ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦੇਸ਼ ਵਿਚ ਰਾਜਨੀਤਿਕ ਅਤੇ ਸਮਾਜਿਕ ਬਦਲਾਅ ਲਿਆਉਣ ਵਿਚ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੀ ਅਹਿਮ ਭੂਮਿਕਾ ਰਹੀ ਹੈ, ਯੁਵਾ ਪੀੜੀ ਨੂੰ ਉਨ੍ਹਾਂ ਦੇ ਜੀਵਨ ਸੰਘਰਸ਼ ਦੇ ਬਾਰੇ ਵਿਚ ਜਾਣਕਾਰੀ ਹੋਣੀ ਚਾਹੀਦੀ ਹੈ।ਸ੍ਰੀ ਚੌਟਾਲਾ ਅੱਜ ਸੁਰਗਵਾਸੀ ਦੇਵੀਲਾਲ ਦੀ ਬਰਸੀ ਦੇ ਮੋਕੇ ‘ਤੇ ਨਵੀਂ ਦਿੱਲੀ ਵਿਚ ਸਥਿਤ ਉਨ੍ਹਾਂ ਦੀ ਸਮਾਧੀ ਸੰਘਰਸ਼-ਸਥਾਨ ‘ਤੇ ਸ਼ਰਧਾਂਜਲੀ ਅਰਪਿਤ ਕਰਨ ਦੇ ਬਾਅਦ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਚੌਧਰੀ ਦੇਵੀਲਾਲ ਨੇ ਆਪਣੇ ਮੁੱਖ ਮੰਤਰੀਤਵ ਕਾਲ ਵਿਚ ਕਈ ਸਮਾਜਿਕ ਯੋਜਨਾਵਾਂ ਨੂੰ ਸ਼ੁਰੂ ਕੀਤਾ ਸੀ ਜਿਨ੍ਹਾਂ ਦਾ ਬਾਅਦ ਵਿਚ ਵੱਖ-ਵੱਖ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਨੇ ਕਿਸੇ ਨਾ ਕਿਸੇ ਰੂਪ ਵਿਚ ਅਨੁਕਰਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਨਨਾਇਕ ਸੁਰਗਵਾਸੀ ਚੌਧਰੀ ਦੇਵੀਲਾਲ ਜੀ ਨੂੰ ਸਾਡੇ ਵਿੱਚੋਂ ਗਏ ਕਰੀਬ 20 ਸਾਲ ਹੋ ਗਏ ਹਨ ਫਿਰ ਵੀ ਇਸ ਦੋ ਦਸ਼ਕ ਦੇ ਸਫਰ ਵਿਚ ਅੱਜ ਉਨ੍ਹਾਂ ਦੀਆਂ ਨੀਤੀਆਂ ਅਤੇ ਸੋਚ ਦੇ ਚਲਦੇ ਪੂਰਾ ਦੇਸ਼ ਉਨ੍ਹਾਂ ਨੂੰ ਸ਼ਰਧਾਭਾਵ ਨਾਲ ਗਰੀਬ,, ਕਿਸਾਨ, ਮਜਦੂਰ ਵਰਗ ਦੇ ਮਸੀਹਾ ਵਜੋ ਯਾਦ ਕਰਦਾ ਹੈ।ਡਿਪਟੀ ਸੀਐਮ ਨੇ ਸੂਬੇ ਦੀ ਫਸਲ ਖਰੀਦ ਪ੍ਰਕ੍ਰਿਆ ਦੇ ਬਾਰੇ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਅੱਜ ਰਾਜ ਸਰਕਾਰ ਕਿਸਾਨਾਂ ਨੂੰ ਇਕ ਨਹੀਂ ਸੋਗ ਛੇ ਫਸਲਾਂ ‘ਤੇ ਐਮਐਸਪੀ (ਘੱਟੋ ਘੱਟ ਸਹਾਇਕ ਮੁੱਲ) ਦੇ ਰਹੀ ਹੈ। ਹੁਣ ਤਕ ਸੂਬੇ ਦੀਆਂ ਮੰਡੀਆਂ ਵਿਚ ਇਥ ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਆਈ ਹੈ, ਜਿਸ ਨੂੰ ਸਰਕਾਰ ਨੇ ਪੂਰੀ ਤਰ੍ਹਾ ਨਾਲ ਖਰੀਦਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਫਸਲ ਨੂੰ ਚੰਗੇ ਢੰਗ ਨਾਲ ਖਰੀਦ ਕਰ ਉਸ ਦਾ ਜਲਦੀ ਤੋਂ ਜਲਦੀ ਉਠਾਨ ਕਰਵਾ ਕੇ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਭੁਗਤਾਨ ਕਰਨਾ ਸਾਡਾ ਉਦੇਸ਼ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਨਨਾਇਕ ਚੌਧਰੀ ਦੇਵੀਲਾਲ ਜੀ ਦਾ ਵੀ ਇਹੀ ਸਪਨਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਹੱਕ ਸਿੱਧਾ ਉਨ੍ਹਾਂ ਨੂੰ ਮਿਲੇ, ਜਿਸ ਨੂੰ ਸੂਬਾ ਸਰਕਾਰ ਕਿਸਾਨਾਂ ਦੇ ਖਾਤੇ ਵਿਚ ਸਿੱਧਾ ਭੁਗਤਾਨ ਕਰ ਕੇ ਪੂਰਾ ਕਰ ਰਹੀ ਹੈ।ਡਿਪਟੀ ਮੁੱਖ ਮੰਤਰੀ ਨੇ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਰਕਾਰ ਨਾਲ ਚਰਚਾ ਦੇ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਚਰਚਾ ਦੇ ਲਈ ਕੇਂਦਰ ਸਰਕਾਰ ਦੇ ਰਸਤੇ ਖੁਲੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅੰਦੋਲਨ ਦੀ ਅਗਵਾਈ ਕਰਨ ਵਾਲੇ 40 ਕਿਸਾਨ ਨੈਤਾ ਕੇਂਦਰ ਨਾਲ ਵਾਰਤਾ ਦੇ ਲਈ ਤਿਆਰ ਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।ਇਸ ਤੋਂ ਪਹਿਲਾਂ, ਸਾਬਕਾ ਸਾਂਸਦ ਡਾ. ਅਜੈ ਸਿੰਘ ਚੌਟਾਲਾ ਤੇ ਹੋਰ ਲੋਕਾਂ ਨੇ ਵੀ ਭਾਰਤ ਦੇ ਸਾਬਕਾ ਉੱਪ-ਪ੍ਰਧਾਨ ਮੰਤਰੀ ਸੁਰਗਵਾਸੀ ਚੌਧਰੀ ਦੇਵੀਲਾਲ ਦੀ ਸਮਾਧੀ ‘ਤੇ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।