ਕੈਲੀਫੋਰਨੀਆ – ਅਮਰੀਕਾ ਵਿੱਚ ਇੱਕ ਸੀਰੀਅਲ ਕਿੱਲਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੋਸ਼ੀ ਸੀਰੀਅਲ ਕਿਲਰ , ਜਿਸ ਦੇ ਪੀੜਤਾਂ ਵਿੱਚ ਦੋ ਨੌਜਵਾਨ ਲੜਕੇ ਵੀ ਸ਼ਾਮਿਲ ਸਨ, ਦੀ ਐਤਵਾਰ ਨੂੰ ਇੰਡੀਆਨਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਕੈਲੀਫੋਰਨੀਆ ਦੇ ਰਿਵਰਸਾਈਡ ਕਾਉਂਟੀ ਵਿੱਚ ਵਕੀਲਾਂ ਦੇ ਇਕ ਬਿਆਨ ਅਨੁਸਾਰ ਜੋਸੇਫ ਐਡਵਰਡ ਡੰਕਨ ਨਾਮਕ ਸੀਰੀਅਲ ਕਿੱਲਰ ਦੀ ਮੌਤ ਯੂਨਾਈਟਿਡ ਸਟੇਟ ਪੈਨਸ਼ਨਰੀ, ਟੈਰੇ ਹੌਟੇ ਦੇ ਨੇੜੇ ਮੈਡੀਕਲ ਸੈਂਟਰ ਵਿੱਚ ਹੋਈ ਹੈ। ਅਧਿਕਾਰੀਆਂ ਅਨੁਸਾਰ ਡੰਕਨ(58) ਟਰਮੀਨਲ ਦਿਮਾਗ ਕੈਂਸਰ ਨਾਲ ਪੀੜਤ ਸੀ। ਇਸ ਵਿਅਕਤੀ ਡੰਕਨ ਨੂੰ 2005 ਵਿੱਚ ਕੋਇਰ ਡੀਲਿਨ, ਇਡਾਹੋ ਤੋਂ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸਨੇ ਇੱਕ ਲੜਕੇ ਦੀ ਹੱਤਿਆ ਤੋਂ ਪਹਿਲਾਂ ਘਰ ਵਿੱਚੋਂ ਦੋ ਬੱਚਿਆਂ ਡਿਲਨ ਅਤੇ ਸ਼ਾਸਤਾ ਗਰੋਇਨ ਨੂੰ ਅਗਵਾ ਕਰਕੇ ਉਹਨਾਂ ਨੂੰ ਮੋਨਟਾਨਾ ਵਿੱਚ ਤਸੀਹੇ ਦਿੱਤੇ। ਸ਼ਸਤਾ ਗਰੋਇਨ ਇਸ ਹੱਤਿਆਕਾਂਡ ਵਿੱਚ ਇਕਲੌਤਾ ਬਚਿਆ ਸੀ। ਇਸ ਦੇ ਬਾਅਦ, ਡੰਕਨ ਨੂੰ 1997 ਵਿੱਚ ਰਿਵਰਸਾਈਡ ਕਾਉਂਟੀ ਦੇ 10 ਸਾਲਾ ਐਂਥਨੀ ਮਾਰਟੀਨੇਜ਼ ਦੀ ਮੌਤ ਦੀ ਸੁਣਵਾਈ ਲਈ ਦੱਖਣੀ ਕੈਲੀਫੋਰਨੀਆ ਭੇਜ ਦਿੱਤਾ ਗਿਆ ਸੀ। ਡੰਕਨ, ਜੋ ਕਿ ਟਾਕੋਮਾ, ਵਾਸ਼ਿੰਗਟਨ ਦਾ ਰਹਿਣ ਵਾਲਾ ਹੈ, ਨੂੰ ਇਸ ਕਤਲ ਨਾਲ ਜੋੜਿਆ ਗਿਆ ਸੀ ਅਤੇ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਸੀ। ਇਸ ਸਾਲ ਦੇ ਸ਼ੁਰੂ ਵਿੱਚ ਅਦਾਲਤ ਵਿੱਚ ਅਟਾਰਨੀਆਂ ਨੇ ਖੁਲਾਸਾ ਕੀਤਾ ਕਿ ਡੰਕਨ ਦਾ ਪਿਛਲੀ ਅਕਤੂਬਰ ਵਿੱਚ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਉਸ ਨੂੰ ਗਲਿਓਬਲਾਸਟੋਮਾ, ਸਟੇਜ਼ 4 ਦਿਮਾਗ ਦਾ ਕੈਂਸਰ ਸੀ। ਅਦਾਲਤ ਦੇ ਰਿਕਾਰਡ ਅਨੁਸਾਰ, ਉਸਨੇ ਕੀਮੋਥੈਰੇਪੀ ਅਤੇ ਰੇਡੀਏਸ਼ਨ ਤੋਂ ਇਨਕਾਰ ਕਰ ਦਿੱਤਾ ਸੀ।