ਵੱਖ ਹੀ ਰੰਗ ਵਿਚ ਨਜਰ ਆਏ ਸੀਐਮ, ਸੱਭ ਤੋਂ ਪੁਛਿਆ ਹਾਲਚਾਲ
ਚੰਡੀਗੜ੍ਹ – ਬੁੱਧਵਾਰ ਨੂੰ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਰਿਹਾਇਸ਼ ‘ਤੇ ਆਪਣੀ ਸ਼ਿਕਾਇਤਾਂ ਨੂੰ ਲੈ ਕੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਮਿਲਨ ਦੇ ਬਾਅਦ ਲੋਕ ਉਤਸਾਹਿਤ ਨਜਰ ਆਏ। ਕਈ ਮਹਿਲਾ ਪ੍ਰਤੀਨਿਧੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਾ ਸਿਰਫ ਉਨ੍ਹਾਂ ਦੀਆਂ ਸਮਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਸਗੋ ਮੁਲਾਕਾਤ ਦੌਰਾਨ ਲਗਿਆ ਕਿ ਜਿਵੇਂ ਉਹ ਆਪਣੇ ਪਰਿਵਾਰ ਦੇ ਮੁਖੀਆ ਨਾਲ ਗਲ ਕਰ ਰਹੇ ਹੋਣ।ਸਮਸਿਆਵ ਚਾਹੇ ਏਲਨਾਬਾਦ ਦੇ ਕਿਸਾਨਾਂ ਦੀ ਹੋਵੇ ਜਾਂ ਜੇਬੀਟੀ ਅਧਿਆਪਕਾਂ ਦੀ, ਚਾਹੇ ਕਾਲਜਾਂ ਵਿਚ ਲੱਗੇ ਐਕਸਟੇਂਸ਼ਨ ਲੈਕਚਰਰਾਂ ਦੀ, ਹਰ ਕੋਈ ਮੁਲਾਕਾਤ ਦੇ ਬਾਅਦ ਬਹੁਤ ਹੀ ਖੁਸ਼ ਤੇ ਸੰਤੁਸ਼ਟ ਨਜਰ ਆਇਆ ਏਲਨਾਬਾਦ ਦੇ ਕਿਸਾਨਾਂ ਨੇ ਮੁੱਖ ਮੰਤਰੀ ਨੁੰ ਹੱਲ ਭੇਂਟ ਕਰ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।ਰਾਜਪੁਰਾ ਸਾਹਨੀ ਪਿੰਡ ਦੇ ਕਿਸਾਨਾਂ ਨੇ ਉਨ੍ਹਾਂ ਦੇ ਪਿੰਡ ਦੀ ਟੇਲ ਤਕ ਪਾਣੀ ਪਹੁੰਚਾਉਣ ਦੇ ਲਈ ਸੀਐਮ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ। ਕਿਸਾਨ ਸ੍ਰੀ ਸ਼ਿਵ ਸ਼ੰਕਰ ਮਹਾਰਣ ਦੀ ਅਗਵਾਈ ਵਿਚ ਮੁੱਖ ਮੰਤਰੀ ਰਿਹਾਇਸ਼ ‘ਤੇ ਪਹੁੰਚੇ ਸਨ। ਮੁੱਖ ਮੰਤਰੀ ਨੇ ਇੰਨ੍ਹਾ ਕਿਸਾਨਾਂ ਤੋਂ ਨਾ ਸਿਰਫ ਇੰਨ੍ਹਾਂ ਦੀ ਸਥਾਨਕ ਬੋਲੀ ਵਿਚ ਗਲ ਕੀਤੀ ਸਗੋ ਇਸ ਪ੍ਰਤੀਨਿਧੀਮੰਡਲ ਵਿਚ ਸ਼ਾਮਿਲ ਬਜੁਰਗ ਕਿਸਾਨ ਨੂੰ ਮਿਠਾਈ ਵੀ ਭੇਂਟ ਕੀਤੀ।ਰਾਜਪੁਰਾ ਦੇ ਬਜੁਰਗ ਕਿਸਾਨ ਨੇ ਕਿਹਾ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਹੈ ਜੋ ਇੰਨ੍ਹੀ ਆਤਮਾ ਨਾਂਲ ਘਰ ਪਰਿਵਾਰ ਦਾ ਹਾਲਚਾਲ ਪੁੱਛਦਾ ਹੋਵੇ।ਕੁਰੂਕਸ਼ੇਤਰ ਵਿਚ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਾਂਅ ‘ਤੇ ਪੰਚ ਏਕੜ ਵਿਚ ਧਰਮਸ਼ਾਲਾ ਅਤੇ ਮੰਦਰ ਬਨਾਉਣ ਦਾ ਐਲਾਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਜਤਾਉਣ ਪਹੁੰਚੇ ਸ੍ਰੀ ਗੁਰੂ ਰਵੀਦਾਸ ਸਭਾ ਦੇ ਚੇਅਰਮੈਨ ਰਨਪਤ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾਂ ਵਿਚ ਰਹਿਣ ਵਾਲੇ ਰਵੀਦਾਸ ਸਮਾਜ ਨੂੰ ਇਹ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਇਸ ਐਲਾਨ ਦੇ ਲਈ ਧੰਨਵਾਦ ਜਤਾਊਂਦੇ ਹੋਏ ਇਸ ਨੂੰ ਜਲਦੀ ਹੀ ਮੂਰਤਰੂਪ ਦੇਣ ਦੀ ਅਪੀਲ ਕੀਤੀ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਸ੍ਰੀ ਰਵੀਦਾਸ ਮਹਾਰਾਜ ਸਿਰਫ ਇਕ ਸਮਾਜ ਦੇ ਸੰਤ ਨਹੀਂ ਸਨ। ਉਨ੍ਹਾਂ ਨੇ ਪੁਰੀ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ।ਐਕਸਟੇਂਸ਼ਨ ਲੈਕਚਰਰ ਦੇ ਪ੍ਰਤੀਨਿਧੀਮੰਡਲ ਵਿਚ ਸ਼ਾਮਿਲ ਸ੍ਰੀਮਤੀ ਕੋਮਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਸਮਸਿਆ ਦੇ ਹੱਲ ਲਈ ਮੁੱਖ ਮੰਤਰੀ ਨਿਵਾਸ ਤੋਂ ਫੋਨ ਆਵੇਗਾ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਫੋਨ ਕਰ ਕੇ ਸਾਡੀ ਸ਼ਿਕਾਇਛ ਸੁਨਣ ਦੇ ਲਈ ਬੁਲਾਇਆ ਅਿਗਾ। ਨਾ ਸਿਰਫ ਇੰਨ੍ਹਾਂ ਸਗੋ ਪਰਿਵਾਰ ਦੇ ਮੁਖੀਆ ਦੀ ਤਰ੍ਹਾ ਸਾਡੀ ਗਲ ਨੂੰ ਸੀਐਮ ਸਾਹਬ ਨੇ ਸੁਣਿਆ ਅਤੇ ਸਮਸਿਆ ਦੇ ਹੱਲ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਜੇਬੀਟੀ ਅਧਿਆਪਕਾਂ ਦੇ ਪ੍ਰਤੀਨਿਧੀਮੰਡਲ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਹੋਦਯ ਨੇ ਬਹੁਤ ਹੀ ਧਿਆਨ ਨਾਲ ਸਾਡੀ ਗਲ ਸੁਣੀ ਅਤੇ ਅਧਿਕਾਰੀਆਂ ਨੂੰ ਜਲਦੀ ਸਮਸਿਆ ਦੇ ਹੱਲ ਦੇ ਨਿਰਦੇਸ਼ ਦਿੱਤੇ। ਮਹੇਂਦਰਗੜ੍ਹ ਤੋਂ ਸਟੋਨ ਕ੍ਰੈਸ਼ਰ ਚੱਕੀ ਦੇ ਨਾਲ ਧਰਮਕੰਡਾ ਲਗਾਉਣ ਦੀ ਜਰੂਰਤ ਨੂੰ ਖਤਮ ਕਰਾਉਣ ਦੀ ਮੰਗ ਨੂੰ ਲੈ ਕੇ ਪਹੁੰਚੇ ਪ੍ਰਤੀਨਿਧੀਮੰਡਲ ਨੇ ਕਿਹਾ ਕਿ ਉਨ੍ਹਾਂ ਦੀ ਮੰਗ ‘ਤੇ ਗੌਰ ਕਰ ਕੇ ਮੁੱਖ ਮੰਤਰੀ ਨੇ ਪੰਚ ਹਜਾਰ ਪਰਿਵਾਰਾਂ ਦਾ ਰੁਜਗਾਰ ਬਚਾਉਣ ਦਾ ਕੰਮ ਕੀਤਾ।ਕਈ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਹੁਤ ਹੀ ਸਕਾਰਾਤਮਕ ਅਤੇ ਸੁੰਦਰ ਮਾਹੌਲ ਵਿਚ ਉਨ੍ਹਾਂ ਦੀਆਂ ਸਮਸਿਆਵਾਂ ਸੁਣੀਆ ਅਤੇ ਜਲਦੀ ਉਸ ਦਾ ਹੱਲ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਪ੍ਰਾਈਵੇਟ ਸਕੂਲ ਐਸੋਸਇਏਸ਼ਨ ਨੇ ਵੀ ਕਿਹਾ ਕਿ ਉਨ੍ਹਾਂ ਦੀ ਗਲ ਨੂੰ ਨਾ ਸਿਰਫ ਸੁਣਿਆ ਸਗੋ ਉਸ ਦਾ ਹੱਲ ਕਰਨ ਦੇ ਲਈ ਵੀ ਅਧਿਕਾਰੀਆਂ ਨੂੰ ਕਿਹਾ।ਝੱਜਰ ਦੇ ਧੋੜ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਸੰਸਕ੍ਰਿਤੀ ਮਾਡਲ ਸਕੂਲ ਨੂੰ 12ਵੀਂ ਤਕ ਕਰਨ ਦੀ ਮੰਗ ਜਲਦੀ ਸਵੀਕਾਰ ਕਰ ਕੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਡੇ ਪਿੰਡ ਨੂੰ ਵੱਡੀ ਸੌਗਤਾ ਦਿੱਤੀ ਹੈ। ਗ੍ਰਾਮੀਣਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਪਰ ਪਿੰਡਾਂ ਦੇ ਵਿਕਾਸ ਦੇ ਲਈ ਜਿਨ੍ਹਾਂ ਫੰਡ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਤਾ, ਇੰਨ੍ਹਾਂ ਅੱਜ ਤਕ ਕਿਸੇ ਸਰਕਾਰ ਨੇ ਨਹੀਂ ਦਿੱਤਾ।