ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਗੈਰਕਾਨੂੰਨੀ ਅਸਲੇ ਨੂੰ, ਜਿੰਨ੍ਹਾਂ ਨੂੰ “ਗੋਸਟ ਗੰਨਜ਼” ਕਿਹਾ ਜਾਂਦਾ ਹੈ, ਨੂੰ ਨਿਸ਼ਾਨਾ ਬਣਾਉਂਦੇ ਹੋਏ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਇਸਨੂੰ ਅੰਤਰਰਾਸ਼ਟਰੀ ਨਮੋਸ਼ੀ ਐਲਾਨਿਆ। ਵੀਰਵਾਰ ਨੂੰ ਉਨ੍ਹਾਂ ਕਿਹਾ ਕਿ, “ਇਸ ਦੇਸ਼ ਵਿੱਚ ਬੰਦੂਕਾਂ ਦੀ ਹਿੰਸਾ ਇੱਕ ਮਹਾਂਮਾਰੀ ਹੈ ਅਤੇ ਇਹ ਅੰਤਰਰਾਸ਼ਟਰੀ ਨਮੋਸ਼ੀ ਹੈ।”ਬਾਇਡੇਨ ਵੱਲੋਂ ਇੱਕ ਐਗਜ਼ੀਕਿਊਟਿਵ ਆਰਡਰ ਦੁਆਰਾ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਭਾਵ ਕਿ ਉਨ੍ਹਾਂ ਨੂੰ ਕਾਂਗਰਸ ਤੋਂ ਮਨਜ਼ੂਰੀ ਦੀ ਵੀ ਲੋੜ ਨਹੀਂ ਹੈ। ਇਸ ਵਿਚ ਕੁਝ ਖ਼ਾਸ ਬੰਦੂਕਾਂ ਲਈ ਨਿਯਮ ਨਿਰਧਾਰਿਤ ਹਨ, ਜਿੰਨ੍ਹਾਂ ‘ਚ ਸਥਾਨਕ ਹਿੰਸਾ ਰੋਕਥਾਮ ਲਈ ਸਮਰਥਨ ਦੇ ਨਿਯਮ ਨਿਰਧਾਰਤ ਕਰਨ ਦੇ ਯਤਨ ਸ਼ਾਮਲ ਹਨ।ਹਾਲਾਂਕਿ, ਬਾਇਡੇਨ ਲਈ ਇਹ ਮੁਸ਼ਕਲ ਕੰਮ ਹੋਵੇਗਾ। ਕਿਉਂਕਿ ਹਥਿਆਰ ਰੱਖਣ ਦੇ ਅਧਿਕਾਰ ਨੂੰ ਅਮਰੀਕੀ ਸੰਵਿਧਾਨ ਦੀ ਦੂਜੀ ਸੋਧ ਦੁਆਰਾ ਸੁਰੱਖਿਅਤ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਲੋਕ ਗੰਨ ਕੰਟਰੋਲ ਕਾਨੂੰਨਾਂ ਨੂੰ ਇਸ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਮੰਨਦੇ ਹਨ।ਵਿਦੇਸ਼ੀ ਮੀਡੀਆਂ ਦੀ ਇੱਕ ਰਿਪੋਰਟ ਅਨੁਸਾਰ ਰਾਸ਼ਟਰਪਤੀ ਦੇ ਗੰਨ ਕਾਨੂੰਨਾਂ ਬਾਰੇ ਸੰਬੋਧਨ ਦੇ ਕੁਝ ਘੰਟਿਆਂ ਬਾਅਦ, ਟੈਕਸਾਸ ਵਿਚ ਇਕ ਬੰਦੂਕਧਾਰੀ ਨੇ ਇਕ ਬੰਦੇ ਦੀ ਹੱਤਿਆ ਕਰ ਦਿੱਤੀ ਅਤੇ ਪੰਜ ਹੋਰਾਂ ਨੂੰ ਜ਼ਖਮੀ ਕੀਤਾ। ਉਸਨੂੰ ਹਿਰਾਸਤ ‘ਚ ਲੈਣ ਲੱਗਿਆਂ ਇਕ ਪੁਲਿਸ ਕਰਮੀ ਨੂੰ ਵੀ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਉਥੇ ਹੀ ਬੁੱਧਵਾਰ ਨੂੰ, ਦੱਖਣੀ ਕੈਰੋਲਿਨਾ ਵਿਚ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਰਚ ਵਿਚ ਦੋ ਵੱਡੇ ਕਤਲੇਅਮ ਹੋਏ, ਜਿਸ ਵਿਚ ਕੁੱਲ 18 ਲੋਕ ਮਾਰੇ ਗਏ। ਇਕ ਬੋਲਡਰ, ਕੋਲੋਰਾਡੋ ਵਿਚ ਅਤੇ ਦੂਜਾ ਅਟਲਾਂਟਾ ਅਤੇ ਜਾਰਜੀਆ ਵਿਚ।ਵੀਰਵਾਰ ਨੂੰ ਵ੍ਹਾਈਟ ਹਾਊਸ ਰੋਜ਼ ਗਾਰਡਨ ਵਿਚ ਬੋਲਦਿਆਂ ਬਾਇਡੇਨ ਨੇ ਕਿਹਾ ਕਿ ਦੇਸ਼ ਵਿਚ ਹਰ ਰੋਜ਼ ਬੰਦੂਕਾਂ ਨਾਲ ਹਮਲੇ ‘ਚ 106 ਲੋਕ ਮਾਰੇ ਜਾਂਦੇ ਹਨ। “ਇਹ ਇਕ ਮਹਾਂਮਾਰੀ ਹੈ ਅਤੇ ਇਸ ਨੂੰ ਰੋਕਣਾ ਪੈਣਾ ਹੈ।” ਬਾਇਡੇਨ ਨੇ ਦੱਖਣੀ ਕੈਰੋਲਿਨਾ ਵਿੱਚ ਮਾਰੇ ਗਏ ਪਰਿਵਾਰ ਨਾਲ ਵੀ ਹਮਦਰਦੀ ਵੀ ਜ਼ਾਹਰ ਕੀਤੀ।ਬਾਇਡੇਨ ਦਾ ਐਗਜ਼ੀਕਿਊਟਿਵ ਆਰਡਰ ਜਸਟਿਸ ਵਿਭਾਗ ਨੂੰ ਇੱਕ ਨਿਯਮ ਪ੍ਰਸਤਾਵਿਤ ਕਰਨ ਲਈ 30 ਦਿਨ ਦਾ ਸਮਾਂ ਦਿੰਦਾ ਹੈ ਜੋ ਕਿ “ਗੋਸਟ ਗੰਨਾਂ” ਦੀ ਸੰਖਿਆ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ