ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਰਹੂਮ ਦਲਿਤ ਨੇਤਾ ਜਗਜੀਵਨ ਰਾਮ ਨੂੰ ਉਨ੍ਹਾਂ ਦੇ ਜਨਮ ਮੌਕੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘ਉਨ੍ਹਾਂ ਵੱਲੋਂ ਸਮਾਜ ਵਿੱਚ ਸੋਸ਼ਣ ਦਾ ਸ਼ਿਕਾਰ ਅਤੇ ਹਾਸ਼ੀਆਗਤ ਵਰਗਾਂ ਦੀ ਬਿਹਤਰੀ ਲਈ ਕੀਤੀਆਂ ਗਈਆਂ ਅਸਰਦਾਰ ਕੋਸ਼ਿਸ਼ਾਂ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੀਆਂ।’ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੱਕ ਆਜ਼ਾਦੀ ਘੁਲਾਟੀਏ ਅਤੇ ਸਮਾਜਿਕ ਨਿਆਂ ਦੇ ਤਕੜੇ ਹਮਾਇਤੀ ਵੀ ਸਨ। ਜ਼ਿਕਰਯੋਗ ਹੈ ਕਿ 1908 ਵਿੱਚ ਬਿਹਾਰ ’ਚ ਜਨਮੇ ਜਗਜੀਵਨ ਰਾਮ ਇੱਕ ਅਹਿਮ ਕਾਂਗਰਸੀ ਨੇਤਾ ਸਨ, ਜੋ ਐਮਰਜੈਂਸੀ ਮਗਰੋਂ ਵਿਰੋਧੀ ਧਿਰ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਕੁਝ ਸਮਾਂ ਉਪ ਪ੍ਰਧਾਨ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ।