ ਦਾ ਸਹਿਯੋਗ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਫਰੀਦਾਬਾਦ ਆਪਣੇ ਨਵੇਂ ਮੇਗਾ ਪੋ੍ਰਜੈਕਟ ਦੇ ਚਲਦੇ ਦੇਸ਼ ਦੁਨੀਆ ਵਿਚ ਆਪਣੀ ਇਕ ਵੱਖ ਪਹਿਚਾਣ ਬਣਾਏਗਾ। ਜੋ ਵਿਕਾਸ ਦੇ ਖੇਤਰ ਵਿਚ ਹੋਰ ਸੂਬਿਆਂ ਦੇ ਲਈ ਵੀ ਇਕ ਪੇ੍ਰਰਣਾ ਤੇ ਮਿਸਾਲ ਹੋਵੇਗਾ।ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਯਸ਼ਪਾਲ ਨੇ ਨਗਰ ਨਿਗਮ, ਸਮਾਰਟ ਸਿਟੀ ਅਤੇ ਵੱਖ-ਵੰਖ ਕੰਪਨੀਆਂ ਦੇ ਸਹਿਯੋਗ ਨਾਲ ਸੰਯੁਕਤ ਰੂਪ ਨਾਲ ਚਲਾਈ ਜਾ ਰਹੀ ਸੀਐਸਆਰ ਗਤੀਵਿਧੀਆਂ ਅਤੇ ਪੋ੍ਰਜੈਕਆਂ ਦੇ ਬਾਰੇ ਜਾਣਾਕਰੀ ਦਿੰਦੇ ਹੋਏ ਦਸਿਆ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਜਿੱਥੇ ਇਕ ਪਾਸੇ ਸ਼ਹਿਰ ਵਿਚ ਸਾਫ-ਸੁਥਰਾ ਰੱਖਣ ਦੀ ਗਤੀਵਿਧੀਆਂ ਤੇਜ ਹੋਈਆਂ ਹਨ। ਉੱਥੇ ਸੀਐਸਆਰ ਦੇ ਸਹਿਯੋਗ ਨਾਲ ਬੇਸਟ ਮੈਨੈਜਮੈਂਟ ਤੇ ਹੋਰ ਪਦਾਰਥਾਂ ਦੇ ਬਾਅਦ ਇਸ ਦਾ ਸਦਉਪਯੋਗ ਵਧਾ ਕੇ ਇਸ ਸਬੰਧ ਵਿਚ ਲੋਕਾਂ ਨੂੰ ਮਿਲ ਕੇ ਜਾਗਰੁਗਕ ਕੀਤਾ ਜਾ ਰਿਹਾ ਹੈ।ਪੋ੍ਰਗ੍ਰਾਮ ਦੌਰਾਨ ਇੰਡੀਅਨ ਆਇਲ ਆਰਐਂਡਡੀ ਸੈਂਟਰ ਦੇ ਨਿਰਦੇਸ਼ਕ ਐਸਐਮਬੀ ਰਾਮਾ ਕੁਮਾਰ ਨੇ ਇੰਡੀਅਨ ਆਇਲ ਤੇ ਇਸ ਨਾ ਜੁੜੀ ਕਾਰਪੋਰੇਟਿਵ ਸੋਸ਼ਲ ਰਿਸਪਾਂਸੀਬਿਲੀਟੀ ਦੇ ਸਬੰਧ ਵਿਚ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਦਸਿਆ ਕਿ ਇਡੀਅਨ ਆਇਲ ਖੋਰ ਅਤੇ ਵਿਕਾਸ ਕੇਂਦਰ ਦਾ 65 ਏਕੜ ਵਿਚ ਫੈਲਿਆ ਹੋਇਆ ਉਰਜਾ ਦੇ ਖੇਤਰ ਵਿਚ ਏਸ਼ਿਆ ਦਾ ਸੱਭ ਤੋਂ ਵੱਡਾ ਕੇਂਦਰ ਹੈ। ਜਿਸ ਵਿਚ ਕੌਮੀ-ਕੌਮਾਂਤਰੀ ਪੱਧਰ ਦੇ 300 ਤੋਂ ਵੱਧ ਵਿਗਿਆਨਕ ਕੰਮ ਕਰਦੇ ਹਨ।ਪੋ੍ਰਗ੍ਰਾਕ ਵਿਚ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਹੋਰ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ਵਿਚ ਸਵੱਛਤਾ ਮੁਹਿੰਮ ਤਹਿਤ ਇੰਡੀਅਨ ਆਇਲ ਵੱਲੋਂ ਦਿੱਤੀ ਗਈ 26 ਈ-ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਪੌਧਾਰੋਪਨ ਵੀ ਕੀਤਾ। ਮੁੱਖ ਮੰਤਰੀ ਨੇ ਸਵੱਛ ਫਰੀਦਾਬਾਦ ਸਮਾਰਟ ਫਰੀਦਾਬਾਦ ਨਾਮਕ ਸਾਂਗ ਵੀ ਲਾਂਚ ਕੀਤਾ। ਇਸ ਦੇ ਨਾਲ ਹੀ ਬਿਟਵੀਨ ਐਮਸੀਐਫ ਅਤੇ ਜਨਾਗ੍ਰਹਿ ਸਂੈਟਰ ਫਾਰ ਸਿਟੀਜਨਸ਼ਿਪ ਐਂਡ ਡੇਮੋਕੇ੍ਰਸੀ ਦੇ ਨਾਲ ਇਕ ਐਮਓਯੂ ‘ਤੇ ਹਸਤਾਖਰ ਕੀਤੇ ਗਏ।