ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਹਫਤੇ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਆਸਟਿਨ 19 ਤੋਂ 21 ਮਾਰਚ ਨੂੰ ਭਾਰਤ ਦੌਰੇ ਦੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰਨਗੇ। ਆਸਟਿਨ ਪਹਿਲੇ ਅਜਿਹੇ ਅਮਰੀਕੀ ਵਿਦੇਸ਼ ਮੰਤਰੀ ਹਨ ਜਿਨ੍ਹਾਂ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਲਈ ਭਾਰਤ ਨੂੰ ਸ਼ਾਮਲ ਕੀਤਾ ਹੈ। ਆਸਟਿਨ ਇਸ ਦੌਰਾਨ ਰਾਜਨਾਥ ਸਿੰਘ ਤੇ ਅਜੀਤ ਡੋਭਾਲ ਨਾਲ ਆਪਸੀ ਸੁਰੱਖਿਆ ਸਹਿਯੋਗ, ਚੀਨ ਤੇ ਅੱਤਵਾਦ ਸਮੇਤ ਕਈ ਮੁੱਦਿਆਂ ‘ਤੇ ਚਰਚਾਂ ਕਰਨਗੇ।ਦੱਸ ਦੇਈਏ ਕਿ ਹਾਲ ਹੀ ‘ਚ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਹੋਈ, ਜਿਸ ‘ਚ ਪੀ. ਐੱਮ. ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਨੂੰ ਇਸ਼ਾਰਿਆਂ -ਇਸ਼ਾਰਿਆਂ ‘ਚ ਸਖਤ ਸੰਦੇਸ਼ ਦਿੱਤੇ ਸਨ। ਪੀ. ਐੱਮ. ਮੋਦੀ ਨੇ ਬੈਠਕ ‘ਚ ਕਿਹਾ ਸੀ ਕਿ ਅਸੀਂ ਲੋਕਤੰਤਰਿਕ ਮੁੱਲਾਂ ਤੇ ਸਵਤੰਤਰ, ਖੁੱਲੇ ਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਦੇ ਪ੍ਰਤੀ ਸਾਡੀ ਵਚਨਬੱਧਤਾ ਨਾਲ ਇਕਜੁੱਟ ਹੈ।