ਗ੍ਰਾਮੀਣ ਸਫਾਈ ਕਰਮਚਾਰੀ ਨੂੰ ਹੁਣ 14 ਹਜਾਰ, ੪ਹਿਰੀ ਨੂੰ 16 ਹਜਾਰ ਰੁਪਏ ਤੇ ਸੀਵਰੇਜ ਮੈਨ ਨੂੰ 12 ਹਜਾਰ ਰੁਪਏ ਮਿਲੇਗਾ ਮਹੀਨਾ ਵੇਤਨ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਫਾਈ ਕਰਮਚਾਰੀਆਂ ਦੇ ਹਿੱਤ ਤੇ ਉਨ੍ਹਾਂ ਦਾ ਆਰਥਕ ਵਿਕਾਸ ਕਰਨ ਦੇ ਮਕਸਦ ਨਾਲ ਅੱਜ ਐਲਾਨਾਂ ਦਾ ਪਿਟਾਰਾ ਖੋਲ ਦਿੱਤਾ। ਹੁਣ ਪਿੰਡ ਵਿਚ ਸਫਾਈ ਦਾ ਕੰਮ ਕਰਨ ਵਾਲਿਆਂ ਨੂੰ ਸਾਢੇ 12 ਹਜਾਰ ਰੁਪਏ ਤੋਂ ਵੱਧ ਕੇ 14 ਹਜਾਰ ਰੁਪਏ ਅਤੇ ਹਿਰੀ ਸਧਾਈ ਕਰਮਚਾਰੀ ਨੂੰ 15 ਹਜਾਰ ਦੀ ਥਾਂ 16 ਹਜਾਰ ਰੁਪਏ ਤੇ ਸੀਵਰੇਜ ਮੈਨ ਨੂੰ 10 ਹਜਾਰ ਰੁਪਏ ਦੀ ਥਾਂ 12 ਹਜਾਰ ਰੁਪਏ ਮਹੀਨਾ ਵੇਤਨ ਮਿਲੇਗਾ। ਵੇਤਨ ਦੇਰੀ ਨਾਲ ਨਹੀਂ, ਹਰ ਮਹੀਨੇ ਸਮੇਂ ਤੇ ਮਿਲੇਗਾ, ਇਸ ਦੀ ਯਕੀਨੀ ਕਰਨ ਲਈ ਉਨ੍ਹਾਂ ਨੇ ਕਿਹਾ ਕਿ ਦੇਰੀ ਦੀ ਸਥਿਤੀ ਵਿਚ ਸਰਕਾਰ ਵੱਲੋਂ ਡਿਪਟੀ ਕਮਿ੪ਨਰ ਨੂੰ ਦਿੱਤੀ ਗਈ 1 ਕਰੋੜ ਰੁਪਏ ਦੀ ਰਕਮ ਵਿੱਚੋਂ ਸਫਾਈ ਕਰਮਚਾਰੀਆਂ ਦੇ ਵੇਤਨ ਦਾ ਭੁਗਤਾਨ ਕੀਤਾ ਜਾਵੇਗਾ। ਫਿਰ ਵੀ ਜੇਕਰ ਕਿਸੇ ਕਾਰਣ ਨਾਲ ਤਨਖਾਹ ਸਮੇਂ ਤੇ ਨਹੀਂ ਮਿਲਦੀ ਤਾਂ ਉਹ ਅਗਲੇ ਮਹੀਨੇ 500 ਰੁਪਏ ਹਰਜਾਨਾ ਲਗਾ ਕੇ ਮਿਲੇਗੀ। ਇਹ ਹੀ ਨਹੀਂ ਵਿੱਤ ਵਿਭਾਗ ਵਿਚ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਲਈ ਜਿਸ ਬਜਟ ਦਾ ਪ੍ਰਾਵਧਾਨ ਹੈ, ਉਸ ਨੁੰ ਦੂਜੇ ਕਿਸੇ ਕਾਰਜ ਤੇ ਖਰਚ ਨਹੀਂ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਇਹ ਐਲਾਨ ਐਤਵਾਰ ਨੂੰ ਕਰਨਾਲ ਦੀ ਕਾਲੀਦਾਸ ਰੰਗ੪ਾਲਾ ਵਿਚ ਆਯੋਜਿਤ ਸਫਾਈ ਮਿੱਤਰ ਉਥਾਨ ਸਮੇਲਨ ਨੂੰ ਸੰਰੋਧਿਤ ਕਰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਦਾ ਕੰਮ ਜੋਖਿਮ ਭਰਿਆ ਹੈ, ਇਸ ਤੋਂ ਸੁਰੱਖਿਆ ਦੇ ਲਈ ਸੂਬੇ ਦੇ ਰਿਵਾਙੀ ਤੇ ਗੁਰੂਗ੍ਰਾਮ ਤੋਂ ਇਕ ਨਵੀਂ ਤਕਨੀਕ ਦਾ ਇਸਤੇਮਾਲ ੪ੁਰੂ ਹੋ ਗਿਆ ਹੈ। ਇਸ ਵਿਵਸਥਾ ਦੇ ਤਹਿਤ ਹੁਣ ਸਾਰੇ ਸੀਵਰ ਮੇਨ ਹੋਲ ਵਿਚ ਸੈਂਸਰ ਲਗਾਏ ਜਾਣਗੇ, ਓਵਰ ਫਲੋ ਹੋਣ ਤੇ ਉਸ ਦਾ ਸਬੰਧਿਤ ਦਫਤਰ ਵਿਚ ਅਲਰਟ ਜਾਵੇਗਾ ਅਤੇ ਮ੪ੀਨ ਨਾਲ ਉਸ ਦੀ ਸਫਾਈ ਯਕੀਨੀ ਹੋ ਸਕੇਗੀ। ਉਨ੍ਹਾਂ ਨੇ ਦਸਿਆ ਕਿ ਸੀਵਰ ਵਿਚ ਕੰਮ ਕਰਦੇ ਸਮੇਂ ਵਿਅਕਤੀ ਦੀ ਮੌਤ ਹੋਣ ਤੇ ਸਰਕਾਰ ਵੱਲੋਂ 10 ਲੱਖ ਰੁਪਏ ਬੀਮਾ ਰਕਮ ਦਾ ਲਾਭ ਦਿੱਤਾ ਜਾਂਦਾ ਹੈ, ਹੁਣ ਸੀਵਰ ਤੋਂ ਵੱਖ ਡਿਊਟੀ ਤੇ ਸਫਾਈ ਕਰਮਚਾਰੀ ਦੀ ਮੌਤ ਹੋਣ ਤੇ ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਯੋਜਨਾ ਦੇ ਤਹਿਤ 5 ਲੱਖ ਰੁਪਏ ਦਾ ਬੀਮਾ ਲਾਭ ਮਿਲੇਗਾ, ਜਦੋਂ ਕਿ ਆਮ ਮੌਤ ਹੋਣ ਤੇ 2 ਲੱਖ ਰੁਪਏ ਦੀ ਬੀਮਾ ਰਕਮ ਮਿਲੇਗੀ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਨਿਯਮ ਅਨੁਸਾਰ ਐਕਸ ਗੇz੪ੀਆ ਦਾ ਲਾਭ ਨਿਯਮਤ ਕਰਮਚਾਰੀ ਨੂੰ ਮਿਲਦਾ ਹੈ, ਭਵਿੱਖ ਵਿਚ ਇਹ ਲਾਭ ਆਨ ਰੋਲ ਤੇ ਲਏ ਗਏ ਸਾਰੇ ਸਫਾਈ ਕਰਮਚਾਰੀਆਂ ਨੂੰ ਮਿਲੇਗਾ। ਇਕ ਲੱਖ 80 ਹਜਾਰ ਰੁਪਏ ਸਾਲਾਨਾ ਆਮਦਨ ਵਾਲੇ ਸਫਾਈ ਕਰਮਚਾਰੀ ਆਪਣੇ ਬੱਚਿਆਂ ਦੀ ਪੜਾਈ ਲਈ ਬੈਂਕਾਂ ਤੋਂ ਬਿਨ੍ਹਾਂ ਕਿਸੇ ਗਾਰੰਟੀ ਦੇ ਕਰਜਾ ਲੈ ਸਕਣਗੇ, ਜੇਕਰ ਕਿਸੇ ਕਾਰਣ ਨਾਲ ਵਿਅਕਤੀ ਅਜਿਹੇ ਕਰਜੇ ਦੀ ਅਦਾਇਗੀ ਕਰਨ ਵਿਚ ਅਸਮਰੱਥ ਹੋ ਜਾਵੇ, ਤਾਂ ਉਸ ਦੀ ਭਰਪਾਈ ਸਰਕਾਰ ਕਰੇਗੀ। ਸੀਵਰ ਮੈਨ ਨੂੰ ਸਿਖਿਅਤ ਕਰਣਗੇ ਅਤੇ ਪ੍ਰਮਾਣ ਪੱਤਰ ਹਾਸਲ ਕਰਨ ਵਾਲਾ ਹੀ ਸੀਵਰ ਦੀ ਸਫਾਈ ਕਰੇਗਾ। ਉਨ੍ਹਾਂ ਨੇ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿ੪ਨ ਦੇ ਚੇਅਰਮੈਨ ਅਤੇ ਪੋ੍ਰਗ੍ਰਾਮ ਦੇ ਆਯੋਜਕ ਇੰਜਨੀਅਰ ਕ੍ਰਿ੪ਣ ਕੁਮਾਰ ਵੱਲੋਂ ਦਿੱਤੀ ਗਈ ਕੁੱਝ ਹੋਰ ਮੰਗਾਂ ਦੇ ਸੰਦਰਭ ਵਿਚ ਕਿਹਾ ਕਿ ਇੰਨ੍ਹਾਂ ਨੂੰ ਏਗਜਾਮਿਨ ਕਰਣਗੇ ਅਤੇ ਜੋ ਵੀ ਸਹੀ ਹੋਵੇਗਾ, ਕੀਤਾ ਜਾਵੇਗਾ। ਸਮੇਲਨ ਵਿਚ ਸੂਬੇ ਦੇ ਵੱਖ੍ਰਵੱਖ ਜਿਲ੍ਹਿਆ ਤੋਂ ਆਏ ਸਫਾਈ ਕਰਮਚਾਰੀਆਂ ਨਾਲ ਸੁਆਲਾਤਮਕ ੪ੈਲੀ ਵਿਚ ਗਲ ਕਰਦੇ ਮੁੱਖ ਮੰਤਰੀ ਕਰਨਾਲ ਧਵਨੀ ਦੇ ਵਿਚ ਐਲਾਨ ਕੀਤਾ ਕਿ ਭਵਿੱਖ ਵਿਚ ਠੇਕਾ ਆਧਾਰ ਤੇ ਲੱਗੇ ਸਫਾਈ ਕਰਮਚਾਰੀਆਂ ਦੀ ਤਨਖਾਹ ਦਾ ਠੇਕਾ ਦੇਣ ਲਈ 10੍ਰ15 ਸਾਲ ਤੋਂ ਘੱਟ ਕਰਨ ਵਾਲੇ ਸੀਨੀਅਰ ਸਫਾਈ ਕਰਮਚਾਰੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਸੂਬੇ ਵਿਚ ਪਰਿਵਾਰ ਪਹਿਚਾਣ ਪੱਤਰ ਬਨਾਉਣ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ, ਜਿਨ੍ਹਾਂ ਸਫਾਈ ਕਰਮਚਾਰੀਆਂ ਨੇ ਪੀਪੀਪੀ ਨਹੀਂ ਬਣਵਾਇਆ ਹੈ, ਉਹ ਇਸ ਨੂੰ ਤੁਰੰਤ ਬਣਵਾ ਲੈਣ, ਭਵਿੱਖ ਵਿਚ ਸਾਰੀ ਯੋਜਨਾਵਾਂ ਦਾ ਲਾਭ ਪੀਪੀਪੀ ਨਾਲ ਲਿੰਕ ਹੋ ਕੇ ਹੀ ਮਿਲੇਗਾ। ਇਸ ਵਿਚ ਵਿਅਕਤੀ ਵੱਲੋਂ ਸਵੈ ਐਲਾਨ ਸਾਲਾਨਾ ਆਮਦਨ ਦੀ ਤਸਦੀਕ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ, ਇਸ ਨਾਲ ਜੋ ਡਾਟਾ ਇਕੱਠਾ ਹੋਵੇਗਾ, ਉਸ ਵਿਚ ਪ੍ਰਾਵਧਾਨ ਕੀਤਾ ਜਾਵੇਗਾ ਕਿ ਜਿਸ ਪਰਿਵਾਰ ਦੇ ਮੁਖੀਆ ਦੀ ਸਾਲਾਨਾ ਆਮਦਨ 50 ਹਜਾਰ ਜਾਂ 1 ਲੱਖ ਤੋਂ ਘੱਟ ਹੋਵੇਗੀ, ਉਸ ਨੂੰ ਪਹਿਲਾਂ ਇਕ ਲੱਖ ਅਤੇ ਫਿਰ 1 ਲੱਖ 80 ਲੱਖ ਤਕ ਵਧਾਉਣ ਲਈ ਰੁਜਗਾਰ ਦੇ ਮੌਕੇ ਸ੍ਰਿਜਤ ਕੀਤੇ ਜਾਣਗੇ। ਇਕ ਲੱਖ 80 ਹਜਾਰ ਤੋਂ ਹੇਠਾਂ ਸਾਲਾਨਾ ਆਮਦਨ ਦੇ ਸਾਰੇ ਵਿਅਕਤੀ ਬੀਪੀਐਲ ਦੀ ੪zੇਣੀ ਵਿਚ ਆ ਜਾਣਗੇ।ਸਵੱਛਤਾ ਦੇ ਮਹਤੱਵ ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਸਵੱਛਤਾ ਦਾ ਮਹਤੱਵ ਸਮਝੇ ਅਤੇ ਆਪਣੇ ਪਰਿਵੇ੪ ਨੂੰ ਸਾਫ੍ਰਸੁਥਰਾ ਰੱਖੇ, ਤਾਂ ਪੂਰਾ ਦੇ੪ ਸਾਫ੍ਰਸੁਥਰਾ ਰਹੇਗਾ। ਉਨ੍ਹਾਂ ਨੇ ਸਵੱਛਤਾ ਦਾ ਵਿ੪ਵ ਵਿਆਪੀ ਮਹਤੱਵ ਦਸਣ ਲਈ ਰਾ੪ਟਰਪਿਤਾ ਮਹਾਤਮਾ ਗਾਂਧੀ ਦਾ ਉਦਾਹਰਣ ਦਿੱਤਾ। ਕੂੜਾ ਚੁੱਕਣ ਵਾਲੇ ਸਫਾਈ ਕਰਮਚਾਰੀਆਂ ਦਾ ਮਾਨ੍ਰਸਨਮਾਨ ਵਧਾਉਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਕੂੜੇ ਵਾਲੇ ਨਹੀਂ ਕੁੜਾਂ ਚੁੱਕਣ ਵਾਲੇ ਹਨ। ਸਫਾਈ ਦੇ ਸੰਦਰਭ ਵਿਚ ਬੋਲਦੇ ਉਨ੍ਹਾਂ ਨੇ ਕਿਹਾ ਕਿ ਬਾਹਰ ਦੀ ਤਰ੍ਹਾ ਮਨ ਦੇ ਅੰਦਰ ਦੀ ਸਫਾਈ ਵੀ ਜਰੂਰੀ ਹੈ, ਗੰਦੇ ਵਿਚਾਰਾਂ ਤੋਂ ਅਪਰਾਧ ਦੀ ਪ੍ਰਵ੍ਰਿਤੀ ਜਨਮ ਲੈਂਦੀ ਹੈ। ਉਨ੍ਹਾਂ ਨੇ ਕਿਸੇ ਵੀ ਰਾਜਨੀਤਿਕ ਦਲ ਜਾਂ ਵਿਅਕਤੀ ਤਾਂ ਬਿਨ੍ਹਾਂ ਨਾਂਅ ਲਈ ਹੋਏ ਕਿਹਾ ਕਿ ਕੁੱਝ ਲੋਕ ਸਮਾਜ ਵਿਚ ਭਾਈਚਾਰੇ ਨੂੰ ਵਿਗਾੜਨ ਵਿਚ ਲੱਗੇ ਹਨ, ਇਸ ਤੋਂ ਦੂਜਿਆਂ ਦਾ ਅਹਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਨੂੰ ਵਿਲਾਸਿਤਾ ਦੀ ਵਸਤੂ ਨਾ ਸਮਝਕੇ ਸਮਾਜਸੇਵਾ ਦਾ ਨਾਂਅ ਦਿੱਤਾ ਹੈ। ਇਸ ਦੇ ਚਲਦੇ ਸੂਬੇ ਵਿਚ ਅੰਤੋਦੇਯ ਦਾ ਸਿਧਾਂਤ ਲਾਗੂ ਕੀਤਾ ਗਿਆ ਹੈ। ਕੋਰੋਨਾ ਦੇ ਵੱਧਦੇ ਕੇਸਾਂ ਤੇ ਚਿੰਤਾਂ ਵਿਅਕਤ ਕਰਦੇ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਸ ਬੀਮਾਰੀ ਤੋਂ ਬੱਚਣ ਦੇ ਲਈ ਸਾਵਧਾਨੀ ਅਤੇ ਹਿਦਾਇਤਾਂ ਦਾ ਪਾਲਣ ਰੱਖਨਾ ਹੈ।ਵਿਧਾਇਕ ਜਗਦੀ੪ ਨੈਯਰ ਨੇ ਕਿਹਾ ਕਿ 26 ਸਾਲ ਦੀ ਰਾਜਨੀਤੀ ਵਿਚ ਉਨ੍ਹਾਂ ਨੇ ਕਦੀ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜੋ ਕਿ ਸਫਾਈ ਕਰਮਚਾਰੀਆਂ ਦੀ ਸਮਸਿਆਵਾਂ ਸੁਨਣ ਖੁਦ ਆਵੇ, ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਵਿਚ ਗਰੀਬ ਦਲਿਤਾਂ ਦੇ ਨਾਲ ਅਨਿਆਂ ਹੋਇਆ ਹੈ ਅਤੇ ਮਿਰਚਪੁਰ ਵਰਗੇ ਕਾਂਡ ਗਰੀਬਾਂ ਨੂੰ ਭੁਗਤਨੇ ਪਏ, ਪਰ ਇਸ ਸਰਕਾਰ ਵਿਚ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਨੂੰਨੀ ਸਲਾਹ ਤੇ 11 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ, ਹੁਣ ਉਸ ਰਕਮ ਨੂੰ ਵਧਾ ਕੇ 22 ਹਜਾਰ ਰੁਪਏ ਕਰ ਦਿੱਤਾ ਹੈ। ਮਕਾਨ ਦੀ ਮੁਰੰਮਤ ਦੇ ਲਈ ਰਕਮ ਨੂੰ 51 ਹਜਾਰ ਰੁਪਏ ਤੋਂ ਵਧਾ ਕੇ 80 ਹਜਾਰ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਦੇਣ ਹੈ ਕਿ ਅੱਜ ਗਰੀਬ ਪਰਿਵਾਰਾਂ ਦੇ ਐਮਏ ਤੇ ਬੀਏ ਪਾਸ ਬੱਚੇ ਵੀ ਝਾੜੂ ਚਲਾ ਰਹੇ ਹਨ।