ਪੰਜਾਬੀਆਂ ਦੀ ਦੁਰਗਤੀ ਲਈ ਕਾਂਗਰਸ ਦੇ ਨਾਲ਼ ਨਾਲ਼ ਅਕਾਲੀ ਭਾਜਪਾ ਵੀ ਬਰਾਬਰ ਜਿੰਮੇਵਾਰ
ਬਲਾਚੌਰ – ਅੱਜ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਨ ਮੌਕੇ ਤੇ ਬਲਾਚੌਰ ਵਿਖੇ ਇੱਕ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ ਜੋ ਕਿ ਸ਼ਹੀਦ ਭਗਤ ਨਗਰ ਦੇ ਲਗਦੇ ਲਗਭਗ 30 ਪਿੰਡਾਂ ਵਿਚੋਂ ਲੰਘਦੀ ਹੋਈ ਮੇਨ ਹਾਈਵੇ ਰੋਪੜ ਵਿਖੇ ਪਹੁੰਚੀ, ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਰੈਲੀ ਦਾ ਮੁੱਖ ਮੰਤਵ ਤਿੰਨ ਕਾਲੇ ਕਨੂੰਨ ਰੱਦ ਕਰਾਉਣੇ ਤੇ ਗਰੀਬਾਂ ਲਈ ਸਮਾਜਿਕ ਸੁਰੱਖਿਆ ਤੇ ਆਰਥਿਕ ਸਹੂਲਤਾਂ ਦਾ ਪ੍ਰਬੰਧ ਕਰਾਉਣਾ ਸੀ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕਿ ਅਸੀਂ 2022 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ ਲੋਕਾਂ ਦੇ ਦੁੱਖ ਕੱਟਣ ਦਾ ਕੰਮ ਕਰਾਂਗੇ। ਪੰਜਾਬ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ ਉਹ ਸਭ ਸਾਡੇ ਹਨ ਤੇ ਅਸੀਂ 2022 ਵਿੱਚ ਸਰਕਾਰ ਬਣਾ ਕੇ ਪੱਛੜੇ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਵਾਵਾਂਗੇ ਤੇ ਪਹਿਲੇ 100 ਦਿਨਾਂ ਵਿੱਚ ਬੇ-ਜ਼ਮੀਨੇ ਲੋਕਾਂ ਨੂੰ 5-5 ਮਰਲੇ ਪਲਾਟ ਦੀਆ ਰਜਿਸਟਰੀਆਂ ਅਤੇ ਲਾਲ ਡੋਰੇ ਦੇ ਕਬਜੇ ਮਾਲਕਾਂ ਦੇ ਨਾਮ ਰਜਿਸਟਰੀ ਕਰਾਕੇ ਦਿਆਂਗੇ। ਪੰਜਾਬ ਵਿੱਚ ਕਾਂਗਰਸ/ਅਕਾਲੀ/ਭਾਜਪਾ ਸਰਕਾਰ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ ਜਿਸ ਤਹਿਤ ਅੱਜ ਪੰਜਾਬੀਆਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਤੋਂ ਅਵਾਜ਼ਾਰ ਹੋਣਾ ਪੈ ਗਿਆ ਹੈ ਅਤੇ ਇਹ ਆਧਾਰਭੂਤ ਲੋੜਾਂ ਆਮ ਪੰਜਾਬੀ ਦੀ ਪਹੁੰਚ ਤੋਂ ਦੂਰ ਹੋ ਗਈਆ ਹਨ। ਦਲਿਤ ਮੁਲਾਜ਼ਮਾਂ ਲਈ 85ਵੀ ਸੰਵਿਧਾਨਿਕ ਸੋਧ, 10/10/2014 ਦਾ ਪੱਤਰ ਰੱਦ ਕਰਨਾ, ਸਰਕਾਰੀ ਜ਼ਮੀਨ ਬੇਜ਼ਮੀਨਿਆਂ ਵਿਚ ਵੰਡਣੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਕੇ ਸਾਰੇ ਗਰੀਬਾਂ ਲਈ ਮੁਫ਼ਤ ਸਿੱਖਿਆ, ਪਛੜੇ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨਾ ਹੋਵੇਗਾ। ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਦਾ ਬਜ਼ਟ ਦਲਿਤਾ-ਪਛੜਿਆ ਤੇ ਗਰੀਬਾਂ ਨਾਲ ਕੋਝਾ ਮਜ਼ਾਕ ਹੈ। ਜਿਸ ਵਿੱਚ ਘਰ-ਘਰ ਨੌਕਰੀ , ਬੁਢਾਪਾ/ਅੰਗਹੀਣ/ਵਿਧਵਾ ਪੈਨਸ਼ਨ 2500 ਰੁਪਏ ਦੇਣ, ਗਰੀਬਾਂ ਦੇ ਕਰਜ਼ੇ 50 ਹਜ਼ਾਰ ਤੱਕ ਦੇ ਮੁਆਫ ਕਰਨ , ਮੁਲਾਜ਼ਮਾਂ ਲਈ ਮਹਿੰਗਾਈ ਭੱਤੇ, ਪੱਕੇ ਘਰ ਦੇਣ ਦਾ ਵਾਅਦਿਆਂ ਆਦਿ ਮੈਨੀਫੈਸਟੋ ਦੇ ਵਾਅਦੇ ਪੂਰੇ ਕਰਨ ਤੋਂ ਸਰਕਾਰ ਮੁਕਰ ਗਈ ਹੈ। ਸਗੋਂ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਮੈਮੋਰੀਅਲ ਲਈ ਫੰਡ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਤੇ ਮਿਊਜ਼ੀਅਮ ਦਾ ਝੂਠਾ ਵਾਅਦਾ ਕੀਤਾ ਹੈ। ਜੋਕਿ ਓਵੇਂ ਹੀ ਹੋਵੇਗਾ ਜਿਵੇ 4 ਹਫਤਿਆਂ ਵਿੱਚ ਨਸ਼ੇ ਖਤਮ ਕਰਨ ਦੀ ਸੌਂਹ ਚੁੱਕ ਕੇ ਵਾਅਦਾ ਕੀਤਾ ਸੀ। ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਗਿਰਫ਼ਤਾਰ ਕਰਨ ਦਾ ਮਾਮਲਾ ਕਾਂਗਰਸ ਹਾਲੇ ਤੱਕ ਹੱਲ ਕਰ ਸਕੀ ਹੈ। ਬਸਪਾ ਪੰਜਾਬ ਕਾਂਗਰਸੀਆਂ ਦੀ ਪੋਲ ਖੋਲ ਰੈਲੀ ਤੇ ਪੰਜਾਬੀਆਂ ਲਈ ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ 2 ਅਪ੍ਰੈਲ ਨੂੰ ਰੱਖੀ ਹੈ। ਜਿਸ ਵਿੱਚ ਪੰਜਾਬੀਆਂ ਦਾ ਵਿਸ਼ਾਲ ਜਨ-ਸਮੂਹ ਖੁਆਸਪੁਰਾ ਰੋਪੜ ਵਿਖੇ ਮਹਾਰੈਲੀ ਦੇ ਰੂਪ ਵਿੱਚ ਹੋਵੇਗਾ, ਜੋ ਕਿ ਪੰਜਾਬ ਦੀ ਰਾਜਨੀਤਿਕ ਦਸ਼ਾ ਨੂੰ ਬਦਲੇਗੀ।ਪੰਜਾਬ ਦੀ ਸੱਤਾ ਦੇ ਵਾਰਿਸ ਦਲਿਤ ਪਛੜੇ ਅਤੇ ਗਰੀਬ ਸਿੱਖਾਂ ਦੀ ਪਾਰਟੀ ਬਸਪਾ 2022 ਵਿਚ ਬਣੇਗੀ ਮਜ਼ਬੂਤ ਧਿਰ ਬਣੇਗੀ। ਬਲਾਚੌਰ ਦੀ ਇਹ ਵਿਸ਼ਾਲ ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀ ਬਲਾਚੌਰ , ਸਿਆਣਾ, ਮਹਿੰਦੀਪੁਰ, ਰਾਏਪੁਰ ਗੜ੍ਹੀ, ਗੜ੍ਹੀ ਕਾਨੂੰਗੋ, ਮੈਹਤਪੁਰ, ਉਲਦਨੀ, ਕੰਗਨਾ ਪੁੱਲ, ਰਕੜਆ ਬੇਟ, ਸੁਧਮਾਜਰਾ, ਮਾਣੇਵਾਲ, ਮੁਤੋਂ, ਜੱਬਾ, ਜਮਾਲਪੁਰ, ਕਮਾਲਪੁਰ, ਚਾਹਲਾਂ, ਕਾਠਗੜ੍ਹ, ਭਾਰਥਲਾ, ਬਸੂਆਂ, ਰੱਤੇਵਾਲ, ਆਦਿ ਸ਼ਾਮਿਲ ਸਨ। ਬਸਪਾ ਦੇ ਪੰਜ ਸੌ ਦੇ ਲਗਭਗ ਮੋਟਰ ਸਾਈਕਲ ਨੀਲੇ ਝੰਡਿਆਂ ਨਾਲ ਹਾਥੀ ਰੱਥ ਨਾਲ ਵੱਡੇ ਡੀ ਜੇ ਨਾਲ ਚਲ ਰਹੇ ਸਨ, ਜਿਸਦੀ ਅਗਵਾਈ ਪੰਜਾਬ ਬਸਪਾ ਦਾ ਨੌਜਵਾਨ ਪ੍ਰਧਾਨ ਜੋਸੀਲੇ ਨਾਅਰਿਆਂ ਨਾਲ ਨੀਲੇ ਰੰਗ ਦੇ ਬੁੱਲੇਟ ਮੋਟਰ ਸਾਇਕਲ ਨਾਲ ਕਰ ਰਿਹਾ ਸੀ। ਬਸਪਾ ਦੀ ਬਲਾਚੌਰ ਰੈਲੀ ਦੀ ਦੁੱਗ ਦੁਗ ਨਾਲ ਵਿਰੋਧੀ ਪਾਰਟੀਆਂ ਦੀ ਰਾਜਨੀਤੀ ਧਕ ਧਕ ਕਰਨ ਲਗ ਪਈ ਹੈ। ਇਸ ਮੌਕੇ ਬਲਜੀਤ ਸਿੰਘ ਭਾਰਾਪੁਰ ਸਕੱਤਰ ਪੰਜਾਬ, ਹਰਬੰਸ ਚਣਕੋਆ ਲੋਕ ਸਭਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ, ਜਸਵੀਰ ਸਿੰਘ ਔਲੀਆਪੁਰ ਹਲਕਾ ਪ੍ਰਧਾਨ, ਡਾ ਰਜਿੰਦਰ ਲੱਕੀ, ਭੁਪਿੰਦਰ ਬੇਗਮਪੁਰੀ, ਐਡਵੋਕੇਟ ਕ੍ਰਿਸ਼ਨ ਭੁੱਟਾ, ਦਿਲਬਾਗ ਮਹਿੰਦੀਪੁਰ, ਬਾਬਾ ਕੇਵਲ ਆਸਰੋ, ਬਖਸ਼ੀਸ਼ ਸਿੰਘ ਮਾਜਰਾ ਜੱਟਾ, ਬਲਦੇਵ ਮੋਹਰ, ਪਰਮਿੰਦਰ ਪੰਮਾ, ਜਗਦੀਸ਼ ਭੁਰਾ, ਚਮਨ ਲਾਲ ਚਣਕੋਆ, ਵਿਜੇ ਮੈਨਕਾ, ਨਿਰਮਲ ਨਿੰਮਾ, ਰਾਣਾ ਰੱਤੇਵਾਲ ਤਰਸੇਮ ਜੱਬਾ, ਬਲਦੇਵ ਬਸਪਾ ਰੱਤੇਵਾਲ, ਸਰਪੰਚ ਮੋਹਣ ਲਾਲ ਜੱਬਾ, ਬਿੱਟੂ ਚਾਹਲ, ਬਿੰਦਰ ਸਿਆਣਾ, ਵਿਜੇ ਕੁਮਾਰ ਕਾਲਾ, ਹਰਬੰਸ ਕਲੇਰ, ਆਦਿ ਸ਼ਾਮਿਲ ਸਨ।